ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Monday 17 October 2011

ਬਿੰਨੀ ਬਰਨਾਲਵੀ


gzl
 
ibMnI brnwlvI
hY mu`TI ijMny isr ivc ikMnw ku`J BirAw[
ilK id`qw kI? qy kI sI mYˆ piVAw[

jIhdw sI ksUr auh qwˆ bc ky inkl igAw,
lwigEˆ guzrdw bydoSw igAw PiVAw[

swfy Bwxy qUM qwˆ k`K dw vI bMdw nhIˆ,
mwaUˆt AYvrYst qy byS`k hovyˆ ciVAw[

Eey m`q QofI ik`Qy geI? bu`q pUjI jwny Eˆ,
AYdUM cMgw auhnUM pUjo jIhny iehnMU GiVAw[

jdoˆ q`k ijauˆdw sI slwm duAw vI kIqI nw,
mrny dy ip`Coˆ sB bVw gm BirAw[

Bwrq mhwn Q`ly Aw igAw s`qvyˆ sQwn qy,
h`QIˆ Koj hiQAwr dr qbwhI dy jw KiVAw[

l`K lwhnqwˆ qyry qy qyrI soc au`qy brnwlvI,
A`KIˆ dyKky vI fu`bdy nUM jy mUMh pwsy kirAw[

ibMnI brnwlvI 92565-03276

Saturday 8 October 2011

ਅਕਸ ਮਹਿਰਾਜ


ਜਿਕਰ

ਅਕਸ ਮਹਿਰਾਜ
ਗੀਤ ਬਣਕੇ ਵਿੱਚ ਹਵਾ ਏਦਾਂ ਘੁਲ ਜਾਵਾਂ ਮੈਂ

ਕਿ ਆਖਰ ਇੱਕ ਦਿਨ ਤੇਰੇ ਮੂਹੋਂ ਗੁਨਗੁਨਾਵਾਂ ਮੈਂ

ਮੇਰਾ ਇੱਕ ਮਰਿਆ ਸੁਪਨਾ ਉਸ ਦਿਨ ਅਮਰ ਹੋਵੇਗਾ

ਜਿਸ ਦਿਨ ਤੇਰੇ ਸਾਹਾਂ ਵਿੱਚੋਂ ਗੁਜਰ ਜਾਵਾਂ ਮੈਂ

ਮੇਰੀ ਪਿਆਸ ਤੇਰੇ ਹਸਦੇ ਬੁੱਲਾਂ ਤੇ ਟਪਕਦੇ ਹੰਝੂ

ਕਿਤੇ ਇਹ ਨਾ ਹੋਵੇ ਇੱਕ ਬੂੰਦ ਲਈ ਤਰਸ ਜਾਵਾਂ ਮੈਂ

ਆਵਾਜ਼ ਤੇਰੀ, ਅਲਫਾਜ਼ ਮੇਰੇ ਤੇ ਜਿਕਰ ਚੱਲੇ 'ਅਕਸ' ਦਾ

ਚੀਰ ਕੇ ਹਰ ਸਖਸ਼ ਦੀ ਹਿਕੜੀ ਠਹਿਰ ਜਾਵਾਂ ਮੈਂ .....

ਅਕਸ ਮਹਿਰਾਜ

ਮਨੀ ਮਹਿਰਾਜ


ਲੋਕ

ਮਨੀ ਮਹਿਰਾਜ
ਗੱਲ ਕੋਈ ਆਪੇ ਨਹੀਂ ਬਣਦੀ

ਗੱਲ ਤਾਂ ਬਣਾਉਦੇ ਨੇ ਲੋਕ

ਇੱਕ ਛੋਟੀ ਜਿਹੀ ਗੱਲ ਨੂੰ

ਰਬੜ ਵਾਂਗ ਵਧਾਉਦੇ ਨੇ ਲੋਕ

ਚੁਗਲੀ ਕਰਨ ਦੀ ਪੁਰਾਣੀ ਰੀਤ ਹੈ

ਇੱਕ ਕੰਨ ਤੋਂ ਹਜਾਰਾਂ ਕੰਨੀਂ ਪਾਉਂਦੇ ਨੇ ਲੋਕ

ਜੇ ਕੋਈ ਜਿੰਦਗੀ ਚ' ਕੁਝ ਬਣਨ ਲਈ ਅੱਗੇ ਆਵੇ

ਉਸਦਾ ਹੱਸ ਕੇ ਮਜਾਕ ਉਡਾਉਂਦੇ ਨੇ ਲੋਕ

ਦੱਸ ਮੇਰੇ ਰੱਬਾ ਕੀ ਚਾਹੁੰਦੇ ਨੇ ਲੋਕ

ਪਤਾ ਨੀ ਰੱਬਾ ਕੀ ਚਾਹੁੰਦੇ ਨੇ ਲੋਕ.....

ਮਨੀ ਮਹਿਰਾਜ

ਮੰਨਾ ਬਰਾੜ


ਤੇਰੇ ਇਸ਼ਕ਼ ਚ'

ਮੰਨਾ ਬਰਾੜ
ਨਾ ਕੋਈ ਮੇਰਾ ਏ , ਨਾ ਮੈਂ ਕਿਸ ਦਾ ਹਾਂ

ਆਪਣੇ ਹੀ ਦੁੱਖਾਂ ਵਿੱਚ ਦਿਨ ਰਾਤ ਪਿਸਦਾ ਹਾਂ

ਦਿਲ ਦੀ ਸਿਆਹੀ ਨਾਲ ਹੰਝੂਆਂ ਦੇ ਪੇੜਾਂ ਤੇ

ਦਿਨ ਰਾਤ ਮੈਂ ਦੁੱਖਾਂ ਦੇ ਸਿਰਨਾਵੇਂ ਲਿਖਦਾ ਹਾਂ

ਨਾ ਕੋਈ ਮੈਨੂੰ ਸਮਝੇ , ਨਾ ਕੋਈ ਮੈਨੂੰ ਜਾਣੇ

ਨਾ ਕੋਈ ਮੇਰੀਆਂ ਪੀੜਾਂ ਦਾ ਆਲਮ ਪਹਿਚਾਣੇ

ਮੈਂ ਰੱਬੋਂ ਮਾਰਾ ਹਾਂ , ਕੋਈ ਟੁਟਦਾ ਤਾਰਾ ਹਾਂ

ਮੈਂ ਰੋਹੀ ਵਿਚਲਾ ਪੱਥਰ ਜੋ ਬੇ-ਸਹਾਰਾ ਹਾਂ

ਤੈਨੂੰ ਹੀ ਚਾਹਿਆ ਹੈ ਜਿੰਦਗੀ ਦੇ ਵਿੱਚ

ਤੂੰ ਹੀ ਨਾ ਮਿਲ ਪਾਇਆ

ਹੋਰ ਕੀ ਪਾਇਆ ਜਿੰਦਗੀ ਦੇ ਵਿੱਚ

ਜੇ ਆਪਣਾ ਪਿਆਰ ਨਾ ਪਾਇਆ

ਜੇ ਤੇਰੀ ਮਰਜ਼ੀ ਮੇਰੀ ਜਾਂ ਤੋਂ ਵਧਕੇ

ਤਾਂ ਤੈਨੂੰ ਸੌਖਾ ਕਰ ਜਾਵਾਂ

ਤੇਰੇ ਇਸ਼ਕ਼ ਚ' ਤੇਰੇ "ਮੰਨੇ" ਨੇ

ਨੀ ਜੋਵਣ ਰੁੱਤੇ ਮਰ ਜਾਣਾ ...........

ਮੰਨਾ ਬਰਾੜ

ਗੁਰਜੀਤ ਜਟਾਣਾ


ਪੋਚੇ

ਗੁਰਜੀਤ ਜਟਾਣਾ
ਮੈਂ ਓਹਨਾ ਘਰਾਂ ਚੋਂ ਨਹੀਂ

ਜਿਥੇ ਲਗਦੇ ਨੇ ਨਿੱਤ

ਸਰਫ ਦੇ ਪੋਚੇ

ਮੈਂ ਤਾਂ ਓਹਨਾਂ ਘਰਾਂ ਚੋਂ ਆਂ

ਜਿੱਥੇ ਸੁਆਣੀਆਂ

ਤਿੱਥ ਤਿਓਹਾਰ ਤੇ ਹੀ ਦੇਣ ਤਲੀ .

*******************

ਮੜ੍ਹੀਆਂ ਤੇ ਦੀਵੇ

ਰੱਬ ਜਰੇ-ਜਰੇ ਵਿੱਚ

ਮੈਂ ਵੀ

ਤੇ ਮੰਨਦਾ ਤੂੰ ਵੀ

ਕਿਉਂ ਪੁਜੀਏ ਪੱਥਰਾਂ ਨੂੰ

ਕਿਉਂ ਬਾਲੀਏ ਫਿਰ ਮੜ੍ਹੀਆਂ ਤੇ ਦੀਵੇ .


ਗੁਰਜੀਤ ਜਟਾਣਾ


ਸ਼ਿਵਚਰਨ ਜੱਗੀ ਕੁੱਸਾ

ਗ਼ਿਲਾ ਨਾ ਕਰ..!

ਸ਼ਿਵਚਰਨ ਜੱਗੀ ਕੁੱਸਾ
ਨਾ ਉਲਾਂਭਾ ਦੇਹ ਬੱਚਿਆਂ ਨੂੰ!
ਗ਼ਿਲਾ ਨਾ ਕਰ,
ਸ਼ਿਕਵਾ ਨਾ ਦਿਖਾ,
ਕਿ ਉਹ ਮੈਨੂੰ ਕੁਛ ਦੱਸਦੇ ਨਹੀਂ!
ਕਿਉਂਕਿ
ਇਹਨਾਂ ਨੂੰ ਸਿਖਾਇਆ ਕੀ ਹੈ ਤੂੰ…?
ਓਹਲੇ ਰੱਖਣੇ,
ਨਿੱਕੀ-ਨਿੱਕੀ ਗੱਲ ਲਕੋਣੀਂ,
ਰੱਖਣੇ ਪਰਦੇ ਅਤੇ ਛੁਪਾਉਣੀਆਂ ਗੋਝਾਂ!
'
ਆਪਣਿਆਂ' ਦੀ ਫ਼ੋਕੀ ਉਸਤਿਤ

ਤੇ 'ਦੂਜਿਆਂ' ਦੇ ਕਰਨੇ 'ਭਰਾੜ੍ਹ'!
ਖੁੱਲ੍ਹੀ ਕਿਤਾਬ ਵਾਂਗ ਵਿਚਰਨ ਦੀ ਤਾਂ ਤੂੰ,
ਉਹਨਾਂ ਕੋਲ਼ ਬਾਤ ਹੀ ਨਹੀਂ ਪਾਈ!
ਇਨਸਾਨ ਨੂੰ 'ਇਨਸਾਨ' ਸਮਝਣਾ ਤਾਂ
ਤੂੰ ਉਹਨਾਂ ਨੂੰ ਦੱਸਿਆ ਹੀ ਨਹੀਂ!
ਉਹਨਾਂ ਦੀ ਮਾਨਸਿਕਤਾ ਦਾ ਦਾਇਰਾ
ਤੂੰ ਆਪਣੇ 'ਇੱਕ' ਫ਼ਿਰਕੇ ਵਿਚ ਹੀ ਬੰਨ੍ਹ ਕੇ ਰੱਖਿਐ!
….
ਤੂੰ ਤਾਂ ਉਹਨਾਂ ਨੂੰ ਦੱਸਿਐ
ਮਨ ਵਿਚ ਰੱਖਣੀ ਬੇਈਮਾਨੀ
'
ਦੂਜਿਆਂ' ਨਾਲ਼ ਕਰਨੀਂ ਈਰਖ਼ਾ,
ਸਿੰਗ ਨਾਲ਼ ਦੋਸਤੀ
ਤੇ ਪੂਛ ਨਾਲ਼ ਕਮਾਉਣਾਂ ਵੈਰ!
'
ਸਾਂਝੀਵਾਲ਼ਤਾ' ਦਾ ਉਪਦੇਸ਼ ਤਾਂ ਦਿੱਤਾ ਹੀ ਨਹੀਂ!
ਕਿੱਕਰ ਬੀਜ਼ ਕੇ
ਦਾਖਾਂ ਦੀ ਝਾਕ ਨਾ ਕਰ!!
ਇੱਕ ਦਿਨ 'ਉਹ' ਆਊਗਾ,
ਹੱਥਾਂ ਨਾਲ਼ ਦਿੱਤੀਆਂ ਗੰਢਾਂ ਤੈਥੋਂ
ਦੰਦਾ ਨਾਲ਼ ਵੀ ਨਹੀਂ ਖੁੱਲ੍ਹਣੀਆਂ!
ਕਿਉਂਕਿ ਉਦੋਂ ਸੱਪ ਵਾਂਗੂੰ,
ਤੇਰੇ 'ਜ਼ਹਿਰੀ ਦੰਦ' ਨਿਕਲ਼ ਚੁੱਕੇ ਹੋਣਗੇ!
ਤੇ ਲੱਗ ਜਾਵੇਗਾ ਤੈਨੂੰ ਵੀ,
'
ਭੂਆ' ਤੇ 'ਮਾਸੀ' ਦੇ ਰਿਸ਼ਤੇ ਦੇ ਫ਼ਰਕ ਦਾ ਪਤਾ!!
……
ਬੱਚਿਆਂ ਦੇ ਕੋਰੇ ਕਾਗਜ਼ ਮਨ 'ਤੇ
ਲਿਖੇ ਤੂੰ ਕਾਲ਼ੇ ਲੇਖ, ਵਿਤਕਰੇ, ਨਫ਼ਰਤਾਂ,
ਨਸਲੀ ਦੰਗੇ ਅਤੇ ਪੱਖਪਾਤ!
'
ਆਪਣਿਆਂ' ਨੂੰ 'ਅੱਗੇ' ਰੱਖਣ ਲਈ
ਉਹਨਾਂ ਨੂੰ,
ਇਨਸਾਨ ਦੀ 'ਪ੍ਰੀਭਾਸ਼ਾ' ਵੀ ਭੁਲਾ ਦਿੱਤੀ?
ਭੁੱਲ ਗਈ ਹੁਣ ਉਹਨਾਂ ਨੂੰ
ਤੇਰੇ ਰਿਸ਼ਤੇ ਦੀ ਵੀ ਪਛਾਣ
ਤੇ ਉਹ ਦਿਲ ਵਿਚ ਘ੍ਰਿਣਾਂ ਬੁੱਕਲ਼ ਚੁੱਕ,
ਆਪਹੁਦਰੇ ਹੋ ਤੁਰੇ!
ਹੁਣ ਬੱਚਿਆਂ ਨੂੰ ਉਲਾਂਭਾ ਕਿਉਂ?
ਤੈਨੂੰ ਤਾਂ ਆਪਣੇ ਗਿਰੀਵਾਨ '
ਨਜ਼ਰ ਮਾਰਨੀ ਚਾਹੀਦੀ ਹੈ!
ਕਿਉਂਕਿ ਉਹਨਾਂ ਦੇ ਪਾਕ-ਪਵਿੱਤਰ ਮਨ 'ਤੇ
ਜੋ ਤੂੰ ਕਾਲ਼ੇ ਅੱਖਰ ਲਿਖੇ ਨੇ,
ਉਹ 'ਤੈਨੂੰ ਹੀ' ਪੜ੍ਹਨੇ ਪੈਣੇ ਨੇ!
ææ
ਤੇ ਉਹਨਾਂ ਦੇ ਅਰਥ ਮੇਰੀ ਨਜ਼ਰ ਵਿਚ,
'
ਤਬਾਹੀ' ਹੀ ਨਿਕਲ਼ਦੇ ਨੇ!
…….
ਵਕਤੀ ਤੌਰ 'ਤੇ ਤੂੰ ਲੱਖ 'ਹੀਰੋ' ਬਣੇਂ
ਪਰ ਜਿਸ ਦਿਨ 'ਜ਼ੀਰੋ' ਹੋਣ ਦਾ ਸਮਾਂ ਆਇਆ
ਓਸ ਦਿਨ ਤੇਰੇ ਅਖੌਤੀ ਸੁਪਨਿਆਂ ਦੇ ਪਾਤਰ ਤਾਂ
ਬਹੁਤ ਦੂਰ ਨਿਕਲ਼ ਗਏ ਹੋਣਗੇ!
ਆਖੀ ਜਿਸ ਦਿਨ 'ਫ਼ਕੀਰ' ਨੇ
ਤੇਰੇ ਸ਼ਹਿਰ ਨੂੰ 'ਸਲਾਮ'
ਉਸ ਦਿਨ ਤੇਰੇ 'ਆਪਣੇ' ਵੀ ਤੈਨੂੰ,
'
ਫ਼ਿੱਕੇ' ਦਿਸਣਗੇ!
…..
ਫ਼ਕੀਰਾਂ ਦੇ ਵਾਸ ਤਾਂ
ਰੋਹੀ-ਬੀਆਬਾਨਾਂ ਵਿਚ ਵੀ ਹੋ ਜਾਂਦੇ ਨੇ
ਤੇ ਲੱਗ ਜਾਂਦੇ ਨੇ ਜੰਗਲਾਂ ਵਿਚ ਮੰਗਲ਼!
ਪਰ ਤੈਨੂੰ ਮਖ਼ਮਲੀ ਗੱਦਿਆਂ 'ਤੇ ਵੀ
ਟੇਕ ਨਹੀਂ ਆਉਣੀ!
ਕਿਉਂਕਿ, ਜਿੰਨ੍ਹਾਂ ਨੂੰ ਜੋ ਸਿਖਾਇਐ,
ਜੋ ਇੱਟਾਂ-ਵੱਟੇ ਉਹਨਾਂ ਦੇ ਪੱਲੇ ਬੰਨ੍ਹੇ ਐਂ,
ਉਹ ਤੇਰੇ ਮੱਥੇ ਵਿਚ ਜ਼ਰੂਰ ਮਾਰਨਗੇ
ਤੇ ਕਰਨਗੇ ਤੈਨੂੰ ਲਹੂ-ਲੁਹਾਣ!
ਅਜੇ ਵੀ 'ਮੈਂ-ਮੈਂ' ਦੀ ਰਟ ਤਿਆਗ ਕੇ,
'
ਤੂੰ-ਤੂੰ' ਧਾਰ ਲਵੇਂ,
ਤਾਂ ਤੇਰਾ ਅਜੇ ਵੀ ਬਹੁਤ ਭਲਾ ਹੋ ਸਕਦੈ!
ਤੇਰਾ 'ਹੂ ਕੇਅਰਜ਼'
ਬਹੁਤਿਆਂ ਦੀ ਅਹਿਮੀਅਤ 'ਤੇ
ਸੱਟ ਮਾਰਦੈ,
ਤੇ ਓਹੋ ਤੇਰਾ ਰਸਤਾ ਤਿਆਗ,
ਅਗਲੇ ਮਾਰਗ ਨਾਲ਼ ਮਸਤ ਹੋ ਜਾਂਦੇ ਨੇ!
…..


ਸ਼ਿਵਚਰਨ ਜੱਗੀ ਕੁੱਸਾ

ਇੰਦਰਜੀਤ ਕਾਲਾ ਸੰਘਿਆਂ

ਕੁਝ ਸਵਾਲ ਕਰ ਲਵਾਂ ਹੱਕ ਵਿਚ ਖੜਨ ਵਾਲਿਆ ਨੁੰ

 
ਇੰਦਰਜੀਤ ਕਾਲਾ ਸੰਘਿਆਂ
ਫਿਰ ਪੁਛਾਗਾ ਔਖਤੀ ਰਚਨਾਵਾਂ ਲਿਖ
ਵਰਕੇ ਕਾਲੇ ਕਰਨ ਵਾਲਿਆ ਨੁੰ
ਪਹਿਲਾ ਕੁਝ ਸਵਾਲ ਕਰ ਲਵਾਂ
ਹੱਕ ਵਿਚ ਖੜਨ ਵਾਲਿਆ ਨੁੰ

ਜਦ ਕੋਈ ਮਿਰਜੇ ਦੀ ਹੇਕ ਲਾਉਂਦਾ ਹੈ
ਤਾਰੀਫ਼ ਵਿਚ ਜੋ ਵਾਹ ਵਾਹ ਕਰਦੇ ਨੇ
ਆਪਣੀ ਧੀ ਦੇ ਘਰੋ ਨਿਕਲ ਜਾਣ ਤੇ
ਕਿਉ ਉਸੇ ਮਿਰਜੇ ਖਿਲਾਫ਼ ਖੜਦੇ ਨੇ ?

ਜਦ ਕਿਸੇ ਦੀ ਧੀ ਮਾਪਿਆ ਤੋ ਚੋਰੀ
ਕਿਸੇ ਨੁੰ ਚੂਰੀਆਂ ਖਿਲਾਉਂਦੀ ਹੈ
ਵਾਰਿਸ ਬਾਰੇ ਖਿਆਲ ਬਦਲ ਜਾਂਦੇ ਨੇ
ਘਰ ਦੀ ਇਜ਼ਤ ਕਿਵੇ ਚੇਤੇ ਆਉਂਦੀ ਹੈ ?

ਮੁਹਬੱਤ ਅਤੇ ਇਸ਼ਕ਼ 'ਤੇ ਜੋ ਨਿੱਤ ਹੀ
ਲੰਬੇ ਚੋੜੇ ਲੈਕਚਰ ਤਕਰੀਰਾਂ ਦਿੰਦੇ ਨੇ
ਜਦ ਆਪਣਿਆ ਦੇ ਹੱਡੀ ਰਚਦੀ ਹੈ
ਤਾਂ ਫਿਰ ਕਿਉ ਪਾਸਾ ਵੱਟ ਲੈਂਦੇ ਨੇ ?

ਜੋ ਸੁਧਾਰਵਾਦੀ ਇਸ ਦੇ ਹੱਕ ਵਿਚ ਖੜਦੇ ਨੇ
ਜੋ ਉਨ੍ਹਾਂ ਦੀਆਂ ਲਿਖਤਾਂ ਦੀ ਹਾਮੀ ਭਰਦੇ ਨੇ
ਜਿਸ ਨੁੰ ਉਹ ਰੱਬ ਦਾ ਰੂਪ ਕਹਿੰਦੇ ਨੇ
ਫਿਰ ਕਿਉ ਉਸੇ ਕੋਲੋ ਇਨ੍ਹਾਂ ਡਰਦੇ ਨੇ ?

ਕਿਉ ਇਹੋ ਜਿਹੇ ਔਖਤੀ ਸਾਹਿਤ ਦੇ ਚੌਧਰੀਆਂ ਦੇ
ਲੰਬਰਦਾਰ ਬਣਨ ਤੇ ਤੁੱਲ ਗਏ ਨੇ
ਮੁਜਰਿਮ ਨਾਲੋ ਸ਼ਹਿ ਦੇਣ ਵਾਲਾ ਵੱਧ ਦੋਸ਼ੀ ਹੁੰਦਾ ਹੈ
ਸ਼ਾਇਦ ਇਹ ਗੱਲ ਭੁੱਲ ਗਏ ਨੇ

ਲਗਦਾ ਹੈ ਤੂੰ ਮੇਰੀ ਤਾਰੀਫ਼ ਕਰ ਮੈਂ ਤੇਰੀ ਕਰਦਾ
ਵਾਲੀ ਗੱਲ ਉਨ੍ਹਾਂ ਨੁੰ ਜਚ ਗਈ ਹੈ
ਇਹ ਛਡਣੀ ਹੁਣ ਉਹਨਾਂ ਲਈ ਵੀ ਔਖੀ ਹੈ
ਕਿਉ ਜੋ ਆਦਤ ਖੂਨ ਵਿਚ ਰਚ ਗਈ ਹੈ

ਉਹ ਸ਼ਾਇਦ ਨਹੀ ਦੇਣਗੇ ਮੇਰੀ ਕਿਸੇ ਗੱਲ ਦਾ ਜਵਾਬ
ਕਿਉਕਿ ਉਨ੍ਹਾਂ ਨੇ ਪਾ ਰਖਿਆ ਹੈ ਦੋਗਲੇਪਨ ਦਾ ਨਕਾਬ


ਉਹ ਤਾਂ ਸਿਰਫ ਇਹ ਉਪਦੇਸ਼ਵਾਦ ਲੋਕਾਂ ਨੁੰ ਹੀ ਸਣਾਉਣਗੇ
ਆਪਣੀ ਵਾਰੀ ਤਾਂ ਆਪਣੇ ਲਿਖੇ ਹਰਫਾਂ ਤੋ ਮੂੰਹ ਲਕਾਉਣਗੇ
ਜਿਹਨਾਂ ਨੇ ਆਪਣੇ ਸਿਰ ਤੇ ਸਜਾ ਲਈ ਹੈ ਸੰਪੂਰਣਤਾ ਦੀ ਕਲਗੀ
ਕਦੇ ਮੈਨੂੰ ਵੀ ਅਧੂਰੇਪਨ ਦੇ ਅਰਥ ਸਮਝਾਉਣਗੇ

ਇੰਦਰਜੀਤ ਕਾਲਾ ਸੰਘਿਆਂ

ਅਮਰਦੀਪ ਸਿੰਘ ਗਿੱਲ


ਦਸਤਾਰ ਦਾ ਅਪਮਾਨ : ਕੁੱਝ ਸੰਸੇ ਕੁੱਝ ਸਵਾਲ !


ਗੁਰੂ - ਰੂਪ ਸਾਧ - ਸੰਗਤ ਜੀਓ !

ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !

ਅਮਰਦੀਪ ਸਿੰਘ ਗਿੱਲ
ਸਾਰੇ ਪੰਜਾਬੀਆਂ , ਸਾਰੇ ਸਿੱਖਾਂ ਵਾਂਗ , ਸਾਰੇ ਸੂਝਵਾਨ , ਸੰਵੇਦਨਸ਼ੀਲ ਇਨਸਾਨਾਂ ਵਾਂਗ ਹੀ ਮੈਂ ਮੋਹਾਲੀ ਵਾਲੀ ਦੁਰਘਟਨਾ ਨਾਲ ਡਾਅਢਾ ਦੁੱਖੀ ਹਾਂ , ਇੱਕ ਪੰਜਾਬੀ ਪੁਲਿਸ ਵਾਲਾ , ਇੱਕ ਸਿੱਖ ਪੁਲਿਸ ਵਾਲਾ ਇਹ ਹੁਕਮ ਕਿਵੇਂ ਦੇ ਸਕਦਾ ਕਿ ਇੱਕ ਸਿੱਖ ਨੌਜਵਾਨ ਦੀ ਦਸਤਾਰ ਇੰਝ ਉਤਾਰ ਲਈ ਜਾਵੇ ? ਡੀ. ਐਸ. ਪੀ. ਪ੍ਰੀਤਮ ਸਿੰਘ ਦੇ ਮਨ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ ? ਦਸਤਾਰ ਲਾਹੁਣ ਵਾਲਾ ਕੁਲਭੂਸ਼ਨ ਕੀ ਸਿਰਫ ਆਪਣੇ "ਸਾਬ੍ਹ" ਦਾ ਹੁਕਮ ਹੀ ਵਜਾ ਰਿਹਾ ਸੀ ਜਾਂ ਉਸਦਾ ਨਜ਼ਰੀਆ ਮੁਜ਼ਾਹਰਾਕਾਰੀ ਨੌਜਵਾਨ ਦੇ ਸਿੱਖ ਹੋਣ ਕਾਰਨ ਐਨਾ ਖਤਰਨਾਕ ਹੋ ਗਿਆ ? ਜਗਜੀਤ ਸਿੰਘ ਜਿਸਦੀ ਕਿ ਦਸਤਾਰ ਲਾਹੀ ਗਈ ਉਹ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲਾ ਗੰਭੀਰ ਨੌਜਵਾਨ ਦਿਖਾਈ ਦਿੰਦਾ ਹੈ , ਉਸਦੀ ਉਮਰ ਤੇ ਉਸਦੀ ਦਿੱਖ ਕੋਈ ਬਚਗਾਨਾ ਨਹੀਂ ਹੈ , ਫਿਰ ਕਿਸ ਗੰਦੀ ਸੋਚ ਅਧੀਨ ਇਹ ਕੁਕਰਮ ਕੀਤਾ ਗਿਆ ? ਕੀ ਸਟੇਟ ਦਾ ਹੁਕਮ ਸੀ ਇਹ ? ਕੀ ਇਹ ਕੋਈ ਸਿੱਖ ਵਿਰੋਧੀ ਸਾਜ਼ਿਸ਼ ਹੈ ? ਕੀ ਇਸਦੇ ਪਿੱਛੇ ਕੋਈ ਤੀਜੀ ਤਾਕਤ ਵੀ ਕੰਮ ਕਰ ਰਹੀ ਹੈ ? ਮੇਰੀ ਤੁੱਛ ਬੁੱਧੀ ਕੁੱਝ ਵੀ ਸਾਫ ਸਾਫ ਸਮਝ ਨਹੀਂ ਪਾ ਰਹੀ ਦੋਸਤੋ ! ਮੇਰਾ ਗੁੱਸਾ ਹਰ ਵਾਰ ਇਹ ਵੀਡੀਓ ਵੇਖ ਕੇ ਸਵਾਇਆ ਹੋ ਜਾਂਦਾ ਹੈ , ਜੋ ਲੋਕ ਖੁੱਦ ਦਸਤਾਰ ਨਹੀਂ ਬੰਨਦੇ ਉਨਾਂ ਦੇ ਗੁੱਸੇ ਦਾ ਵੀ ਇਹੋ ਹਾਲ ਹੈ ਕਿਉਂਕਿ ਦਸਤਾਰ ਸਾਡੇ ਸਭਿਆਚਾਰ 'ਚ ਇੱਜ਼ਤ ਦਾ ਚਿੰਨ੍ਹ ਹੈ , ਦਸਤਾਰ ਪੰਜਾਬੀ ਸਭਿਆਚਾਰ 'ਚ ਸਿਰਫ ਸਿੱਖ ਧਰਮ ਨਾਲ ਹੀ ਨਹੀਂ ਜੁੜੀ ਹੋਈ ਸਗੋਂ ਹਿੰਦੂ ਧਰਮ ਵਿੱਚ ਵੀ ਦਸਤਾਰ ਨੂੰ ਮਾਣਯੋਗ ਸਥਾਨ ਪ੍ਰਾਪਤ ਹੈ ਅਤੇ ਮੁਸਲਿਮ ਧਰਮ ਵਿੱਚ ਵੀ ਇਹ ਦਸਤਾਰ ਉਤਾਰਨ ਵਾਲਾ ਦ੍ਰਿਸ਼ ਮੇਰੇ ਜ਼ਹਿਨ 'ਚ ਡੂੰਘਾ ਛਪ ਗਿਆ ਹੈ , ਨਾ ਕੋਈ ਝਗੜਾ , ਨਾ ਕੋਈ ਭੀੜ , ਨਾ ਹੱਥਾ-ਪਾਈ...ਆਰਾਮ ਨਾਲ ਹੀ ਪੱਗ ਲਾਹ ਰਿਹਾ ਹੈ ਪੁਲਿਸੀਆ...ਕਮਾਲ ਹੈ ! ਇਹ ਗੱਲ ਮੈਨੂੰ ਉਪਰਾਮ ਕਰ ਰਹੀ ਹੈ ਜਦਕਿ ਮੈਂ ਆਪਣੇ ਆਪ ਨੂੰ ਬੜਾ ਧਰਮ-ਨਿਰਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਅੱਜ ਇਸ ਗੱਲ ਨਾਲ ਮੈਂ ਅੰਦਰੋਂ ਹਿੱਲ ਗਿਆ ਹਾਂ । " ਮੈਂ ਸਿੱਖ ਹਾਂ...ਸਿਰਫ ਸਿੱਖ ...ਗੁਰੂ ਦਸਮ ਪਿਤਾ ਦਾ ਸਿੱਖ " , ਇਹ ਆਵਾਜ਼ ਮੇਰੇ ਅੰਦਰ ਗੂੰਜ ਰਹੀ ਹੈ

" ਨਾ ਸਿਰਫ ਪਹਿਰਾਵਾ ਹਾਂ ਨਾ ਇੱਕਲੀ ਦਿੱਖ ਹਾਂ

ਮੈਂ ਤਾਂ ਗੁਰੂ ਜੀ ਤੇਰਾ ਅਮਲਾਂ ਤੋਂ ਹੀ ਸਿੱਖ ਹਾਂ "

ਮੈਨੂੰ ਇੱਥੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਖਾੜਕੂ ਲਹਿਰ 'ਚ ਕੁੱਦਣ ਵਾਲੇ ਸਿੱਖ ਨੌਜਵਾਨਾ ਦੀ ਮਨੋਸਥਿੱਤੀ ਅੱਜ ਮੈਂ ਵਧੇਰੇ ਚੰਗੀ ਤਰਾਂ ਸਮਝ ਪਾ ਰਿਹਾ ਹਾਂ , ਉਨਾਂ ਨੇ ਤਾਂ ਬਹੁਤ ਜ਼ਿਆਦਾ ਜ਼ੁਲਮ ਵੇਖਿਆ ਸੀ , ਉਨਾਂ ਦਾ ਪ੍ਰਤੀਕਰਮ ਉਹੀ ਹੋਣਾ ਸੀ ਜੋ ਉਨਾਂ ਨੇ ਵਿਖਾਇਆ ! ਮੈਂ ਅੱਜ ਪੰਜਾਬ ਸਰਕਾਰ ਨੂੰ ਇਹੋ ਕਹਿਣਾ ਚਾਹੁੰਨਾਂ ;

" ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ

ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ

ਤਾਕਤ 'ਚ ਅੰਨੇ ਹੋ ਕੇ ਵੇਲਾ ਭੁੱਲੋ ਨਾ

ਇੱਕੋ ਸ਼ੇਰ ਬੜਾ ਲੇਲ੍ਹਿਆਂ ਦੇ ਵੱਗ ਨੂੰ "

