ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Saturday 8 October 2011

ਇੰਦਰਜੀਤ ਕਾਲਾ ਸੰਘਿਆਂ

ਕੁਝ ਸਵਾਲ ਕਰ ਲਵਾਂ ਹੱਕ ਵਿਚ ਖੜਨ ਵਾਲਿਆ ਨੁੰ

 
ਇੰਦਰਜੀਤ ਕਾਲਾ ਸੰਘਿਆਂ
ਫਿਰ ਪੁਛਾਗਾ ਔਖਤੀ ਰਚਨਾਵਾਂ ਲਿਖ
ਵਰਕੇ ਕਾਲੇ ਕਰਨ ਵਾਲਿਆ ਨੁੰ
ਪਹਿਲਾ ਕੁਝ ਸਵਾਲ ਕਰ ਲਵਾਂ
ਹੱਕ ਵਿਚ ਖੜਨ ਵਾਲਿਆ ਨੁੰ

ਜਦ ਕੋਈ ਮਿਰਜੇ ਦੀ ਹੇਕ ਲਾਉਂਦਾ ਹੈ
ਤਾਰੀਫ਼ ਵਿਚ ਜੋ ਵਾਹ ਵਾਹ ਕਰਦੇ ਨੇ
ਆਪਣੀ ਧੀ ਦੇ ਘਰੋ ਨਿਕਲ ਜਾਣ ਤੇ
ਕਿਉ ਉਸੇ ਮਿਰਜੇ ਖਿਲਾਫ਼ ਖੜਦੇ ਨੇ ?

ਜਦ ਕਿਸੇ ਦੀ ਧੀ ਮਾਪਿਆ ਤੋ ਚੋਰੀ
ਕਿਸੇ ਨੁੰ ਚੂਰੀਆਂ ਖਿਲਾਉਂਦੀ ਹੈ
ਵਾਰਿਸ ਬਾਰੇ ਖਿਆਲ ਬਦਲ ਜਾਂਦੇ ਨੇ
ਘਰ ਦੀ ਇਜ਼ਤ ਕਿਵੇ ਚੇਤੇ ਆਉਂਦੀ ਹੈ ?

ਮੁਹਬੱਤ ਅਤੇ ਇਸ਼ਕ਼ 'ਤੇ ਜੋ ਨਿੱਤ ਹੀ
ਲੰਬੇ ਚੋੜੇ ਲੈਕਚਰ ਤਕਰੀਰਾਂ ਦਿੰਦੇ ਨੇ
ਜਦ ਆਪਣਿਆ ਦੇ ਹੱਡੀ ਰਚਦੀ ਹੈ
ਤਾਂ ਫਿਰ ਕਿਉ ਪਾਸਾ ਵੱਟ ਲੈਂਦੇ ਨੇ ?

ਜੋ ਸੁਧਾਰਵਾਦੀ ਇਸ ਦੇ ਹੱਕ ਵਿਚ ਖੜਦੇ ਨੇ
ਜੋ ਉਨ੍ਹਾਂ ਦੀਆਂ ਲਿਖਤਾਂ ਦੀ ਹਾਮੀ ਭਰਦੇ ਨੇ
ਜਿਸ ਨੁੰ ਉਹ ਰੱਬ ਦਾ ਰੂਪ ਕਹਿੰਦੇ ਨੇ
ਫਿਰ ਕਿਉ ਉਸੇ ਕੋਲੋ ਇਨ੍ਹਾਂ ਡਰਦੇ ਨੇ ?

ਕਿਉ ਇਹੋ ਜਿਹੇ ਔਖਤੀ ਸਾਹਿਤ ਦੇ ਚੌਧਰੀਆਂ ਦੇ
ਲੰਬਰਦਾਰ ਬਣਨ ਤੇ ਤੁੱਲ ਗਏ ਨੇ
ਮੁਜਰਿਮ ਨਾਲੋ ਸ਼ਹਿ ਦੇਣ ਵਾਲਾ ਵੱਧ ਦੋਸ਼ੀ ਹੁੰਦਾ ਹੈ
ਸ਼ਾਇਦ ਇਹ ਗੱਲ ਭੁੱਲ ਗਏ ਨੇ

ਲਗਦਾ ਹੈ ਤੂੰ ਮੇਰੀ ਤਾਰੀਫ਼ ਕਰ ਮੈਂ ਤੇਰੀ ਕਰਦਾ
ਵਾਲੀ ਗੱਲ ਉਨ੍ਹਾਂ ਨੁੰ ਜਚ ਗਈ ਹੈ
ਇਹ ਛਡਣੀ ਹੁਣ ਉਹਨਾਂ ਲਈ ਵੀ ਔਖੀ ਹੈ
ਕਿਉ ਜੋ ਆਦਤ ਖੂਨ ਵਿਚ ਰਚ ਗਈ ਹੈ

ਉਹ ਸ਼ਾਇਦ ਨਹੀ ਦੇਣਗੇ ਮੇਰੀ ਕਿਸੇ ਗੱਲ ਦਾ ਜਵਾਬ
ਕਿਉਕਿ ਉਨ੍ਹਾਂ ਨੇ ਪਾ ਰਖਿਆ ਹੈ ਦੋਗਲੇਪਨ ਦਾ ਨਕਾਬ


ਉਹ ਤਾਂ ਸਿਰਫ ਇਹ ਉਪਦੇਸ਼ਵਾਦ ਲੋਕਾਂ ਨੁੰ ਹੀ ਸਣਾਉਣਗੇ
ਆਪਣੀ ਵਾਰੀ ਤਾਂ ਆਪਣੇ ਲਿਖੇ ਹਰਫਾਂ ਤੋ ਮੂੰਹ ਲਕਾਉਣਗੇ
ਜਿਹਨਾਂ ਨੇ ਆਪਣੇ ਸਿਰ ਤੇ ਸਜਾ ਲਈ ਹੈ ਸੰਪੂਰਣਤਾ ਦੀ ਕਲਗੀ
ਕਦੇ ਮੈਨੂੰ ਵੀ ਅਧੂਰੇਪਨ ਦੇ ਅਰਥ ਸਮਝਾਉਣਗੇ

ਇੰਦਰਜੀਤ ਕਾਲਾ ਸੰਘਿਆਂ

No comments:

Post a Comment