ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Friday 7 October 2011

ਜਸਵਿੰਦਰ ਸਿੰਘ "ਸੁਨਾਮੀ"

ਆਲ੍ਹਣਾਂ
ਜਸਵਿੰਦਰ ਸਿੰਘ "ਸੁਨਾਮੀ"
ਸ਼ਹਿਰੌ ਪਿੰਡ ਪੜਾਉਣ ਜਾਂਦੇ ਅਕਸਰ ਹੀ ਮਾਸਟਰਨੀ ਜੀ,ਮੈਨੂੰ ਬੱਸ ਵਿੱਚ ਮਿਲ ਜਾਂਦੇ,ਅੱਜ ਮੇਰੇ ਨਾਲ ਦੀ ਸੀਟ 'ਤੇ' ਬੈਠੇ ਆਪਣੀ ਸਾਥਣ ਮਾਸਟਰਨੀ ਜੀ ਨਾਲ ਦੁੱਖੀ ਜਿਹੀ ਆਵਾਜ ਵਿੱਚ ਗੱਲਾਂ ਕਰ ਰਹੇ ਸੀ "ਪਤਾ ਨਹੀ ਕਿੱਥੌ ਆਕੇ ਕਮਰੇ ਦੇ ਰੋਸ਼ਨਦਾਨ ਵਿੱਚ ਕਬੂਤਰਾਂ ਨੇ ਆਲ੍ਹਣਾਂ ਬਣਾ ਲਿਆ 'ਤੇ' ਰੋਸ਼ਨਦਾਨ ਵਿੱਚ ਬੈਠ ਬੋਲਦੇ ਰਹਿੰਦੇ ਨੇ ਘਰ ਵਿੱਚ ਕਬੂਤਰ ਬੋਲਦੇ ਬਹੁੱਤ ਮਾੜੇ ਹੁੰਦੇ ਨੇ ਮੈਨੂੰ ਤਾਂ ਹਰ ਸਮੇਂ ਫਿਕਰ ਲੱਗਾ ਰਹਿੰਦਾ ਹੈ ਰਾਤੀ ਮੈਂ ਇਹਨਾਂ ਨੂੰ ਵੀ ਦੱਸਿਆ ਸੀ ਪਰ ਉਹ ਅਣਸੁਣੀ ਕਰਗੇ ਮੈਂਨੂੰ ਸੋਚ ਸੋਚ ਸਾਰੀ ਰਾਤ ਨੀਂਦ ਨਹੀ ਆਉਂਦੀ ਕਿਤੇ ਘਰ ਵਿੱਚ ਕੋਈ ਅਣਹੋਣੀ ਨਾ ਵਰਤ ਜਾਏ ਆਪਣੀ ਚਿਤਾ ਸਮਾਨ ਚਿੰਤਾ ਜ਼ਾਹਿਰ ਕਰਦੀ ਸਕੂਲ ਨੇੜੇ ਆਉਂਦਾ ਦੇਖ ਬੱਸ ਵਿੱਚੌ ਉਤਰ ਗਏ ਦੂਜੇ ਦਿਨ ਐਤਵਾਰ ਹੋਣ ਕਾਰਨ ਮਾਸਟਰਨੀ ਜੀ ਬੱਸ ਵਿੱਚ ਨਹੀ ਦਿੱਸੇ ਅੱਜ ਜਦ ਮਾਸਟਰਨੀ ਜੀ ਬਸ ਵਿੱਚ ਚੜ੍ਹੇ ਉਹਨਾਂ ਦੇ ਚਿਹਰੇ ਤੇ ਅਜੀਬ ਜਿਹੀ ਮੁਸਕਾਨ ਸੀ ਜਿਵੇਂ ਕੋਈ ਮੈਦਾਨ ਜਿੱਤ ਲਿਆ ਹੋਵੇ ਮੇਰੀ ਸਲਾਮ ਕਬੂਲ ਕਰ ਮੂਹਰਲੀ ਸੀਟ 'ਤੇ' ਜਾ ਆਪਣੀ ਸਾਥਣ ਕੋਲ ਬੈਠਗੇ 'ਤੇ' ਆਪਣੀ ਖੁਸ਼ੀ ਦੇ ਰਾਜ ਤੌ' ਪਰਦਾ ਚੱਕਦੇ ਹੋਏ ਸਾਥਣ ਨੂੰ ਦੱਸ ਰਹੇ ਸੀ ਕਲ ਜਦ ਕਬੂਤਰ ਬੋਲ ਰਹੇ ਸੀ ਤਾਂ ਮੈਂ ਡਾਂਗ ਚੱਕ ਅਜਿਹੀ ਮਾਰੀ ਕਿ ਆਂਡਿਆਂ ਸਮੇਤ ਆਲ੍ਹਣਾਂ ਥੱਲੇ ਆ ਗਿਰਿਆ ਕਬੂਤਰਾਂ ਨੂੰ ਤਾਂ ਨਾਨੀ ਚੇਤੇ ਆ ਗਈ ਹੁਣ ਤੱਕ ਨਹੀ ਮੁੜੇ ਹੱਥ ਤੇ ਹੱਥ ਮਾਰ ਖੁਸ਼ੀ ਦਾ ਇਜਹਾਰ ਕਰ ਫੁਲੇ ਨਹੀ ਸਮਾ ਰਹੇ ਸੀ ਮੈਂ ਮਾਸਟਰਨੀ ਜੀ ਦੇ ਇਹ ਲਫ਼ਜ ਸੁਣ ਸੁੰਨ ਜਿਹਾ ਹੋਇਆ ਸੋਚ ਰਿਹਾ ਸੀ ਕੀ ਇਨਸਾਨ ਦੇ ਘਰ ਦਾ ਮਾੜਾ ਹੋਇਆ ਕਬੂਤਰਾਂ ਦੇ ਬੋਲਣ ਨਾਲ ਜਾਂ ਕਬੂਤਰਾਂ ਦਾ ਜਿਸ ਨੇ ਇਨਸਾਨ ਦੇ ਘਰ ਆਲ੍ਹਣਾਂ ਬਣਾਉਣ ਦੀ ਜਰੂਰਤ ਕੀਤੀ

