ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

ਸਾਂਝੀ ਕਲਮ ਵਿਸ਼ੇਸ਼

                      ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ
 ਅੱਜ ਵੀ ਯਾਦ ਹੈ ਜਦ ਮੈਂ ਅੱਜ ਤੋਂ 26 ਸਾਲ ਪਹਿਲਾਂ ਉਹਦੀ ਉਂਗਲ ਫੜ ਰੰਗਮੰਚ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਸੀਲੋਕਾਈ ਵਿੱਚ ਚਾਨਣਾ ਦਾ ਛੱਟਾ ਦੇਣ ਵਾਲੀ ਟੀਮ ਵਿੱਚ ਪ੍ਰਵੇਸ਼ ਕਰਕੇ ਮੈਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੋਇਆ ਸੀਪੂਰੇ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀਆਂ ਦੇ ਮੁਕਾਮ ਨੂੰ ਉਸ ਆਪਣੀ ਕਰਮ ਭੂਮੀ ਬਣਾਇਆ ਸੀਜਿਥੇ ਕਿਤੇ ਵੀ ਲੋਕਾਂ ਦੀ ਗੱਲ ਹੁੰਦੀ ਉਥੇ ਹੀ ਉਹਦੇ ਨਾਟ-ਕਾਫ਼ਲੇ ਦੀ ਹਾਜ਼ਰੀ ਜਰੂਰੀ ਸਮਝੀ ਜਾਂਦੀ ਸੀਨਾਟਕ 'ਕਿਵ ਕੂੜੈ ਤੁਟੈ ਪਾਲਿ' ਰਾਹੀਂ ਲੋਕਾਂ ਨੂੰ ਆਪਣੇ ਨਿਸ਼ਾਨੇ ਦੀ ਗੱਲ ਕਰਦਿਆਂ ਉਸ ਲੋਕਾਂ 'ਤੇ ਹੁੰਦੇ ਜ਼ੁਲਮ ਨੂੰ ਮੂਕ ਦਰਸ਼ਕ ਬਣਕੇ ਵੇਖਣ ਦੀ ਬਜ਼ਾਏ ਜਬਰ ਵਿਰੁੱਧ ਆਵਾਜ਼ ਉਠਾਉਣ ਲਈ ਜਾਗਰਿਤ ਕੀਤਾ ਜਿਸ ਲਈ ਉਸ ਐਮਰਜੰਸੀ ਦੇ ਕਾਲੇ ਦਿਨਾਂ ਵਿੱਚ ਜੇਲ੍ਹ ਦਾ ਮੂੰਹ ਵੀ ਵੇਖਿਆ ਤੇ ਰੀਸਰਚ ਅਫ਼ਸਰ ਦੀ ਵੱਡੀ ਪਦਵੀ ਨੂੰ ਤਿਆਗ ਰੰਗਮੰਚ ਦਾ ਰਾਹ ਅਖ਼ਤਿਆਰ ਕਰ ਲਿਆਉਹਦਾ ਪੱਕਾ ਵਿਸ਼ਵਾਸ਼ ਸੀ ਕਿ ਗਲ਼ਤ ਨਿਜ਼ਾਮ ਨੂੰ ਬਦਲਣ ਲਈ ਰੰਗਮੰਚ ਜਰੀਹੇ ਆਪਣਾ ਸੁਨੇਹਾ ਵਧੇਰੇ ਚੰਗੀ ਤਰਾਂ ਪਹੁੰਚਾਇਆ ਜਾ ਸਕਦਾ ਹੈ ਜਿਸ ਵਿੱਚ ਉਹ ਕਾਮਯਾਬ ਵੀ ਹੋਇਆਉਹਦਾ ਕਹਿਣਾ ਸੀ ਕਿ ਜਿਹੜੇ ਲੋਕ ਨਾਟਕ ਤੱਕ ਨਹੀਂ ਪੁੱਜ ਸਕਦੇ ਉਹਨਾਂ ਤੱਕ ਨਾਟਕ ਨੂੰ ਲਿਜਾਇਆ ਜਾਵੇ ਤੇ ਅੱਜ ਦੀ ਤਰੀਕ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਭਰ ਵਿੱਚ ਲੋਕਾਂ ਦੇ ਚੁੱਲ੍ਹਿਆਂ ਤੱਕ ਉਸ ਨਾਟਕ ਨੂੰ ਪਹੁੰਚਾਇਆਪੰਜਾਬ ਦੇ ਚੱਪੇ ਚੱਪੇ ਵਿੱਚ ਉਸ ਦੀਆਂ ਪੈੜਾਂ ਹਨਕੋਈ ਉਸ ਨੂੰ ਭਾਅਜੀ ਕਹਿ ਕੇ ਸੰਬੋਧਨ ਹੁੰਦਾ ਤੇ ਕੋਈ ਭਾਈ ਮੰਨਾ ਸਿੰਘ ਆਖਦਾਦਰਅਸਲ ਜਲੰਧਰ ਦੂਰਦਰਸ਼ਨ ਤੋਂ ਸਵਰਗੀ ਸਵਿਤੋਜ ਦੁਆਰਾ ਬਣਾਏ ਲੜੀਵਾਰ 'ਭਾਈ ਮੰਨਾ ਸਿੰਘ' ਤੋਂ ਬਾਅਦ ਭਾਅਜੀ ਗੁਰਸ਼ਰਨ ਸਿੰਘ ਦਾ ਨਾਂ ਹੀ ਭਾਈ ਮੰਨਾ ਸਿੰਘ ਪੈ ਗਿਆ ਸੀਜਦ ਕਦੇ ਅਸੀਂ ਨਾਟਕ ਕਰਨ ਲਈ ਜਾਣਾ ਤਾਂ ਬੱਸ ਵਿੱਚ ਕੰਡਕਟਰਾਂ ਨੇ ਕਦੇ ਟਿਕਟ ਨਾ ਕੱਟਣੀਉਹਨਾਂ ਦੀ ਹਰਮਨ ਪਿਆਰਤਾ ਦਾ ਪਤਾ ਇਥੋਂ ਲੱਗਦਾ ਹੈ ਕਿ ਇੱਕ ਵਾਰ ਅਸੀਂ ਬਠਿੰਡਾ ਖ਼ੇਤਰ ਦੇ ਕਿਸੇ ਪਿੰਡ ਵਿੱਚ ਨਾਟਕ ਕਰਨ ਗਏ ਤਾਂ ਭਾਅਜੀ ਸਟੇਜ ਤੇ ਕੁਰਸੀ ਤੇ ਬੈਠੇ ਸਨ ਤੇ ਅਸੀਂ ਨਾਟਕ ਕਰ ਰਹੇ ਸਾਂਇਸੇ ਦੌਰਾਨ ਕੁਝ ਬੀਬੀਆਂ ਪੰਡਾਲ ਵਿੱਚ ਆਈਆਂ ਜਿਹਨਾਂ ਆਉਂਦਿਆਂ ਹੀ ਭਾਅਜੀ ਅੱਗੇ ਚਵਾਨੀ ਚਵਾਨੀ ਸੁੱਟ ਕੇ ਮੱਥਾ ਟੇਕਿਆ ਤੇ ਮੂੰਹੋਂ ਕਹਿ ਰਹੀਆਂ ਸਨ 'ਧੰਨ ਭਾਈ ਮੰਨਾ ਸਿੰਘ'ਭਾਵੇਂ ਇਹੋ ਜਿਹੀਆਂ ਚੀਜ਼ਾਂ ਦੇ ਭਾਅਜੀ ਖ਼ਿਲਾਫ ਸਨ ਤੇ ਉਹਨਾਂ ਇਸ ਸਭ ਕਾਸੇ ਵਿਰੁੱਧ ਉਸੇ ਸਟੇਜ ਤੋਂ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਜਾਗਰੂਕ ਵੀ ਕੀਤਾ ਸੀ ਪਰ ਆਮ ਸਧਾਰਨ ਪ੍ਰਾਣੀ ਦਾ ਉਹਨਾਂ ਨੂੰ ਕਿਸੇ ਅਵਤਾਰ ਵਜੋਂ ਲੈਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਸੀਪੰਜਾਬੀ ਪੇਂਡੂ ਰੰਗਮੰਚ ਦੇ ਖ਼ੇਤਰ ਵਿੱਚ ਉਹਨਾਂ ਨੇ ਸਟੇਜ ਤੇ ਨੁੱਕੜ ਨਾਟਕ ਦੇ ਵਿੱਚ ਦੀ ਨਵੀਂ ਵਿਧਾ ਥੜੇ ਦਾ ਥੀਏਟਰ ਦੀ ਕਾਢ ਕੱਢੀਭਾਰਤ ਦਾ ਸਭ ਤੋਂ ਵੱਡਾ ਸੰਗੀਤ ਨਾਟਕ ਅਕੈਡਮੀ ਵੱਲੋਂ ਸ਼੍ਰੋਮਣੀ ਨਾਟਕਕਾਰ ਦਾ ਐਵਾਰਡ ਉਸ ਨੂੰ ਦੇ ਕੇ ਅਕੈਡਮੀ ਨੇ ਉਸ ਦਾ ਨਹੀਂ ਸਗੋਂ ਆਪਣਾ ਮਾਣ ਵਧਾਇਆ ਸੀਅੱਜ ਤੋਂ ਕੋਈ ਇੱਕ ਦਹਾਕਾ ਪਹਿਲਾਂ ਪੰਜਾਬ ਵਿਚਲੀਆਂ ਲੋਕ ਪੱਖੀ ਧਿਰਾਂ ਨੇ ਜਦ ਤੀਹ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਵਿੱਚ ਉਸ ਨੂੰ ਸਨਮਾਨਿਤ ਕੀਤਾ ਤਾਂ ਇਸ ਨੂੰ ਉਹਨੇ ਸਭ ਤੋਂ ਵੱਡਾ ਇਨਾਮ ਕਿਹਾ ਸੀਉਹਨਾਂ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਨਾਟਕਕਾਰ ਹੋਣ ਕਰਕੇ ਹੀ ਉਹਨਾਂ ਨੂੰ ਪੰਜਾਬੀ ਨਾਟਕ ਦੇ ਬਾਬਾ ਬੋਹੜ ਤੇ ਪੰਜਾਬੀ ਨਾਟਕ ਦੇ ਸ਼ੈਕਸਪੀਅਰ ਵਜੋਂ ਜਾਣਿਆ ਜਾਂਦਾ ਸੀਉਹਨਾਂ ਰਵਾਇਤੀ ਇਤਿਹਾਸਿਕ ਨਾਟਕਾਂ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਕੇ ਇਹਨਾਂ ਨੂੰ ਲੋਕ ਹਿੱਤਾਂ ਨਾਲ ਜੋੜ ਕੇ ਨਵੀਂ ਗੱਲ ਕੀਤੀ ਜਿਸ ਲੜੀ ਵਿੱਚ ਉਹਨਾਂ ਦਾ ਪ੍ਰਸਿੱਧ ਨਾਟਕ 'ਚਾਂਦਨੀ ਚੌਂਕ ਤੋਂ ਸਰਹਿੰਦ ਤੱਕ' ਇੱਕ ਸ਼ਾਹਕਾਰ ਰਚਨਾ ਹੈਦੁੱਲੇ ਭੱਟੀ ਦੀ ਅਮਰ ਗਾਥਾ ਨੂੰ ਉਸ ਨਾਟਕ 'ਧਮਕ ਨਗਾਰੇ ਦੀ' ਰਾਹੀਂ ਨਵੇਂ ਅਰਥ ਦੇ ਕੇ ਦੁੱਲੇ ਨੂੰ ਲੋਕਾਂ ਦੇ ਨਾਇਕ ਵਜੋਂ ਪੇਸ਼ ਕੀਤਾਐਮੇਰਿਕਾ, ਕੈਨੇਡਾ, ਤੇ ਇੰਗਲੈਂਡ ਸਮੇਤ ਵਿਦੇਸ਼ਾਂ ਵਿੱਚ ਲੋਕਾਂ ਲਈ ਜੂਝ ਰਹੇ ਲੋਕਾਂ ਲਈ ਉਹਨਾਂ ਅਨੇਕਾਂ ਵਾਰ ਪਹੁੰਚ ਕੇ ਨਾਟਕ ਪੇਸ਼ਕਾਰੀਆਂ ਕੀਤੀਆਂਪ੍ਰਗਤੀਸ਼ੀਲ ਲਹਿਰ ਦੇ ਇਸ ਪ੍ਰਤੀਬੱਧ ਮਹਾਂਨਾਇਕ ਦਾ ਜਨਮ 1929 ਵਿੱਚ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ ਸੀ ਜਦ ਕਿ ਜੀਵਨ ਦਾ ਆਖ਼ਿਰੀ ਸਾਹ ਉਹਨਾਂ ਨੇ ਆਪਣੇ ਚੰਡੀਗੜ੍ਹ ਨਿਵਾਸ ਵਿੱਚ 27 ਸਤੰਬਰ 2011 ਰਾਤ ਦੇ 11:30 ਵਜੇ ਲਿਆਆਪਣੀ 82 ਵਰ੍ਹਿਆਂ ਦੇ ਜੁਝਾਰੂ ਜੀਵਨ ਦੇ 50 ਸਾਲ ਉਹਨਾਂ ਪੰਜਾਬੀ ਰੰਗਮੰਚ ਨੂੰ ਦਿੱਤੇਉਹਨਾਂ ਇਸ ਦਰਮਿਆਨ 20 ਦੇ ਕਰੀਬ ਨਾਟਕਾਂ ਦੀਆਂ ਕਿਤਾਬਾਂ ਪੰਜਾਬੀ ਰੰਗਮੰਚ ਦੀ ਝੋਲੀ ਪਾਈਆਂਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਉਹਨਾਂ ਭੂਮਿਕਾਵਾਂ ਨਿਭਾਈਆਂਆਪਣੇ ਦੋਸਤ ਫਿਲਮੀ ਦੋਸਤ ਸਵ: ਬਲਰਾਜ ਸਾਹਨੀ ਦੀ ਯਾਦ ਵਿੱਚ ਉਹਨਾਂ ਨੇ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਆਪਣੇ ਜੀਵਨ ਦੇ ਅੰਤ ਤੱਕ ਚਲਾਇਆਲੋਕ ਪੱਖੀ ਸਫ਼ਾਂ ਵਿੱਚ ਉਹਨਾਂ ਵੱਲੋਂ ਕੱਢੇ ਜਾਦੇ ਰਹੇ ਸਮਤਾ ਰਸਾਲੇ ਨੂੰ ਪਵਿੱਤਰ ਕਿਤਾਬ ਵਜੋਂ ਸਮਝਿਆ ਜਾਂਦਾ ਸੀ ਜਿਸ ਦੇ ਅੰਕ ਬਹੁਤ ਸਾਰੇ ਲੋਕਾਂ ਕੋਲ ਸਾਂਭੇ ਹੋਏ ਪਏ ਹਨਪੰਜਾਬ 'ਚ ਰੰਗਮੰਚ ਮੁਹਾਜ਼ 'ਤੇ ਕੰਮ ਕਰਦੇ ਬਹੁਤੇ ਲੋਕ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੀ ਇਸ ਖ਼ੇਤਰ ਵਿੱਚ ਆਏ ਸਨਉਹਨਾਂ ਵੱਲੋਂ ਕਾਇਮ ਕੀਤੇ ਪੰਜਾਬ ਲੋਕ ਸਭਿਆਚਾਰਿਕ ਮੰਚ ਦੀਆਂ ਨਾਟ-ਟੀਮਾਂ ਅੱਜ ਪੰਜਾਬ ਭਰ ਵਿੱਚ ਟੀਮਾਂ ਕੰਮ ਕਰ ਰਹੀਆਂ ਹਨ ਜਿਹੜੀਆਂ ਸਾਰਾ ਸਾਲ ਲੋਕਾਂ ਨੂੰ ਜਾਗਰਿਤ ਕਰਨ ਦਾ ਯਤਨ ਕਰ ਰਹੀਆਂ ਹਨਅੱਜ ਰੰਗਮੰਚ ਉਦਾਸ ਹੈ ਜਿਸ 'ਤੇ ਕਾਲਾ ਸਿਆਹ ਪਰਦਾ ਲਟਕ ਰਿਹਾ ਹੈ, ਉਸ 'ਤੇ ਇੱਕ ਪ੍ਰਸ਼ਨ ਚਿੰਨ ਹੈ, 'ਤੇ ਉਡੀਕ ਰਿਹਾ ਹੈ ਸ਼ੇਰ ਵਾਂਗ ਗੜਕਦੀ ਬੁਲੰਦ ਆਵਾਜ਼ ਵਾਲੇ ਉਸ ਸ਼ਖ਼ਸ਼ ਨੂੰ, ਨਾਟਕ ਵਿੱਚ ਜਿਸ ਨਾਲ ਦਰਸ਼ਕਾਂ ਵਿੱਚ ਮੌਤ ਵਰਗੀ ਚੁੱਪ ਪਸਰ ਜਾਂਦੀ ਸੀਪਰ ਇਹ ਤਲਖ਼ ਹਕੀਕਤ ਹੈ ਕਿ ਭਾਈ ਮੰਨਾ ਸਿੰਘ ਹੁਣ ਪਰਤ ਕੇ ਕਦੇ ਨਹੀਂ ਆਵੇਗਾਪਰ ਭਾਅਜੀ ਗੁਰਸ਼ਰਨ ਸਿੰਘ ਦੇ ਵਾਰਿਸ ਜਿੰਨਾਂ ਨੂੰ ਉਹਨਾਂ ਇਸ ਸਫ਼ਰ 'ਤੇ ਤੋਰਿਆ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਰੰਗਮੰਚ ਰਾਹੀਂ ਲੋਕਾਈ 'ਚ ਚਾਨਣਾਂ ਦਾ ਛੱਟਾ ਦੇ ਰਹੇ ਹਨਲੋਕ ਧਾਰਾ ਨੂੰ ਪਰਨਾਏ ਯੁੱਗ ਪੁਰਸ਼ ਅੱਗੇ ਸਾਡਾ ਸਿਜਦੇ ਵਜੋਂ ਸਿਰ ਝੁੱਕਦਾ ਹੈ ਜਿਹੜਾ ਸਦਾ ਲਈ ਸਾਡੇ ਦਿਲਾਂ ਅੰਦਰ ਜੀਊਂਦਾ ਰਹੇਗਾਅਸੀਂ ਵਾਅਦਾ ਕਰਦੇ ਹਾਂ ਕਿ ਉਹਦੇ ਵੱਲੋਂ ਬਾਲੀ ਮਿਸ਼ਾਲ ਨੂੰ ਸਦਾ ਜਗਦਾ ਰੱਖਾਂਗੇ ਤਾਂ ਜੋ ਸਮਾਜ ਵਿੱਚੋਂ ਹਨੇਰੇ ਨੂੰ ਸਦਾ ਲਈ ਨਦਾਰਦ ਕੀਤਾ ਜਾ ਸਕੇ 
ਹੀਰਾ ਰੰਧਾਵਾ

1 comment:

  1. ajihi srdhanjli sache dilo hi nikl skdi h te tuhade bhaji schmuch isde kabl hn

    ReplyDelete