ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Friday 7 October 2011

ਰਿੰਕੂ ਸੈਣੀ


ਧਰਤੀ

ਰਿੰਕੂ ਸੈਣੀ
ਕੀ ਹੋਇਆ ਧਰਤੀ ਭੈਣੇ,

ਤੂੰ ਕਾਹਨੂੰ ਅੱਖ ਵਹਾਹਵੇ,

ਪਹਿਲਾਂ ਤਾਂ ਸੀ ਹੱਸੀ ਖੇਡੀ,

ਹੁਣ ਕਿਉਂ ਸੁੱਕਦੀ ਜਾਵੇ

ਕੀ ਦੱਸਾਂ ਦੁਖੜੇ ਚੰਨ ਵੀਰਾ,

ਮੈਨੂੰ ਸਮਝ ਕੋਈ ਨਾ ਆਵੇ,

ਜਿਨਾਂ ਨੂੰ ਮੈਂ ਜੀਵਨ ਦਿੱਤਾ,

ਉਹੀ ਬੰਦਾ ਮੈਨੂੰ ਉਜਾੜਣਾ ਚਾਹੇ

ਹਰ ਪਾਸੇ ਮੈਂ ਬੰਜਰ ਹੋਈ,

ਕੋਈ ਪੋਦਾ ਨਜਰ ਨਾ ਆਵੇ,

ਧੁੰਆ ਧੁੰਆ ਹਰ ਪਾਸੇ ਦੇਖਾ,

ਮੈਨੂੰ ਸਾਹ ਰੱਤਾ ਨਾ ਆਵੇ

ਬੰਦਾ ਜਾਤ ਬੜੀ ਮਤਲਬਖੋਰੀ,

ਕੋਣ ਇਸ ਨੂੰ ਸਮਝਾਵੇ,

ਜਿਨਾਂ ਸਾਹ ਤੇ ਛਾਵਾਂ ਬਖਸੇ,

ਉਨਾਂ ਦਰੱਖਤਾਂ ਨੂੰ ਕੱਟਦਾ ਜਾਵੇ

ਪਾਣੀ ਵੀ ਮੇਰਾ ਸੁੱਕ ਗਿਆ ਹੈ,

ਫਿਰ ਵੀ ਮੇਰੀ ਛਾਤੀ ਨੂੰ ਪੁੱਟਦਾ ਜਾਵੇ,

ਮੈਂ ਖੁਦ ਅੱਜ ਨਿਢਾਲ ਹੋਈ ਹਾਂ,

ਕੋਈ ਆਕੇ ਮੈਨੂੰ ਬਚਾਵੇ

****************

ਮਿੰਨੀ ਕਹਾਣੀ- ਗਰੀਬੀ

"ਡਾਕਟਰ ਜੀ ਕੀ ਹੋਇਆ ਮੁੰਡੇ ਨੂੰ,ਕੋਈ ਘਬਰਾਉਣ ਵਾਲੀ ਗੱਲ ਤਾਂ ਨਹੀ……?"

"ਨਹੀ ਨਹੀ ਹਜੇ ਤਾਂ ਕੋਈ ਇੰਨੀ ਜਿਆਦਾ ਘਬਰਾਉਣ ਵਾਲੀ ਗੱਲ ਨਹੀ,ਪਰ ਜੇ ਤੁਸੀਂ ਸਮੇਂ ਸਿਰ ਇਲਾਜ ਨਾ ਕਰਾਇਆ ਫਿਰ ਖਤਰਾ ਹੋ ਸਕਦਾਮਲੇਰੀਆ ਹੈ ਤੁਹਾਡੇ ਮੁੰਡੇ ਨੂੰਤੁਹਾਨੂੰ ਮੈਂ ਦਿਵਾਈਆਂ ਲਿਖ ਦਿੰਨਾ ਆਹ ਜਰੂਰ ਸੁਰੂ ਕਰ ਦੇਣਾ ਅੱਜ ਤੋਂ" ਡਾਕਟਰ , ਗਰੀਬਦਾਸ ਦੇ ਮੁੰਡੇ ਨੂੰ ਚੈੱਕ ਕਰਨ ਤੋਂ ਬਾਅਦ ਪਰਚੀ ਕੱਟਦਾ ਹੋਇਆ ਬੋਲਿਆ