ਮੈ ਇੱਥੇ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਪਿਛਲੇ ਦਸ ਬਾਰਾਂ ਸਾਲ ਦਸਤਾਰ ਨਹੀਂ ਬੰਨੀ , ਪਰ ਹੁਣ ਦੁਬਾਰਾ ਸਿੱਖੀ ਸਰੂਪ ਅਖਤਿਆਰ ਕੀਤਾ ਹੈ , ਮੈਂ ਦਸਤਾਰ ਬਾਰੇ ਇੱਕ ਫਿਲਮ ਦੀ ਕਹਾਣੀ ਲਿਖਦੇ ਹੋਏ ਆਪਣੇ ਅੰਦਰ ਇਹ ਬਦਲਾਅ ਮਹਿਸੂਸ ਕੀਤਾ ਕਿ ਹੁਣ ਮੈਂਨੂੰ ਆਪਣੀ ਗੱਲ ਕਹਿਣ ਲਈ ਸਿੱਖੀ ਸਰੂਪ ਨੂੰ ਅਪਨਾਉਣਾ ਚਾਹੀਦਾ ਹੈ ਸਿੱਖ ਧਰਮ ਹਮੇਸ਼ਾ ਮੇਰਾ ਮਨਪਸੰਦ ਵਿਸ਼ਾ ਰਿਹਾ ਹੈ ਮੈਂ ਸਿੱਖ ਧਰਮ ਦਾ ਵਿਦਿਆਰਥੀ ਹਾਂ , ਭਾਵੁਕ ਬੰਦਾ ਹਾਂ , ਮੈਂ ਜੇ ਹੁਣ ਸਿੱਖੀ ਸਰੂਪ ਧਾਰਨ ਕੀਤਾ ਹੈ ਤਾਂ ਇਸ ਗੱਲ ਤੇ ਮੈਂ ਇੰਨਾ ਪੱਕਾ ਹਾਂ ਕਿ ਨਾ ਤਾਂ ਮੈਂ ਦਾਹੜੀ ਨੂੰ ਕੈਂਚੀ ਲਾਉਣੀ ਹੈ ਨਾ ਕਦੇ ਖਿਜ਼ਾਬ ਲਾਉਣਾ ਹੈ ! ਮੇਰੇ ਬਾਪੂ ਜੀ ਵੀ ਸਾਰੀ ਉਮਰ ਇੰਝ ਹੀ ਰਹੇ ਹਨ , ਇੱਕ "ਕਾਮਰੇਡ" ਹੁੰਦੇ ਹੋਏ ਉਹ ਅਖੌਤੀ ਸਿੱਖਾਂ ਤੋਂ ਵੱਡੇ ਸਿੱਖ ਹਨ ਮੇਰੇ ਅਜੋਕੇ ਰੂਪ ਦੀ ਸਭ ਤੋਂ ਪਹਿਲੀ ਖੁਸ਼ੀ ਮੇਰੇ ਬਾਪੂ ਜੀ ਨੂੰ ਹੀ ਹੋਈ ਹੈ

ਮੈਨੂੰ ਉਨਾਂ ਸੱਜਣਾਂ ਤੇ ਬੜਾ ਵੱਡਾ ਵਿਸ਼ਵਾਸ਼ ਹੈ ਜੋ ਦਸਤਾਰ ਲਈ ਕਾਨੂੰਨੀ ਲੜਾਈ ਲੜ ਰਹੇ ਹਨ , ਸਰਦਾਰ ਨਵਕਿਰਨ ਸਿੰਘ ਜੀ ਜਾਂ ਕੋਈ ਵੀ ਹੋਰ ਸਤਿਕਾਰਯੋਗ ਸੱਜਣ ਕੱਲ ਮੈਨੂੰ ਭਾਈ ਸਾਹਿਬ ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਫੋਨ ਆਇਆ , ਇਸੇ ਵਿਸ਼ੇ ਤੇ ਗੱਲ ਹੋਈ , ਮੈਨੂੰ ਚੰਗਾ ਲੱਗਿਆ ਕਿ ਫੇਸਬੁੱਕ ਤੇ ਕੀਤੀ ਕੋਈ ਵੀ ਗੰਭੀਰ ਗੱਲ ਵੱਡੇ ਅਰਥ ਰੱਖ ਸਕਦੀ ਹੈ ਮੇਰੀ ਇਹ ਕੋਸ਼ਿਸ਼ ਹਮੇਸ਼ਾਂ ਰਹੇਗੀ ਕਿ ਹੱਕ , ਸੱਚ ਲਈ , ਧਰਮ ਲਈ , ਆਪਣੇ ਲੋਕਾਂ ਲਈ ਮੈਂ ਆਪਣੀਆਂ ਰਚਨਾਵਾਂ 'ਚ ਆਪਣੀ ਸੋਚ ਦੀ ਗੱਲ ਕਰਦਾ ਰਹਾਂ , ਮੇਰੀ ਕਲਮ ਮੇਰੇ ਲੋਕਾਂ ਨੂੰ ਸਮਰਪਿਤ ਹੈ ! ਮੇਰਾ ਧਰਮ , ਮੇਰਾ ਵਿਰਸਾ , ਮੇਰਾ ਇਤਿਹਾਸ , ਮੇਰਾ ਮਾਣਯੋਗ ਸਭਿਆਚਾਰ ਹੀ ਮੇਰੀ ਸ਼ਕਤੀ ਹੈ !

ਹੁਣ ਮੈਨੂੰ ਇਹ ਸਵਾਲ ਵੀ ਬੇਚੈਨ ਕਰ ਰਿਹਾ ਹੈ ਕਿ ਕੀ ਸਰਕਾਰ ਸੱਚਮੁੱਚ ਇੰਨਾਂ ਪੁਲਿਸ ਵਾਲਿਆਂ ਨੂੰ ਸਜ਼ਾ ਦੇਵੇਗੀ ? ਸਿੱਖ ਪ੍ਰਧਾਨ - ਮੰਤਰੀ , ਸਿੱਖ ਮੁੱਖਮੰਤਰੀ ਦੇ ਹੁੰਦੇ ਹੋਏ ਜਿਸ ਨਿਜ਼ਾਮ 'ਚ ਇਹ ਕਾਰਾ ਹੋ ਸਕਦਾ ਹੈ , ਕੀ ਉੱਥੇ ਇਨਸਾਫ ਦੀ ਉਮੀਦ ਰੱਖੀ ਜਾ ਸਕਦੀ ਹੈ ? ਕੀ ਉਹ ਪੁਲਿਸ ਵਾਲੇ ਸਿੱਖ ਜਗਤ ਦੀ ਚੀਸ ਸਮਝ ਸਕਦੇ ਨੇ ? ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ , ਸਿੱਖ ਵੀਰਾਂ ਦੇ ਫੋਨ ਆ ਰਹੇ ਨੇ , ਇਸ ਘਟਨਾ ਦੇ ਵਿਰੁੱਧ ਉਨਾਂ ਦਾ ਗੁੱਸਾ ਬਿਆਨ ਨਹੀਂ ਹੋ ਸਕਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਕ ਪਾਰਟੀਆਂ ਅਤੇ ਪ੍ਰੈਸ ਦਾ ਯੋਗਦਾਨ ਹਾਲੇ ਕਾਫੀ ਨਹੀਂ ਹੈ ...ਚਲੋ ਖੈਰ ਸਭ ਦੇ ਆਪਣੇ ਆਪਣੇ ਹਿੱਤ ਨੇ.....ਵਿਦੇਸਾਂ 'ਚ ਦਸਤਾਰ ਦੀ ਬੇਇੱਜ਼ਤੀ ਵਿਰੁੱਧ ਬੋਲਣ ਵਾਲੇ ਨੇਤਾ ਹੁਣ ਚੁੱਪ ਹਨ....ਸੁਖਵੀਰ ਬਾਦਲ ਵੱਲੋਂ ਦਿੱਤੇ ਅਦਾਲਤੀ ਜਾਂਚ ਦੇ ਹੁਕਮ ਜਾਂ ਸਿੱਖ ਡੀ. ਐਸ. ਪੀ . ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਗੱਲ , ਮੇਰੇ ਅਨੁਸਾਰ ਸ਼ੱਕ ਦੇ ਘੇਰੇ 'ਚ ਹੈ , ਬਾਕੀ ਤੁਸੀਂ ਆਪ ਸਿਆਣੇ ਹੋ !

ਮੈਂ ਵੀ ਆਪ ਸਭ ਵਾਂਗ ਇਹੋ ਚਾਹੁੰਦਾ ਹਾਂ ਕਿ ਪੁਲਸੀਆਂ ਨੂੰ ਐਸੀ ਸਜ਼ਾ ਮਿਲੇ ਕਿ ਭਵਿੱਖ 'ਚ ਫਿਰ ਐਸੀ ਦੁਰਘਟਨਾ ਨਾ ਹੋਵੇ , ਇਸ ਲਈ ਮੈਂ ਸਿਰਫ ਚਿੰਤਾ ਹੀ ਨਹੀਂ ਕਰਦਾ ਸਗੋਂ ਆਪਣੀ ਸਮਰੱਥਾ ਅਨੁਸਾਰ ਮੈਂ ਇਸ ਧਰਮ ਦੀ ਲੜਾਈ 'ਚ ਇੱਕ ਸਮਰਪਿਤ ਸਿਪਾਹੀ ਵਾਂਗ ਸਦਾ ਹਾਜ਼ਿਰ ਹਾਂ ਆਪਣੇ ਹਿੱਸੇ ਦੀ ਸ਼ਮਸ਼ੀਰ ਲੈ ਕੇ , ਪਰ ਸਰਕਾਰ ਬਾਰੇ ਮੇਰੇ ਵਿਚਾ੍ਰ ਇਹ ਨੇ ;

" ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,

ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,

ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,

ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,

ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,

ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,

ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,

ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,

ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,

ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,

ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,

ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,

ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,

ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,

ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ

ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,

ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,

ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,

ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,

ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,

ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!"

ਮੈਂ ਚਾਹੁੰਦਾ ਹਾਂ ਕਿ ਇਹ ਲੜਾਈ ਰੁਕਣੀ ਨਹੀਂ ਚਾਹੀਦੀ , ਸਾਨੂੰ ਇਹ ਦੁਰਘਟਨਾ ਭੁੱਲਣੀ ਨਹੀਂ ਚਾਹੀਦੀ ਹੋ ਸਕਦਾ ਮੈਂ ਗਲਤ ਹੋਵਾਂ , ਹੋ ਸਕਦਾ ਮੈਂ ਭਾਵੁਕ ਹੋਵਾਂ....ਪਰ ਮੈਂ ਤਾਂ ਅਜਿਹਾ ਹੀ ਹਾਂ , ਮੈਂ ਤਾਂ ਇੰਝ ਹੀ ਸੋਚਦਾ ਹਾਂ ! ਇੱਕ ਆਖਰੀ ਗੱਲ , ਇਹ ਬੇਇੱਜ਼ਤੀ ਇੱਕਲੇ ਜਗਜੀਤ ਸਿੰਘ ਦੀ ਨਹੀਂ ਸਾਡੀ ਸਭ ਦੀ ਹੈ ਪੂਰੀ ਸਿੱਖ ਕੌਮ ਦੀ ਹੈ , ਜਗਜੀਤ ਸਿੰਘ ਤਾਂ ਇੱਕ ਬਿੰਬ ਹੈ , ਬਿਲਕੁਲ ਉਵੇਂ ਜਿਵੇਂ "ਜਲ੍ਹਿਆਂ ਵਾਲਾ ਬਾਗ " ਇੱਕ ਬਿੰਬ ਹੈ , ਜਿਵੇਂ " ਸੰਨ ਚੁਰਾਸੀ " ਇੱਕ ਬਿੰਬ ਹੈ ਬੇਸ਼ੱਕ ਜਗਜੀਤ ਸਿੰਘ ਇਹ ਲੜਾਈ ਲੜੇ ਜਾਂ ਨਾ ਲੜੇ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਹੈ ! ਇਹ ਲੜਾਈ ਜਾਰੀ ਰਹੇਗੀ... ਇਹ ਮੇਰੀ ਸੋਚ ਹੈ ਮੇਰੀ ਭਾਵੁਕਤਾ ਹੈ ....ਜੋ ਵੀ ਹੈ ਇਹੋ ਮੇਰੇ ਅੰਦਰਲਾ ਸੱਚ ਹੈ ! ਆਖਿਰ 'ਚ ਬੱਸ ਇਹੋ ਕਹਿਣਾ ਹੈ ;

" ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ !

