ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Friday 7 October 2011

ਜਸਵਿੰਦਰ ਜਲਾਲ

ਦਿਲ ਅੰਦਰ ਅਰਮਾਨ ਬੜੇ ਨੇ
ਜਸਵਿੰਦਰ ਜਲਾਲ
ਦਿਲ ਅੰਦਰ ਅਰਮਾਨ ਬੜੇ ਨੇ
ਗਜ਼ਲਾਂ ਦੇ ਇਮਕਾਨ ਬੜੇ ਨੇ
ਖੁਦਕੁਸ਼ੀਆਂ ਦੀ ਖੇਤੀ ਛੱਡੀਏ ,
ਸੋਚ ਰਹੇ ਕਿਰਸਾਨ ਬੜੇ ਨੇ
ਲਭਦਾ ਨਹੀ ਕੋਈ ਘਰ "ਘਰ" ਵਰਗਾ ,
...
ਉਂਝ ਤਾਂ ਸ਼ਹਿਰ ਮਕਾਨ ਬੜੇ ਨੇ
ਸਦੀਆਂ ਬਾਅਦ ਵੀ ਲੂਣਾ ਨੂੰ ਤਾਂ ,
ਭੋਗ ਰਹੇ ਸਲਵਾਨ ਬੜੇ ਨੇ
ਚਿੰਤਾ,ਦੁਬਿਧਾ,ਇੱਛਾ ,ਪੀੜਾ ,
ਮਨ ਅੰਦਰ ਮਹਿਮਾਨ ਬੜੇ ਨੇ
ਸਚ ਨੂੰ ਫਾਂਸੀ ,ਗੋਲੀ ,ਖੰਜ਼ਰ ,
ਮਿਲ ਜਾਂਦੇ ਸਨਮਾਨ ਬੜੇ ਨੇ
ਦੇਸ ਮੇਰੇ ਵਿਚ ਸੜਕਾਂ ਸਦਕਾ ,
ਨਿੱਤ ਬਲਦੇ ਸ਼ਮਸ਼ਾਨ ਬੜੇ ਨੇ
ਜਸਵਿੰਦਰ ਜਲਾਲ

1 comment:

  1. ਸਦੀਆਂ ਬਾਅਦ ਵੀ ਲੂਣਾ ਨੂੰ ਤਾਂ ,
    ਭੋਗ ਰਹੇ ਸਲਵਾਨ ਬੜੇ ਨੇ ।
    ਚਿੰਤਾ,ਦੁਬਿਧਾ,ਇੱਛਾ ,ਪੀੜਾ ,
    ਮਨ ਅੰਦਰ ਮਹਿਮਾਨ ਬੜੇ ਨੇ ।
    ਸਚ ਨੂੰ ਫਾਂਸੀ ,ਗੋਲੀ ,ਖੰਜ਼ਰ ,
    ਮਿਲ ਜਾਂਦੇ ਸਨਮਾਨ ਬੜੇ ਨੇ ।
    ਦੇਸ ਮੇਰੇ ਵਿਚ ਸੜਕਾਂ ਸਦਕਾ ,
    ਨਿੱਤ ਬਲਦੇ ਸ਼ਮਸ਼ਾਨ ਬੜੇ ਨੇ ।


    ਬਹੁਤ ਖੂਬ ਜਲਾਲ ਵੀਰ

    (ਜੱਸੀ ਕੁੱਕੜ-ਸੂੱਹੀਆਂ)

    ReplyDelete