ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Thursday 6 October 2011

ਬਲਵਿੰਦਰ ਸਿੰਘ ਸਮੁੰਦਰੀਆ

ਜੇ ਮੈਨੂੰ  ਕਵਿਤਾ ਲਿਖਣੀ ਆਉਂਦੀ 


ਬਲਵਿੰਦਰ ਸਿੰਘ ਸਮੁੰਦਰੀਆ
 ਜੇ ਮੈਨੂੰ  ਕਵਿਤਾ ਲਿਖਣੀ ਆਉਂਦੀ 
ਤਾਂ ਲਿਖਣੀ ਸੀ 
ਉਸ ਰੱਖੜੀ ਤੇ 
ਜਿਹੜੀ ਵੱਜਦੀ 
ਵੀਰ ਦੀ ਤਸਵੀਰ ਨੂੰ 
ਉਸ ਰਿਸ਼ਤੇ ਤੇ 
ਜਿਹੜਾ ਰੋਂਦਾ ਏ ਆਪਣੀ ਤਕਦੀਰ ਨੂੰ
ਜੇ ਮੈ ਲਿਖ ਸਕਦਾ ਇਕ ਕਹਾਣੀ
ਤਾਂ ਲਿਖਣੀ ਸੀ
ਉਸ ਪਾਣੀ ਤੇ
ਜਿਹੜਾ ਸਿੰਝਦਾ ਏ
ਮਾਂ ਦੀਆਂ ਝੂਰੜੀਆਂ 
ਤੇ ਪਿਓ  ਦੀ ਦਾੜੀ ਨੂੰ
ਉਸ ਅਹਿਸਾਸ  ਤੇ
ਜਿਹੜਾ ਕੋਸਦਾ ਏ ਕਿਸਮਤ ਮਾੜੀ ਨੂੰ
ਜੇ ਮੈ ਲਿਖੀ ਕਦੇ ਕੋਈ  ਕੋਈ ਵਾਰ 
ਤਾਂ ਲਿਖਾਂਗਾ ਉਸ ਸਰਦਾਰ ਤੇ 
ਜਿਹੜਾ ਕਰਦਾ ਸੀ
ਇਕੋ ਜਿੰਨਾ ਪਿਆਰ
ਦੇਸ਼ ਦੀ ਮਿੱਟੀ 
ਤੇ ਪਾਵਨ ਹਥਿਆਰ ਨੂੰ
ਜਿਹੜਾ ਦਿੰਦਾ ਸੀ
ਕੱਲਾ  ਲਲਕਾਰ 
ਲੱਖਾਂ ਦੀਆਂ ਫੋਜਾਂ ਤੇ 
ਜਾਲਮ ਸਰਕਾਰ ਨੂੰ                 
ਬਲਵਿੰਦਰ ਸਿੰਘ ਸਮੁੰਦਰੀਆ  9781414477

1 comment:

  1. ਬਹੁਤ ਸੋਹਣੀ ਗੱਲ ਲਿਖੀ ਵੀਰ ਜੀ
    (ਜੱਸੀ ਕੁੱਕੜ-ਸੂੱਹੀਆਂ)

    ReplyDelete