ਇਹੋ ਤੇਰੇ ਲਈ ਅੱਜ ਮੁੱਢਲਾ ਸਵਾਲ ਓਏ !

ਪੱਗੜੀ ਏ ਸਿਰ ਉੱਤੇ ਤਾਂ ਹੀ ਸਿਰਦਾਰ ਤੂੰ

ਅਣਖ ਨਾਲ ਜੀਣ ਦਾ ਸੱਚਾ ਹੱਕਦਾਰ ਤੂੰ

ਕਾਇਮ ਰੱਖ ਸਿਰ ਦੇ ਕੇ ਏਸਦਾ ਜਲਾਲ ਓਏ !

ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ ! "

*******************************************

ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !
***********************************************

ਅਮਰਦੀਪ ਸਿੰਘ ਗਿੱਲ
9988262870

ਵਿਸ਼ਵ ਸਿੰਘ


ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ.


ਵਿਸ਼ਵ ਸਿੰਘ
ਕਿਵੇ ਪਲ ਪਲ ਮਰ ਰਿਹਾ ਮੈਂ ਤੇਰੀ ਜੁਦਾਈ ਵਿਚ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੇ ਹੋਕੇ ਆਏ ਤੇ ਕਿਨੇ ਹੰਜੂ ਆਏ ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੀ ਵਾਰੀ ਤੇਰੀ ਫੋਟੋ ਨੂ ਦੇਖਿਆ,

ਤੇ ਕਿਨੀ ਵਾਰੀ ਉਸ ਨੂੰ ਚੁਮਿਆ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੀ ਵਾਰੀ ਤੂ ਆਈ ਮੇਰੇ ਸੁਪਨਿਆ ਵਿਚ,

ਤੇ ਕਿਨੀ ਵਾਰੀ ਮੈਂ ਤੇਰੇ ਕੋਲ ਬੈਠ ਰੋਇਆ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੀ ਵਾਰੀ ਲੋਕਾਂ ਕਿਹਾ ਪਾਗਲ ਮੈਨੂ,

ਤੇ ਕਿਨੀ ਵਾਰੀ ਮੈਂ ਹੱਸ ਕੇ ਟਾਲ ਦਿੱਤਾ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਜੇ ਕੀਤੇ ਤੂ ਮੁੜ ਆ ਜਾਵੇ ਵਾਪਸ ਮੇਰੇ ਕੋਲ,

ਤੈਨੂੰ ਕਿਨਾ ਚਾਹਾ ਤੇ ਪਿਆਰ ਕਰਾ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ.

