ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Friday 7 October 2011

ਅਮਰਜੀਤ ਢਿੱਲੋਂ

ਦੁਸਹਿਰਾ- ਨੇਕੀ 'ਤੇ ਬਦੀ ਦੀ ਜਿੱਤ

ਅਮਰਜੀਤ ਢਿੱਲੋਂ
ਆਖਿਰ ਨੇਕੀ 'ਤੇ ਬਦੀ ਦੀ ਜਿੱਤ ਹੋਈ ਦਰਾਵੜ ਸੂਰਮਾ ਮਾਰਤਾ ਰਾਜਿਆਂ ਨੇ
ਪਤੀ ਵਰਤਾ ਸੀਤਾਨੂੰ ਘਰੋਂ ਕੱਢ ਕੇ ਬਿਲਕੁਲ ਮਨੋਂ ਵਿਸਰਤਾ ਰਾਜਿਆਂ ਨੇ
ਇਕ ਦਲਿਤ ਰਿਸ਼ੀ ਸ਼ੰਭੂਕ ਸੀ ਤਪ ਕਰਦਾ ਲਹੂ ਉਹਦਾ ਵੀ ਠਾਰਤਾ ਰਾਜਿਆਂ ਨੇ
ਸਤਤ ਆਪਣੀ ਵਿਚ ਪਰੋਹਿਤਾਂ ਕੋਲੋਂ ਲਿਖਾਈ ਖ਼ੁਦ ਹੀ ਵਾਰਤਾ ਰਾਜਿਆਂ ਨੇ
ਨੇਕੀ 'ਤੇ ਬਦੀ ਦੀ ਜਿਤ ਦੀਆਂ ਕਾਹਦੀਆਂ ਮੁਬਾਰਕਵਾਦਾਂ ਜੀ ??????????????
ਲੋਕ ਰਾਜ ਦਾ ਚਿੜੀਆ ਘਰ
ਲੋਕ ਰਾਜ ਵਿਚ ਰਾਜ ਤਾਂ ਕਰਨ ਸ਼ਾਤਿਰ ਐਂਵੇਂ ਲੋਕਾਂ ਦਾ ਤਾਂ ਭਾਅ ਜੀ ਨਾਂ ਹੁੰਦੈ
ਚਿੜੀਆ ਘਰ ਵਿਚ ਜਿਸਤਰਾਂ ਚਿੜੀਆਂ ਲਈ ਐਂਵੇਂ ਨਾਮਾਲੂਮ ਜਿਹਾ ਥਾਂ ਹੁੰਦੈ
Î
ਮਨਫ਼ੀ ਸਿਆਸਤ 'ਚੋਂ ਪਿਆਰ ਦੇ ਸ਼ਬਦ ਹੁੰਦੇ ਹਿੰਦਸਾ ਨਫ਼ਰਤ ਦਾ ਰੋਜ ਜਮਾਂ ਹੁੰਦੈ
ਰਾਜਨੇਤਾ,ਵਪਾਰੀ, ਪ੍ਰੋਹਿਤ ਹੀ ਅਸਲ ਦੇ ਇਥੇ ਵਿਚ ਸਾਰੀ ਲੁੱਟ ਖਸੁਟ ਦੀ ਮਾਂ ਹੁੰਦੈ
ਅਮਰਜੀਤ ਢਿੱਲੋਂ

1 comment:

  1. ਬਹੁਤ ਵਧੀਆਂ ਰਚਨਾਂ ਹੈ ਤੁਹਾਂਡੀ
    (ਜੱਸੀ ਕੁੱਕੜ-ਸੂੱਹੀਆਂ )

    ReplyDelete