ਗਰੀਬਦਾਸ ਡਾਕਟਰ ਦੀ ੫੦ ਰੁਪਏ ਫੀਸ ਦੇਕੇ ਆਪਣੇ ਪੰਜ ਸਾਲ ਦੇ ਬਿਮਾਰ ਮੁੰਡੇ ਨੂੰ ਚੱਕੀ ਹਸਪਤਾਲ ਤੋਂ ਬਾਹਰ ਆ ਗਿਆਗਰੀਬ ਦਾਸ ਦੀ ਜੇਬ ਵਿੱਚ ਇੱਕ ਸੌ ਵੀਹ ਰੁਪਏ ਸਨ ਜਿੰਨਾ ਵਿੱਚੌ ਪੰਜਾਹ ਰੁਪਏ ਡਾਕਟਰ ਨੂੰ ਦੇਣ ਤੋ ਬਾਅਦ ਬਾਕੀ ਸੱਤਰ ਰੁਪਏ ਹੀ ਬਾਕੀ ਰਹਿ ਗਏ ਸਨਦਵਾਈਆਂ ਵਾਲੀ

ਦੁਕਾਨ ਤੋ ਪਰਚੀ ਦਿਖਾਈ ਤਾਂ ਦੁਕਾਨਦਾਰ ਨੇ ਦੱਸਿਆ ਕਿ ਪੂਰੇ ਦੋ ਸੋ ਦੱਸ ਰੁਪਏ ਦੀ ਦਿਵਾਈ ਹੈਗਰੀਬ ਦਾਸ ਪੈਸੇ ਨਾ ਹੋਣ ਕਾਰਣ ਬਿਨਾਂ ਦਿਵਾਈ ਲਿੱਤੇ ਘਰ ਵਾਪਸ ਆ ਗਿਆ

"ਲੈ ਆਏ ਦਿਵਾਈ..? ਕੀ ਕਹਿੰਦਾ ਡਾਕਟਰ….? ਗਰੀਬ ਦਾਸ ਦੀ ਘਰਵਾਲੀ ਗਰੀਬ ਦਾਸ ਦੇ ਘਰ ਵੜਦੇ ਸਾਰ ਹੀ ਪੁੱਛਣਾ ਸੁਰੂ ਕਰ ਦਿੱਤਾ

"ਡਾਕਟਰ ਕਹਿੰਦਾ ਵੈਸੇ ਤਾਂ ਸਭ ਠੀਕ ਐਪਰ ਦਿਵਾਈ ਖਾਣੀ ਪੈਣੀ ਐ ਅੱਜ ਤੋਪਰ…….

"ਪਰ ਕੀ…..? ਦਿਵਾਈ ਤਾਂ ਲੈ ਆਏ ਨਾ ….. ?

"ਨਹੀ ਭਾਗਵਾਨੇ ਮੇਰੇ ਕੋਲ ਦਿਵਾਈ ਲਈ ਪੈਸੇ ਨਹੀ ਸਨਮੈਂ ਕੰਮ ਤੇ ਚੱਲਿਆ ਹਾਂ ਸ਼ਾਮ ਨੂੰ ਲੈ ਆਂਵਾਗਾ"

"ਤੁਸੀ ਦੁਖੀ ਨਾ ਹੋਵੋ ਮੇਰੇ ਕੰਨ ਦੀਆਂ ਵਾਲੀਆਂ ਵੇਚ ਦਵੋ ਜਾਂ ਗਹਿਣੇ ਰੱਖ ਦੋ….ਜਾਨ ਤੋ ਵੱਧ ਕੇ ਕੁਝ ਨੀ"