ਵਿਸ਼ਵ ਸਿੰਘ

ਨਿੰਦਰ ਘੁਗਿਆਣਵੀ

ਘਰ ਫੂਕ ਤਮਾਸ਼ਾ ਦੇਖਦੇ ਗਾਇਕਾਂ ਦੇ ਪ੍ਰਮੋਟਰ

ਨਿੰਦਰ ਘੁਗਿਆਣਵੀ
ਆਸਟ੍ਰੇਲੀਆ ਵਿੱਚ ਪੰਜਾਬ ਦੇ ਗਾਇਕ ਵਹੀਰਾਂ ਘੱਤ-ਘੱਤ ਕੇ ਆ ਰਹੇ ਨੇ। ਆਏ ਦਿਨ ਸ਼ੋਅ ਹੋ ਰਹੇ ਹਨ। ਗਿੱਪੀ ਗਰੇਵਾਲ, ਸ਼ੈਰੀ ਮਾਨ, ਨੀਰੂ ਬਾਜਵਾ ਤੇ ਗੀਤਾ ਜ਼ੈਲਦਾਰ ਦੇ ਸ਼ੋਅ ਹੋਏ। ਵਾਰਿਸ ਭਰਾਵਾਂ ਤੇ ਬੱਬੂ ਮਾਨ ਦੇ ਸ਼ੋਅ ਹੋ ਰਹੇ ਨੇ। ਜੈਜੀ ਬੈਂਸ ਆ ਰਿਹਾ ਹੈ। ਫਿਰ ਸਰਤਾਜ ਦੀ ਵਾਰੀ ਹੈ। ਫਿਰ ਦਿਲਜੀਤ ਤੇ ਹਨੀ ਸਿੰਘ ਦੀ ਤੇ ਉਸ ਬਾਅਦ ਗੁਰਪ੍ਰੀਤ ਘੁੱਗੀ, ਨਛੱਤਰ ਗਿੱਲ ਤੇ ਸਿੱਪੀ ਗਿੱਲ ਆ ਰਹੇ ਹਨ। ਆਸਟ੍ਰੇਲੀਆ ਵਿੱਚ ਗਾਇਕਾਂ ਦੀ ਬੱਲੇ-ਬੱਲੇ ਹੈ ਪਰ ਪ੍ਰਮੋਟਰਾਂ ਵੱਲ ਦੇਖ ਕੇ ਤਰਸ ਜਿਹਾ ਆਇਆ ਹੈ। ਇਸੇ ਬਹਾਨੇ ਪਾਠਕਾਂ ਨਾਲ ਕੁਝ ਗੱਲਾਂ ਕਰਨ 'ਤੇ ਦਿਲ ਕਰ ਆਇਆ ਹੈ।
ਪਹਿਲਾ ਸੁਆਲ ਮਨ ਵਿੱਚ ਇਹ ਪੈਦਾ ਹੁੰਦਾ ਹੈ ਕਿ ਇਹ ਸਾਰੇ ਆਸਟ੍ਰੇਲੀਆ ਵੱਲ ਹੀ ਕਿਉਂ ਵਹੀਰਾਂ ਘੱਤੀ ਆ ਰਹੇ ਨੇ? ਕੀ ਆਸਟ੍ਰੇਲੀਆ ਦੇ ਲੋਕਾਂ ਕੋਲ ਬਹੁਤੇ ਪੈਸੇ ਹਨ? ਕੀ ਖੁੱਲ੍ਹਾ ਵਕਤ ਵੀ ਹੈ? ਕੀ ਹਰ ਹਫ਼ਤੇ ਉਹ ਉਪਰੋ-ਥੱਲੀ ਹੋ ਰਹੇ ਗਾਇਕਾਂ ਨੂੰ ਸੁਣਨ ਜਾ ਸਕਣ ਦੇ ਸਮਰੱਥ ਵੀ ਹਨ, ਸੌ-ਸੌ ਡਾਲਰਾਂ ਦੀਆਂ ਟਿਕਟਾਂ ਲੈ ਕੇ? ਜਿਵੇਂ ਕਿ ਆਸਟ੍ਰੇਲੀਆ ਵਿੱਚ ਬਹੁਤੇ ਨੌਜੁਆਨ ਮੁੰਡੇ-ਕੁੜੀਆਂ ਵਿਦਿਆਰਥੀ ਵੀਜ਼ਿਆ 'ਤੇ ਗਏ ਹੋਏ ਨੇ, ਉਹ ਸਖ਼ਤ ਮਿਹਨਤ ਕਰਦੇ ਹਨ। ਪੜ੍ਹਦੇ ਵੀ ਹਨ ਤੇ ਕੰਮ ਵੀ ਕਰਦੇ ਹਨ। ਆਪਣੇ ਖਰਚੇ ਵੀ ਕੱਢਦੇ ਹਨ ਤੇ ਪਿੱਛੇ ਇੰਡੀਆ ਪੈਸੇ ਵੀ ਭੇਜਦੇ ਹਨ ਤੇ ਉਪਰੋਂ ਪੱਕੇ ਹੋਣ ਦੇ ਨਿਯਮਾਂ ਵਿੱਚ ਆਈਆਂ ਭਾਰੀ ਤਬਦੀਲੀਆਂ ਕਾਰਨ ਹਾਲੇ ਉਹ ਨਾ ਏਧਰ ਦੇ ਹਨ ਤੇ ਨਾਂ ਓਧਰ ਦੇ ਹਨ। ਕੀ ਇਹ ਪੰਜਾਬੀ ਮੁੰਡੇ-ਕੁੜੀਆਂ ਏਨੇ ਪੈਸੇ ਖਰਚਣ ਦੇ ਸਮਰੱਥ ਹਨ? ਇਹ ਸਾਰੇ ਸੁਆਲ ਮਨ ਵਿੱਚ ਖ਼ਲਲ ਪਾਉਣ ਲੱਗੇ। ਸਭ ਤੋਂ ਵੱਡਾ ਤੇ ਅਹਿਮ ਸੁਆਲ ਸੀ ਕਿ ਕੀ ਪ੍ਰਮੋਟਰਾਂ ਦੇ ਹੱਥ ਪੱਲੇ ਵੀ ਕੁਝ ਪੈਂਦਾ ਹੈ, ਜਾਂ ਫਿਰ ਉਹ ਆਪਣੀ ਫ਼ੋਕੀ ਵਾਹ-ਵਾਹ ਹਾਸਲ ਕਰਨ ਲਈ ਘਰ ਫੂਕ ਤਮਾਸ਼ਾ ਦੇਖਦੇ ਹਨ?
ਆਪਣੀ ਇਸ ਆਸਟ੍ਰੇਲੀਆ ਯਾਤਰਾ ਸਮੇਂ ਉਥੋ ਦੇ ਕੁਝ ਪ੍ਰਮੋਟਰਾਂ ਨੂੰ ਮਿਲਣ ਤੇ ਗਾਇਕਾਂ ਦੇ ਸ਼ੋਅ ਦੇਖਣ ਤੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ
ਹੈ। ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਬਹੁਤੇ ਪ੍ਰਮੋਟਰ ਤਾਂ ਗਾਇਕਾਂ ਦੇ ਮੋਹ ਜਾਲ ਵਿੱਚ ਫਸ ਕੇ ਆਪਣਾ ਝੁੱਗਾ ਚੌੜ ਕਰਵਾ ਬੈਠੇ ਹਨ। ਉਹ ਗਾਇਕਾਂ ਦੀ ਕਲਾ ਦੇ ਸ਼ੈਦਾਈ ਹੋ ਗਏ ਅਤੇ ਉਹਨਾਂ ਦੇ ਸ਼ੋਅ ਖ਼ਰੀਦ ਬੈਠੇ। ਮੈਂ ਦੇਖਿਆ ਕਿ ਗਾਇਕਾਂ ਦੀ ਆਓ-ਭਗਤ ਕਰਨ ਵਿੱਚ ਤੇ ਉਹਨਾਂ ਨੂੰ ਆਪਣੀਆਂ ਅੱਖਾਂ ਦੀਆਂ ਪਲਕਾਂ ਉੱਤੇ ਬਿਠਾਉਣ ਲਈ ਇਹ ਪ੍ਰਮੋਟਰ ਕੋਈ ਕਸਰ ਬਾਕੀ ਨਹੀਂ ਛੱਡਦੇ। ਪਹਿਲੀ ਗੱਲ, ਮਾੜੇ ਤੋਂ ਮਾੜੇ ਗਾਇਕ ਦਾ ਇੱਕ ਸ਼ੋਅ ਪ੍ਰਮੋਟਰ ਨੂੰ ਲੱਗਭਗ ਪੰਜਾਹ ਹਜ਼ਾਰ ਡਾਲਰ (ਭਾਰਤੀ ਕ੍ਰੰਸੀ ਪੱਚੀ ਲੱਖ ਰੁਪੈ) ਵਿੱਚ ਪੈ ਜਾਂਦਾ ਹੈ। ਜਦ ਗਾਇਕ ਏਅਰਪੋਰਟ 'ਤੇ ਉਤਰਦਾ ਹੈ ਤਾਂ ਪ੍ਰਮੋਟਰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ (ਲਿਮੋਜ਼ੀਨ, ਲੈਂਬਰ ਗਿੰਨੀ ਅਤੇ ਹਮਰ) ਵਿੱਚ ਗਾਇਕਾਂ ਨੂੰ ਲੈਣ ਲਈ ਜਾਂਦੇ ਹਨ। ਫਾਈਵ ਸਟਾਰ ਹੋਟਲਾਂ ਵਿੱਚ ਉਹਨਾਂ ਦਾ ਉਤਾਰਾ ਕਰਵਾਉਂਦੇ ਹਨ। ਇਹ ਗਗਨਚੁੰਬੀ ਹੋਟਲ ਕਿਸੇ ਸਮੁੰਦਰੀ ਕਿਨਾਰੇ ਜਾਂ ਸ਼ਹਿਰ ਦੀ ਹਿੱਕ 'ਤੇ ਵਹਿ ਰਹੀ ਕਿਸੇ ਬੀਚ ਕੰਢੇ ਬਣੇ ਹੁੰਦੇ ਹਨ। ਮਹਿੰਗੀ ਤੋਂ ਮਹਿੰਗੀ ਥਰੀ ਕੋਰਸ ਕੋਜ਼ੀਨ ਦਾ ਖਾਣਾ ਤਿੰਨ ਵਕਤ ਖੁਵਾਉਣਾ ਤੇ ਗਾਇਕਾਂ ਦੇ ਨਾਲ ਆਏ (ਘੱਟੋ ਘੱਟ 12 ਤੋਂ 18) ਸਾਜ਼ੀਆਂ ਦੇ ਨਿੱਜੀ ਚਾਅ ਵੀ ਪੂਰੇ ਕਰਨੇ, ਜਿਵੇਂ ਕਿ ਸਿਡਨੀ ਦੇ ਕਿੰਗਜ਼ ਕਰੌਸ ਇਲਾਕੇ ਵਿੱਚ ਮਨ-ਲੁਭਾਊ ਨਜ਼ਾਰਿਆਂ ਦਾ ਅਨੰਦ ਲੈਣਾ, ਕਈ-ਕਈ ਮੰਜ਼ਿਲੇ ਵੈੱਸਟ ਫ਼ੀਲ਼ਡ ਸ਼ੌਪਿੰਗ ਸੈਂਟਰਾਂ ਵਿੱਚ ਜਾ ਕੇ ਖ਼ਰੀਦੋ-ਫਰੋਖ਼ਤ ਅਤੇ ਸਮੁੰਦਰ ਦੀ ਹਿੱਕ 'ਤੇ ਸੱਪ ਵਾਂਗ ਮੇਲਦੇ ਅਗਨ ਬੋਟਾਂ (ਕਰੂਜ਼ਾਂ) ਵਿੱਚ ਝੂਟੇ ਦਿਵਾਉਣੇ ਅਤੇ ਭੁੰਨੇ ਲਜੀਜ਼ ਸਮੁੰਦਰੀ ਕੇਕੜਿਆਂ ਦਾ ਮਜ਼ਾ ਚਖਾਉਣਾ। ਆਸਟ੍ਰੇਲੀਆ ਦੇ ਕੁਦਰਤੀ ਨਜ਼ਾਰਿਆਂ ਦੀਆਂ ਗੋਦਾਂ ਵਿੱਚ ਵੱਸੇ ਫ਼ਾਰਮ ਹਾਊਸਾਂ ਦੀ ਸੈਰ ਕਰਾਵਉਣਾ, ਬਲਿਯੂ ਮੌਨਟੇਨਜ਼ ਵਰਗੀਆਂ ਪਰਬਤੀ ਚੋਟੀਆਂ (ਨੀਲੀਆਂ ਪਹਾੜੀਆਂ) 'ਤੇ ਘੁਮਾਉਣਾ-ਫਿਰਾਉਣਾ ਆਦਿਕ ਮੁੱਖ ਹਨ।