******************

ਦਿਨ ਦੇ ਸੁਪਣੇ

ਗੁਆਂਡੀਆਂ ਦੀ ਨੂੰਹ ਗੱਲ ਕਰਦੀ ਸੀ ਕਹਿੰਦੀ ਤੜਕੇ ੜੜਕੇ ਅੱਜ ਸੁਪਣਾ ਦੇਖਿਆ ਜਿਸ ਵਿਚ ਉਸ ਨੂੰ ਪੰਜ ਸੋ ਦਾ ਨੋਟ ਲੱਭਿਆ ਆਖੇ ਦਿਨ ਦੇ ਸੁਪਣੇ ਸੱਚ ਹੁੰਦੇ ਨੇ ਦੁੱਧ ਲੈਣ ਗਈ ਸਾਰਾ ਰਾਹ ਦੇਖਦੀ ਆਈ ਸ਼ਿੰਦਰ ਆਪਣੇ ਪਤੀ ਨੂੰ ਦੱਸ ਰਹੀ ਸੀ ਰੱਬ ਨੂੰ ਕੋਸਦੇ ਹੋਏ ਸ਼ਿੰਦਰ ਦਾ ਪਤੀ ਇਸ ਹਿਸਾਬ ਨਾਲ ਆਪਾਂ ਅਰਬਪਤੀ ਹੋਣਾ ਸੀ ਰਾਤ ਦੀ ਡਿਉਟੀ ਕਰ ਆਇਆ ਸੋਣ ਦੀ ਕੋਸ਼ਿਸ ਵਿਚ ਸ਼ਿੰਦਰ ਦਾ ਪਤੀ ਕਹਿ ਰਿਹਾ ਸੀ

ਜਸਵਿੰਦਰ ਸਿੰਘ "ਸੁਨਾਮੀ"




1 comment:

  1. ਵਾਂਹ "ਸੁਨਾਮੀ"ਜੀ ਬਹੁਤ ਖੂਬ

    ReplyDelete