"ਨਹੀ ਨਹੀ ਇੰਨਾ ਵਾਲੀਆਂ ਤੋ ਬਿਨਾ ਤੇਰੇ ਕੋਲ ਹੈ ਹੀ ਕੀਮੈ ਆਪੇ ਲੈ ਆਉ ਦਿਵਾਈ

ਗਰੀਬਦਾਸ ਨੇ ਆਪਣੀ ਰੇਹੜੀ ਚੁੱਕੀ ਤੇ ਕੰਮ ਨੂੰ ਚੱਲ ਪਿਆ

"ਅਮਰੂਦ ਲੈ ਲੋ ਅਮਰੂਦ " ਗਰੀਬਦਾਸ ਹਰ ਗਲੀ ਹਰ ਸੜਕ ,ਭਰੀ ਦੁਪਿਹਰ ਹੋਕੇ ਮਾਰ ਰਿਹਾ ਸੀਪਰ ਬਹੁਤ ਹੀ ਘੱਟ ਲੋਕ ਗਰਮੀ ਹੋਣ ਕਾਰਣ ਘਰੌ ਬਾਹਰ ਨਿਕਲ ਰਹੇ ਸਨਸ਼ਾਮ ਪੈਂਦੇ ਤੱਕ ਉਸ ਨੇ ਅੱਸੀ ਰੁਪਏ ਹੋਰ ਵੱਟ ਲਏ ਸਨ, ਜੋ ਦਵਾਈਆਂ ਲਈ ਹਜੇ ਵੀ ਘੱਟ ਸਨਵਾਰ ਵਾਰ ਗਰੀਬਦਾਸ ਪੈਸਿਆ ਦੀ ਗਿਣਤੀ ਕਰਦਾ ਤੇ aੁੱਚੀ aੁੱਚੀ ਬਿਨਾਂ ਰੁਕੇ "ਅਮਰੂਦ ਲੈ ਲੌ ਅਮਰੂਦ" ਦੇ ਹੋਕੇ ਮਾਰ ਰਿਹਾ ਸੀਬਸ ਹੁਣ ਦੇਰ ਸ਼ਾਮ ਉਸ ਕੋਲ ਇੱਕ ਸੋ ਨੱਬੇ ਰੁਪਏ ਇਕੱਠੇ ਹੋ ਗਏਜਿਸ ਨਾਲ ਉਸ ਨੂੰ ਕਾਫੀ ਹੋਂਸਲਾ ਮਿਲਿਆ ਤੇ ਥੋੜਾ ਖੁਸ਼ ਸੀਪਰ ਉਦੋਂ ਹੀ ਮਿਉਸ਼ੀਪਲ ਕਮੇਟੀ ਦੇ ਬੰਦਿਆ ਨੇ ਹੱਥ 'ਚ ਕਿਤਾਬ ਫੜੀ ਉਸ ਦੀ ਰੇਹੜੀ ਨੂੰ ਘੇਰ ਲਿਆ

"ਉਏ ਪਰਚੀ ਕਟਾਈ ਸੀ ਇੱਥੇ ਰੇਹੜੀ ਖੜੀ ਕਰਨ ਦੀ"

"ਨਹੀ ਜਨਾਬ ਮੈਨੂੰ ਪਤਾ ਨਹੀ ਸੀ ਮੈਂ ਤਾਂ ਹੁਣੇ ਆਇਆ ਹਾਂਅੱਜ ਪਹਿਲੀ ਵਾਰ ਸਹਿਰ ਆਇਆ ਸੀ"

"ਉਏ ਤੈਨੂੰ ਤਾਂ ਜੁਰਮਾਨਾ ਲੱਗੂ ਫਿਰ ਜਾਂ ਤੇਰੀ ਰੇਹੜੀ ਲੈ ਜਾਣੇ ਆਦੱਸ ਕੀ ਚਹਾਉਣਾ ਤੂੰ…."

"ਜਨਾਬ ਬਖਸ਼ ਦੋ ਗਰੀਬ ਬੰਦਾ ਜਾਣ ਦੋ ਮੈਨੂੰ ਅੱਗੇ ਤੋਂ ਨੀ ਆਉਦਾਮੇਰੇ ਨਿੱਕੇ ਨਿੱਕੇ………

"ਆਹ ਸਾਰੇ ਹੀ ਰੇਹੜੀ ਵਾਲੇ ਗਰੀਬ ਐ ਤੇ ਸਭ ਦੇ ਨਿੱਕ ਨਿੱਕੇ ਬੱਚੇ ਆਫਿਰ ਤਾਂ ਸਭ ਨੂੰ ਛੱਡਣ ਲੱਗ ਜਾਈਏਲਿਆ ਕੀ ਹੈ ਤੇਰੇ ਕੋਲ ਜਲਦੀ ਕਰ ਤਿੰਨ ਸੋ ਜੁਰਮਾਨਾ ਬਣਦਾ"