ਮੈਂ ਦੇਖਿਆ ਕਿ ਬਹੁਤੇ ਪ੍ਰਮੋਟਰ ਸਥਾਨਕ ਪ੍ਰੈੱਸ ਨੂੰ ਗਾਇਕਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਬੁਲਾ ਕੇ ਜਿਵੇਂ ਪ੍ਰੈੱਸ 'ਤੇ ਕੋਈ ਅਹਿਸਾਨ ਕਰ ਰਹੇ ਹੋਣ ਕਿ ਆਹ ਦੇਖੋ ਪ੍ਰੈੱਸ ਵਾਲਿਓ, ਅਸਾਂ ਏਡਾ ਵੱਡਾ ਗਾਇਕ ਸੱਦਿਆ ਹੈ! ਇੱਕ ਹੋਰ ਗੱਲ ਸਾਹਮਣੇ ਆਈ ਕਿ ਚੰਗੇ ਰੈਸਟੋਰੈਂਟਾਂ ਦੇ ਮਾਲਕ ਪ੍ਰਮੋਟਰਾਂ ਨੂੰ ਗੰਢ ਲੈਂਦੇ ਹਨ ਕਿ ਸਾਡੇ ਰੈਸਟੋਰੈਂਟ 'ਤੇ ਆਪਣੇ ਬੁਲਾਏ ਗਾਇਕ ਨੂੰ ਲਿਆਓ, ਉਹ ਪ੍ਰਮੋਟਰ ਨੂੰ ਪੱਲਿਓਂ ਪੈਸੇ ਇਸ ਲਈ ਦਿੰਦੇ ਹਨ ਕਿ ਉਹਨਾਂ ਦੇ ਰੈਸਟੋਰੈਂਟ 'ਤੇ ਗਾਇਕ ਦੇ ਆਉਣ ਕਾਰਨ ਉਸਦੇ ਰੈਸਟੋਰੈਂਟ ਦੀ ਠੁੱਕ ਬੱਝ ਜਾਵੇਗੀ। ਦੂਜੇ ਪਾਸੇ ਕੁਝ ਅਜਿਹੇ ਰੈਸਟੋਰੈਟਾਂ ਵਾਲੇ ਦੇਖੇ, ਜੋ ਗਾਇਕ ਨੂੰ ਬੁਲਾਉਂਦੇ ਹਨ ਤੇ ਵੀਹ-ਵੀਹ ਡਾਲਰ ਦਾ ਖਾਣਾ ਦੌ-ਦੌ ਸੌ ਡਾਲਰ ਵਿੱਚ ਸੱਦ ਕੇ ਲੋਕਾਂ ਨੂੰ ਖੁਵਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਸਾਡੇ ਰੈਸਰਟੋਰੈਂਟ ਵਿਚ ਆਓ, ਗਾਇਕ ਨਾਲ ਫ਼ੋਟੋ ਖਿਚਵਾਓ! ਆਟੋਗ੍ਰਾਫ਼: ਲਓ। ਇੰਝ ਇਹਨਾਂ ਦਾ ਵੀ ਚੰਗਾਾ ਤੋਰੀ-ਫੁਲਕਾ ਬਣ ਜਾਂਦਾ ਹੈ।
ਪ੍ਰਮੋਟਰਾਂ ਦੇ ਘਰ ਫੂਕ ਤੇ ਤਮਾਸਾ ਦੇਖਣ ਵਾਲੀ ਗੱਲ ਵਾਰ-ਵਾਰ ਮੇਰੇ ਮਨ ਵਿੱਚ ਖੌਰੂ ਪਾਉਂਦੀ ਰਹੀ। ਮੈਨੂੰ ਕਈ ਪ੍ਰਮੋਟਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਇਉਂ ਉਹਨਾਂ ਦੇ ਵਿਚਾਰ ਬੜੀ ਨੇੜਿਓਂ ਜਾਣੇ ਹਨ। ਇੱਕ ਨੇ ਕਿਹਾ ਕਿ ਪੱਲਿਓਂ ਪੈਸੇ ਖਰਚ ਕੇ ਆਪਣੇ ਭਾਈਚਾਰੇ ਵਿੱਚ ਪੱਿਸੱਧੀ ਪ੍ਰਾਪਤ ਕਰਨ ਦਾ ਇਹ ਇੱਕ ਵਧੀਆ ਢੰਗ ਹੈ। ਮੈਂ ਹੈਰਾਨੀ ਨਾਲ ਪੁੱਛਿਆ ਕਿ ਕਿਉਂ? ਅਜਿਹੀ ਪੱਿਸੱਧੀ ਤੋਂ ਕੀ ਖੱਟਿਆ? ਤਾਂ ਉਸਦਾ ਕਥਨ ਸੀ ਕਿ ਗਾਇਕ ਦੇ ਮੂੰਹੋ ਆਪਣਾ ਨਾਂ ਸੁਣ ਕੇ ਉਸਨੂੰ ਜੋ ਲੁਤਫ਼ ਆਉਂਦਾ ਹੈ, ਉਹ ਲੁਤਫ਼ ਉਸਨੂੰ ਆਪਣੀ ਪੱਤਨੀ ਦੇ ਮੂੰਹੋਂ ਉਸਦਾ ਨਾਂ ਸੁਣ ਕੇ ਭੋਰਾ ਵੀ ਨਹੀਂ ਆਉਂਦਾ। ਮੈਂ ਬਹੁਤ ਹੈਰਾਨ ਹੋਇਆ, ਇੱਕ ਹੋਰ ਪ੍ਰਮੋਟਰ ਸੱਜਣ ਦੀ ਇਹ ਗੱਲ ਸੁਣ ਕੇ। ਜਦ ਉਸਨੇ ਨੇ ਆਖਿਆ ਕਿ ਉਹ ਸਾਲ ਭਰ ਦਿਹਾੜੀਆਂ ਲਾ ਕੇ ਜੋ ਵੀ ਬੱਚਤ ਕਰਦਾ ਹੈ, ਉਹ ਬੱਚਤ ਇੱਕ ਗਾਇਕ ਦਾ ਸ਼ੋਅ ਕਰਵਾ ਕੇ ਤਿੰਨ ਘੰਟਿਆਂ ਵਿੱਚ ਰੋੜ੍ਹ ਦਿੰਦਾ ਹੈ। ਗੱਲੀਂ-ਗੱਲੀਂ ਪਤਾ ਚੱਲਿਆ ਕਿ ਕੁਝ ਪ੍ਰਮੋਟਰ ਤਾਂ ਆਪਣਾ ਘਰ ਬਹੁਤ ਬੁਰੀ ਤਰਾਂ ਉਜਾੜ ਚੁੱਕੇ ਹਨ, ਉਹਨਾਂ ਕੇਵਲ ਆਰਥਿਕ ਘਾਟਾ ਨਹੀਂ ਖਾਧਾ, ਸਗੋਂ ਪੱਤਨੀਆਂ ਰੁੱਸ ਗਈਆਂ ਤੇ ਨੌਬਤ ਤਲਾਕਾਂ ਤੱਕ ਆ ਪੁੱਜੀ। ਉਹ ਪ੍ਰਮੋਟਰ ਹੁਣ ਵਕਤ ਨੂੰ ਝੂਰ ਰਹੇ ਹਨ, ਨਾ ਘਰ ਦੇ ਰਹੇ ਤੇ ਨਾ ਘਾਟ ਦੇ । ਗਾਇਕ ਆਪਣੇ ਲੱਖਾਂ ਰੁਪਏ ਬਟੋਰ ਕੇ ਅਹੁ ਗਏ ਅਹੁ ਗਏ!
ਇਸ ਲੇਖ ਨੂੰ ਸਮੇਟਣ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਅੱਖੀਂ ਡਿੱਠੀ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਜਿੱਥੇ ਕੁਝ ਪ੍ਰਮੋਟਰ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਦੇ ਹਨ, ਉਥੇ ਕੁਝ ਪ੍ਰਮੋਟਰ ਲੋਕਾਂ ਦਾ ਘਰ ਫੂਕ ਆਪਣਾ ਮਹੱਲ ਕਿਵੇਂ ਉਸਾਰਦੇ ਹਨ, ਤੁਸੀ ਇਸ ਘਟਨਾ ਤੋਂ ਬੜੀ ਸੌਖ ਨਾਲ ਅੰਦਾਜ਼ਾ ਲਗਾ ਸਕਦੇ ਹੋ। ਇੱਕ ਸ਼ਾਮ ਮੈਂ ਆਪਣੇ ਦੋਸਤ ਅਮਰਜੀਤ ਖੇਲਾ ਦੇ ਕਾਲਜ ਵਿੱਚ ਬੈਠਾ ਸਾਂ ਕਿ ਉਹਨਾਂ ਮੈਨੂੰ ਉਹਨਾਂ ਪਾਸ ਆਏ ਇੱਕ ਨੌਜਵਾਨ ਸੱਜਣ ਨਾਲ ਮਿਲਵਾਉਂਦਿਆ ਦੱਸਿਆ ਕਿ ਇਹ ਸੱਜਣ ਚੌਥ ਨੂੰ ਬੱਬੂ ਮਾਨ ਦਾ ਸ਼ੋਅ ਸਿਡਨੀ ਵਿੱਚ ਕਰਵਾ ਰਹੇ ਹਨ ਤੇ ਆਪਾਂ ਨੂੰ ਉਸ ਸ਼ੋਅ ਲਈ ਸੱਦਾ ਅਤੇ ਟਿਕਟਾਂ ਦੇਣ ਲਈ ਆਏ ਹਨ। ਦੇਖਣ ਨੂੰ ਉਹ ਨੌਜਵਾਨ ਬੜਾ ਹੀ ਭੋਲਾ-ਭਾਲਾ, ਮਲੂਕੜਾ ਜਿਹਾ ਤੇ ਚੁੱਪ-ਚਾਪ ਸੀ। ਜਦ ਉਸਨੇ ਜਾਣ-ਪਛਾਣ ਦੌਰਾਨ ਮੈਨੂੰ ਦੱਸਿਆ ਕਿ ਉਹ ਪੰਜਾਬ ਤੋਂ ਇੱਕ ਫਲਾਣੇ ਸਾਹਿਤਕ ਪਰਿਵਾਰ ਨਾਲ ਸਬੰਧਤ ਹੈ ਤਾਂ ਮੈਂ ਬੜਾ ਹੀ ਖੁਸ਼ ਹੋਇਆ, ਕਿਉਂਕਿ ਮੈਂ ਤਾਂ ਉਸ ਪਰਿਵਾਰ ਦੇ ਵੀ ਬਹੁਤ ਨੇੜੇ ਸਾਂ ਤੇ ਹੁਣ ਵੀ ਹਾਂ। ਜਦ ਉਸਨੂੰ ਇਸ ਨੇੜਤਾ ਦਾ ਪਤਾ ਚੱਲਿਆ, ਤਾਂ ਉਹ ਕਹਿਣ ਲੱਗਾ ਕਿ ਮੇਰੇ ਡੈਡੀ ਜੀ ਅਤੇ ਲੰਡਨ ਰਹਿੰਦੇ ਅੰਟੀ ਜੀ ਵੀ ਆਪ ਦਾ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਹਨ। ਇਹ ਸਭ ਕੁਝ ਜਾਣ ਕੇ ਤੇ ਸੁਣ ਕੇ ਮੈਨੂੰ ਉਸ ਨਾਲ ਇਸ ਗੱਲ ਦੀ ਹਮਦਰਦੀ ਜਿਹੀ ਜਾਗ ਪਈ ਕਿਉਂਕਿ ਮੇਰੇ ਮਿੱਤਰਾਂ ਦੇ ਦੱਸਣ ਅਨੁਸਾਰ ਕਿ ਉਸ ਵੱਲੋਂ ਕਰਵਾਏ ਜਾ ਰਹੇ ਬੱਬੂ ਮਾਨ ਦੇ ਇਸ ਸ਼ੋਅ ਦੀ ਚਰਚਾ ਤੇ ਪ੍ਰਸਿੱਧੀ ਸ਼ਹਿਰ ਵਿੱਚ ਬਹੁਤ ਘੱਟ ਹੋਈ ਸੀ। ਮੈਨੂੰ ਖ਼ਦਸ਼ਾ ਹੋਇਆ ਕਿ ਹੋ ਸਕਦੈ ਕਿ ਕਿਤੇ ਇਸ ਨੌਜਵਾਨ ਮਿੱਤਰ ਨੂੰ ਚੋਖਾ ਚੂਨਾ ਹੀ ਨਾ ਲੱਗ ਜਾਵੇ। ਇਸ ਲਈ ਇਸ ਦੀ ਵੱਧ ਤੋ ਵੱਧ ਮੱਦਦ ਕਰ ਕੇ ਸ਼ੋਅ ਨੂੰ ਕਾਮਯਾਬ ਕਰ ਦੇਈਏ। ਮੇਰੀ ਇਸ ਫ਼ਿਕਰਮੰਦੀ ਨਾਲ ਸਹਿਮਤ ਹੁੰਦੇ ਹੋਏ ਖੇਲਾ ਜੀ ਨੇ ਆਪਣੇ ਸਾਰੇ ਸਟਾਫ਼ ਨੂੰ ਕੋਲ ਸੱਦਿਆ ਤੇ ਕਿਹਾ ਕਿ ਤੁਰੰਤ ਹੀ ਆਪਣੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਈਮੇਲਾਂ ਕਰ ਦਿਓ ਕਿ ਉਹ ਇਸ ਸ਼ੋਅ 'ਤੇ ਜ਼ਰੂਰ ਪੁੱਜਣ, ਉਹਨਾਂ ਨੂੰ ਕਿਫ਼ਾੲਤੀ ਮੁੱਲ 'ਤੇ ਟਿਕਟਾਂ ਦਿੱਤੀਆਂ ਜਾਣਗੀਆਂ। ਉਸ ਨੌਜਵਾਨ ਪ੍ਰਮੋਟਰ ਨੇ ਕਿਹਾ ਕਿ ਉਹ ਸਵੇਰ ਨੂੰ ਬਹੁਤ ਜਲਦੀ ਆਣ ਕੇ ਸ਼ੋਅ ਦੀਆਂ ਟਿਕਟਾਂ ਦੇ ਜਾਵੇਗਾ। ਈਮੇਲਾਂ ਪੜ੍ਹ ਕੇ, ਟਿਕਟਾਂ ਲੈਣ ਲਈ ਵਿਦਿਆਰਥੀ ਸ੍ਰੋਤਿਆਂ ਦੀਆਂ ਕਤਾਰਾਂ ਬੱਝਣ ਲੱਗੀਆਂ। ਪ੍ਰੰਤੂ ਖੇਲਾ ਵੱਲੋਂ ਉਸ ਨੌਜਵਾਨ ਪ੍ਰਮੋਟਰ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਹ ਟਿਕਟਾਂ ਦੇਣ ਲਈ ਨਾ ਆਇਆ। ਖੈ:ਰ! ਦੂਜੇ ਦਿਨ ਉਹਨੇ ਟਿਕਟਾਂ ਕਿਸੇ ਦੇ ਹੱਥੀਂ ਭੇਜ ਦਿੱਤੀਆਂ।
