ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Friday 7 October 2011

ਬਲਕਰਨ ਬਲ


ਬਾਂਹ


ਬਲਕਰਨ ਬਲ
ਜਿੰਦਾਬਾਦ

ਮੁਰਦਾਬਾਦ

ਦੋਹੇਂ ਨਾਅਰਿਆਂ ਨਾਲ

ਬਾਂਹ ਤਾਂ

ਇੱਕੋ ਜਿਹੀ ਲਹਿਰਾਉਂਦੀ ਹੈ

ਪਰ

ਫ਼ੈਸਲਾ ਤੁਹਾਡਾ ਹੈ

ਤੁਹਾਡੀ ਰੂਹ

ਕਿਸ ਲਈ ਫੜਫੜਾਉਂਦੀ ਹੈ

************************

ਨਾਟਕ

ਜ਼ਿੰਦਗੀ

ਨਾਟਕ ਨਾ ਰਹੇ

ਇਸੇ ਲਈ

ਨਾਟਕ ਹਾਂ ਵੇਖ ਰਹੇ

ਪਹਿਚਾਣ

ਆਪਣੇ ਅਕਸ ਨੂੰ

ਰੰਗਮੰਚ ਦਾ

ਹਰ ਭੇਖ਼ ਕਹੇ|

ਬਲਕਰਨ ਬਲ


No comments:

Post a Comment