"ਜਨਾਬ ਬਖਸ ਦਿਉ ਮੇਰਾ ਪੁੱਤ ਬਿਮਾਰ ਏ ਛੱਡ ਦੋ……"

"ਉਏ ਇੰਨੇ ਪਿਆਰ ਨਾਲ ਨੀ ਮੰਨਣਾ ਚੱਕੋ ਇਹਦੀ ਰੇਹੜੀ ਨੂੰ ਤੇ ਪਾ ਲਵੋ ਕੈਂਟਰ 'ਚ"

"ਨਾ ਨਾ ਜਨਾਬ ਆਹ ਲਵੋ ਇੱਕ ਸੋ ਨੱਬੇ ਰੁਪਏ ਹੀ ਨੇ ਮੇਰੇ ਕੋਲ ਰੇਹੜੀ ਨਾ ਚੁੱਕੋ……"

ਬੰਦੇ ਉਸ ਤੋਂ ਰੁਪਏ ਲੈ ਚਲੇ ਗਏਤੇ ਇੱਧਰ ਵਿਚਾਰਾ ਦੁੱਖੀ ਗਰੀਬਦਾਸ ਵੀ ਘਰ ਵੱਲ ਚੱਲ ਪਿਆ

"ਲੈ ਆਏ ਦਿਵਾਈ…? ਕੀ ਹੋਇਆ ਰੋ ਕਿਉਂ ਰਹੇ ਹੋਸਭ ਠਕਿ ਤਾਂ ਹੈ…..?

"ਭਾਗਵਾਨੇ ਮੈਨੂੰ ਅੱਜ ਚੋਰਾਂ ਨੇ ਲੁਟ ਲਿਆ ਦਿਵਾਈ ਨਹੀ ਲਿਆ ਸਕਿਆਮੈਨੂੰ ਮਾਫ ਕਰਦੇਲਿਆ ਤੇਰੀਆ ਵਾਲੀਆਂ ਕਿੱਥੇ ਨੇ"

ਗਰੀਬਦਾਸ ਘਰਵਾਲੀ ਦੀਆਂ ਵਾਲੀਆਂ ਲੈ ਸੁਨਿਆਰੇ ਦੀ ਦੁਕਾਨ ਵੱਲ ਚੱਲ ਪਿਆਅੱਜ ਗਰੀਬਦਾਸ ਨੂੰ ਗਰੀਬੀ ਨੇ ਝੰਜੋੜ ਕੇ ਰੱਖ ਦਿੱਤਾ ਸੀਗਰੀਬੀ ਇੱਕ ਸ਼ਰਾਪ ਵਾਲੀ ਕਹਾਵਤ ਸੱਚ ਲੱਗ ਰਹੀ ਸੀਗਰੀਬਦਾਸ

ਅਪਣੀ ਗਰੀਬੀ ਤੋ ਕਦੇ ਇੰਨਾ ਦੁਖੀ ਨਹੀ ਸੀ ਹੋਇਆ ਜਿੰਨਾ ਅੱਜ ਸੀਉਹ ਉਨਾਂ ਸਰਕਾਰੀ ਲੁਟੇਰਿਆ ਨੂੰ ਵੀ ਕੋਸ ਰਿਹਾ ਸੀ ਜੋ ਇਸ ਗੱਲ ਦੇ ਦੋਸ਼ੀ ਸਨ


ਰਿੰਕੂ ਸੈਣੀ 

1 comment:

  1. ਕਿੰਨਾਂ ਦਰਦ ਹੈ ਇਸ ਮਿੰਨੀ ਕਹਾਂਣੀ ਵਿੱਚ
    ਰੱਬ ਸੱਭਦੀ ਖੈਰ ਕਰੈ
    ਰੱਬ ਸੈਣੀ ਸਾਂਬ ਦੀ ਕਲਮ ਨੂੰ ਹੋਰ ਬੱਲ ਦੈਵੈ
    (ਜੱਸੀ ਕੁੱਕੜ-ਸੂੱਹੀਆਂ)

    ReplyDelete