ਸ਼ੋਅ ਹੋਣ ਵਿੱਚ ਇੱਕ ਦਿਨ ਬਾਕੀ ਰਹਿ ਗਿਆ ਸੀ। ਵਿਦਿਆਰਥੀ ਟਿਕਟਾਂ ਲੈ ਗਏ ਸਨ। ਉਸੇ ਦਿਨ ਸ਼ਾਮ ਨੂੰ ਬੱਬੂ ਮਾਨ ਦੇ ਮੁੱਖ ਪ੍ਰਮੋਟਰ ਬੌਬੀ ਗਿੱਲ ਦਾ ਫ਼ੋਨ ਆਇਆ। ਬੌਬੀ ਬਹੁਤ ਹੀ ਮਿਲਣ ਸਾਰ, ਪੜ੍ਹਿਆ ਲਿਖਿਆ ਅਤੇ ਤਹਿਜ਼ੀਬ ਵਾਲਾ ਦੋਸਤ ਹੈ। ਉਹ ਬਹੁਤ ਹੀ ਉਦਾਸਮਈ ਸੁਰ ਵਿੱਚ ਦੱਸਣ ਲੱਗਿਆ ਕਿ ਬੱਬੂ ਮਾਨ ਵਾਲਾ ਸ਼ੋਅ ਮੁਲਤਵੀ ਇਸ ਲਈ ਹੋ ਗਿਆ ਹੈ ਕਿਉਕਿ ਉਸ ਨੌਜਵਾਨ ਪ੍ਰਮੋਟਰ ਨੇ ਹਾਲ ਵਾਲਿਆਂ ਨੂੰ ਪੈਸੇ ਹੀ ਅਦਾ ਨਹੀਂ ਕੀਤੇ ਹਨ ਤੇ ਹੁਣ ਖੜ੍ਹੇ ਪੈਰ ਕੋਈ ਵੀ ਹਾਲ ਸਿਡਨੀ ਭਰ ਵਿੱਚ ਨਹੀਂ ਮਿਲ ਸਕਦਾ। ਉਸਨੇ ਕਿਹਾ ਕਿ ਹੁਣ ਕੀ ਕੀਤਾ ਜਾਵੇ? ਇਸ ਬਾਰੇ ਵਿਚਾਰ ਕਰਨੀ ਹੈ ਤੇ ਤੁਸੀਂ ਫਟਾ-ਫਟ ਹੋਟਲ ਵਿੱਚ ਆਓ। ਮੈਂ ਅਤੇ ਖੇਲਾ ਭਰਾ ਉਥੇ ਪੁੱਜ ਗਏ। ਸਾਰੇ ਸਾਜ਼ੀਆਂ ਤੇ ਬੱਬੂ ਮਾਨ ਦੇ ਮੈਨੇਜਰਾਂ ਦੇ ਚਿਹਰੇ ਉੱਤਰੇ ਹੋਏ ਸਨ। ਉਹ ਨੌਜਵਾਨ ਪ੍ਰਮੋਟਰ ਕਮਰੇ ਦੀ ਇੱਕ ਨੁੱਕਰੇ ਲੱਗਾ ਖਲੋਤਾ ਆਪਣੇ ਮੋਬਾਇਲ ਫ਼ੋਨ ਤੋਂ ਕਿਸੇ ਨੂੰ ਸੁਨੇਹਾ ਲਿਖ ਰਿਹਾ ਸੀ। ਉਹ ਬੜਾ ਸ਼ਾਂਤ ਤੇ ਠੰਢਾ ਸੀ। ਉਸ ਨੂੰ ਕੁਝ ਵੀ ਪੁੱਛਿਆ ਜਾਂਦਾ ਤਾਂ ਉਹ ਧੌਣ ਹੇਠਾਂ ਨੂੰ ਸੁੱਟ ਲੈਂਦਾ। ਕੁਝ ਵੀ ਨਾ ਬੋਲਦਾ। ਉਸ ਨੇ ਅਮਰਜੀਤ ਖੇਲਾ ਦੇ ਫੋ:ਨ 'ਤੇ ਸੁਨੇਹਾ ਲਿਖਿਆ ਕਿ ਭਾਜੀ ਔਖੇ ਸੌਖੇ ਮੈਨੂੰ ਇਹਨਾਂ ਵਿੱਚੋਂ ਕੱਢ ਕੇ ਲੈ ਜਾਓ...ਮੇਰਾ ਇੱਥੇ ਸਾਹ ਘੁੱਟ ਰਿਹਾ ਹੈ। ਮੈਨੂੰ ਉਸ 'ਤੇ ਫਿਰ ਤਰਸ ਆਇਆ ਕਿ ਇਹ ਕਸੂਤਾ ਫਸ ਗਿਆ ਲੱਗਦਾ ਹੈ। ਪਰ ਥੋੜ੍ਹੀ ਦੇਰ ਬਾਅਦ ਜਦ ਬਿੱਲੀ ਥੈਲੇ ਵਿੱਚੋ ਬਾਹਰ ਆਈ ਤਾਂ ਪਤਾ ਲੱਗਿਆ ਕਿ ਇਸ ਨੇ ਤਾਂ ਸਭ ਨੂੰ ਫਸਾ ਲਿਆ ਹੈ! ਦੋ ਵਿਦਿਆਰਥੀ ਹੋਟਲ ਦੀਆਂ ਕੰਧਾਂ ਵਿੱਚ ਵੱਜਦੇ ਫਿਰਦੇ ਸਨ, ਪਤਾ ਲੱਗਾ ਕਿ ਉਹ ਇਸ ਨੌਜਵਾਨ ਪ੍ਰਮੋਟਰ ਦੇ ਹੀ ਹਿੱਸੇਦਾਰ ਹਨ ਤੇ ਇਹਨਾਂ ਨੇ ਆਪਣੇ ਹਿਸੇ ਆਉਂਦਾ ਵੀਹ-ਵੀਹ ਹਜ਼ਾਰ ਡਾਲਰ ਵੀ ਉਸ ਨੌਜਵਾਨ ਨੂੰ ਦੇ ਦਿੱਤਾ ਹੈ ਤੇ ਹੁਣ ਉਹ ਸਾਫ਼ ਹੀ ਮੁੱਕਰ ਗਿਆ ਹੈ ਕਿ ਇਸਦਾ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਸੀਂ ਮੈਨੂੰ ਡਾਲਰ ਦਿੱਤੇ ਹਨ? ਪਤਾ ਚੱਲਿਆ ਕਿ ਇਸ ਤੋਂ ਇਲਾਵਾ ਉਸਨੇ ਬਹੁਤ ਸਾਰੀਆਂ ਟਿਕਟਾਂ ਵੇਚ ਕੇ ਵੀ ਹਜ਼ਾਰਾਂ ਡਾਲਰ ਇਕੱਠੇ ਕਰ ਲਏ ਸਨ ਤੇ ਵਿਦਿਆਰਥੀ ਮੁੰਡੇ ਕੁੜੀਆਂ ਨੂੰ ਉਚੇਚਾ ਕਹਿ ਦਿੱਤਾ ਹੋਇਆ ਸੀ ਕਿ ਜੇਕਰ ਤੁਸੀਂ ਸੌ ਡਾਲਰ ਵਾਲੀ ਟਿਕਟ ਦੌ ਸੌ ਵਿੱਚ ਖ਼ਰੀਦੋਗੇ ਤਾਂ ਉਹ ਬੱਬੂ ਮਾਨ ਨਾਲ ਉਹਨਾਂ ਦੀ ਫੋਟੋ ਵੀ ਕਰਵਾ ਦੇਵੇਗਾ ਤੇ ਆਟੋਗ੍ਰਾਫ਼ ਵੀ ਲੈ ਦੇਵੇਗਾ। ਇਸ ਪ੍ਰਕਾਰ ਦੌ ਦੌ ਸੌ ਡਾਲਰ ਵਿੱਚ ਕਈ ਲੋਕਾਂ ਨੂੰ ਉਸਨੇ ਰਗੜਾ ਫੇਰ ਸੁੱਟਿਆ ਸੀ। ਦੇਰ ਰਾਤ ਤੀਕ ਘੈਂਸ-ਘੈਸ ਹੁੰਦੀ ਰਹੀ ਪਰ ਮਸਲੇ ਦਾ ਹੱਲ ਕੋਈ ਨਹੀਂ ਸੀ ਨਿਕਲ ਰਿਹਾ ਤੇ ਸਾਰੇ ਸ਼ਹਿਰ ਵਿੱਚ ਸ਼ੋਅ ਮੁਲਤਵੀ ਹੋਣ ਦਾ ਰੌਲਾ ਪੈ ਗਿਆ ਸੀ।
ਅਮਰਜੀਤ ਖੇਲਾ ਨੇ ਕਿਹਾ ਕਿ ਸਿਡਨੀ ਵਿੱਚ ਬੱਬੂ ਮਾਨ ਦਾ ਸ਼ੋਅ ਮੁਲਤਵੀ ਹੋਣਾ ਸਾਰੇ ਸਿਡਨੀ ਦੇ ਪੰਜਾਬੀਆਂ ਲਈ ਹੇਠੀ ਵਾਲੀ ਗੱਲ ਹੋਵੇਗੀ। ਉਸ ਨੇ ਆਪਣੇ ਅਣਥੱਕ ਯਤਨਾਂ ਨਾਲ ਔਖੇ-ਸੌਖੇ ਇੱਕ ਹਜ਼ਾਰ ਦੇ ਲੋਕਾਂ ਦਾ ਰਸ਼ ਸਮਾਉਣ ਵਾਲਾ ਹਾਲ ਲੱਭ ਹੀ ਲਿਆ ਤੇ ਰਾਤੋ-ਰਾਤ ਲੋਕਾਂ ਨੂੰ ਸੁਨੇਹੇ ਭੇਜ ਕੇ ਸ਼ੋਅ ਦੀ ਬਹਾਲੀ ਲਈ ਸੂਚਿਤ ਕਰ ਦਿੱਤਾ। ਉਧਰ ਨੌਜਵਾਨ ਪ੍ਰਮੋਟਰ ਘੰਟਿਆਂ ਬੱਧੀ ਹੋਟਲ ਦੇ ਕਮਰੇ ਦੀ ਨੁੱਕਰੇ ਲੱਗਾ ਨਿਸ਼ਚਿੰਤ ਹੋ ਕੇ ਫ਼ੋਨ ਸੁਣ ਰਿਹਾ ਤੇ ਸੁਨੇਹੇ ਲਿਖ ਰਿਹਾ ਸੀ ਤੇ ਕਿਸੇ ਦੇ ਪਿੜ ਪੱਲੇ ਕੁਝ ਨਹੀਂ ਸੀ ਪਾ ਰਿਹਾ ਕਿ ਹੁਣ ਅੱਗੇ ਕੀ ਹੋਣਾ ਹੈ? ਗੱਲ ਰੁਪਏ ਜਾਂ ਦੋ ਰੁਪਏ ਦੀ ਨਹੀਂ, ਸਗੋਂ ਲੱਖਾਂ ਦੀ ਸੀ। ਆਖ਼ਿਰ ਇੰਝ ਹੋਇਆ ਕਿ ਉਸ ਨੌਜਵਾਨ ਪ੍ਰਮੋਟਰ ਨੇ ਪੇਪਰ 'ਤੇ ਇਹ ਲਿਖ ਦਿੱਤਾ ਕਿ ਕੱਲ੍ਹ ਬਾਰਾਂ ਵਜੇ ਤੀਕ ਆਣ ਕੇ ਉਹ ਬਣਦੀ ਲੱਗਭਗ ਚਾਲੀ ਹਜ਼ਾਰ ਡਾਲਰ ਦੀ ਰਕਮ ਦੇ ਜਾਵੇਗਾ। ਕੋਲ ਖਲੋਤੇ ਗਵਾਹੀਆਂ ਨੇ ਦਸਤਖ਼ਤ ਕੀਤੇ ਤੇ ਘਰੋ-ਘਰੀ ਚੱਲ ਪਏ। ਸਵੇਰ ਨੂੰ ਬਾਰਾਂ ਵਜੇ ਤੀਕ ਉਡੀਕਣ ਬਾਅਦ ਜਦ ਬੌਬੀ ਗਿੱਲ ਨੇ ਉਸਨੂੰ ਫ਼ੋਨ ਕੀਤਾ ਤਾਂ ਉਹ ਨੌਜਵਾਨ ਬੜੀ ਤਲਖੀ ਨਾਲ ਬੋਲਿਆ, ''ਰਾਤ ਜੋ ਮੈਂ ਤੁਹਾਨੂੰ ਲਿਖਤ ਕਰ ਕੇ ਦਿੱਤੀ ਸੀ ਉਹ ਤਾਂ ਮੇਰਾ ਉਸ ਵੇਲੇ ਹੋਟਲ ਵਿੱਚ ਤੁਹਾਡੇ ਤੋਂ ਖਹਿੜਾ ਛੁਡਾਉਣ ਦਾ ਇੱਕ ਬਹਾਨਾ ਹੀ ਸੀ...ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕਦੇ...ਮੈਂ ਤਾਂ ਰਾਤ ਹੀ ਫ਼ਲਾਈਟ ਲੈ ਕੇ ਆਪਣੇ ਸ਼ਹਿਰ ਪੁੱਜ ਗਿਆ ਸੀ।" ਇਹ ਕਹਿਕੇ ਉਸ ਨੇ ਫ਼ੋਨ ਬੰਦ ਕਰ ਦਿੱਤਾ। ਚੁੱਪ ਕੀਤੇ ਜਿਹੇ ਉਸ ਮੁੰਡੇ ਨੇ ਲੋਕਾਂ ਦੇ ਡਾਲਰ ਫੂਕ ਕੇ ਆਪਣਾ ਮਹੱਲ ਉਸਾਰ ਲਿਆ ਸੀ!

ਨਿੰਦਰ ਘੁਗਿਆਣਵੀ