ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Thursday 6 October 2011

ਬੂਟਾ ਖ਼ਾਨ ਸੁੱਖੀ

ਰੁੱਖ ਕੁੱਖ ਤੇ ਪਾਣੀ
ਆਓ ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰਲਕੇ ਸਾਰੇ ਇੱਕ ਇੱਕ ਰੁੱਖ ਲਗਾਈਏ,
ਨਾਲੇ ਪਾਣੀ ਦੀ ਕਰੀਏ ਸੰਭਾਲ
ਇਹਨੂੰ ਬੇਅਰਥ ਕਦੇ ਨਾ ਵਰਤਾਗੇ
ਹੁਣ ਬੂੰਦ ਬੂੰਦ ਨੂੰ ਕਰਦੇ ਅੱਖੋ ਓਹਲੇ
ਫਿਰ ਬੂੰਦ ਬੂੰਦ ਨੂੰ  ਤਰਸਾਗੇ

ਮਨੁੱਖ ਰੁੱਖਾਂ ਨੂੰ   ਜੇ ਕੱਟਦਾ ਰਿਹਾ
ਕਦੇ ਠੰਡੀ ਛਾਂ ਨੀ ਮਿਲਣੀ
ਕੁੱਖਾਂ ਵਿੱਚ ਜੇ ਕਤਲ ਹੁੰਦਾ ਰਿਹਾ
ਤਾ ਕਦੇ ਲੱਭਿਆ ਮਾ ਨੀ ਮਿਲਣੀ
ਨਦੀਆ ਨਾਲੇ ਝਰਨੇ ਕੁਦਰਤ ਦੀ ਦੇਣ
ਜੇ ਇਹਨਾ ਨੂੰ ਸੰਭਾਲਕੇ ਨਾ ਵਰਤਾਗੇ
ਹੁਣ ਬੂੰਦ ਬੂੰਦ ਨੂੰ ਕਰਦੇ ਅੱਖੋ ਓਹਲੇ
ਫਿਰ ਬੂੰਦ ਬੂੰਦ ਨੂੰ  ਤਰਸਾਗੇ

ਜੇ ਰੁੱਖਾਂ ਤੇ ਕੁੱਖਾਂ ਨੂੰ ਨਾ ਗਿਆ ਅਪਣਾਇਆ
ਫਿਰ ਸਮਝ ਲਵੌ ਧਰਤੀ ਤੇ ਜੀਵਨ ਦਾ ਅੰਤ ਹੈ ਆਇਆ
ਜੇ ਪਾਣੀ ਦੇ ਵਿੱਚ ਦਿਨ ਰਾਤ ਜ਼ਹਿਰਾ ਰਹੇ ਘੌਲਦੇ
ਕਿਵੇ ਇਸ ਨੂੰ ਜੀਵਨ ਬਚਾਉਣ ਲਈ ਵਰਤਾਗੇ
ਹੁਣ ਬੂੰਦ ਬੂੰਦ ਨੂੰ ਕਰਦੇ ਅੱਖੋ ਓਹਲੇ
ਫਿਰ ਬੂੰਦ ਬੂੰਦ ਨੂੰ  ਤਰਸਾਗੇ

ਰੁੱਖਾਂ ਤੇ ਕੁੱਖਾਂ ਜੀਵਨ ਅੱਗੇ ਵਧਾਉਦੀਆਂ ਨੇ
ਕੁੜੀਆ ਕਿਹੜਾ ਘੱਟ ਕਿਸੇਤੋ ਮਾਪਿਆਂ ਦਾ ਨਾਮ ਚਮਕਾਉਦੀਆਂ ਨੇ
ਬੂਟਾ ਕਹਿੰਦਾ ਜੇ ਤਿੰਨ ਚੀਜਾ ਨਾ ਸਾਂਭੀਆਂ
ਮੁੜ ਨਾ ਇਹਨਾ ਮਿਲਣਾ ਭਾਵੇ ਪੈਸੇ ਖਰਚਾਂਗੇ
ਹੁਣ ਬੂੰਦ ਬੂੰਦ ਨੂੰ ਕਰਦੇ ਅੱਖੋ ਓਹਲੇ
ਫਿਰ ਬੂੰਦ ਬੂੰਦ ਨੂੰ  ਤਰਸਾਗੇ

ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9878997607, 9041043511
*****************************************************************
 ਹਿੰਮਤ
ਅੱਜ ਬੱਸ ਸਟੈਡ ਤੇ ਕਾਫ਼ੀ ਭੀੜ ਸੀ ਇੱਕਠ ਦੇਖ ਕੇ ਉਥੇ ਇੱਕ ਪੱਚੀ ਤੀਹ ਸਾਲ ਦਾ ਨੌਜਵਾਨ  ਜਿਸ ਨੇ ਭਗਵੇ ਕੱਪੜੇ ਪਾਏ ਹੋਏ ਸਨ ਉਥੇ ਆ ਗਿਆ ਪਹਿਲਾ ਤਾ ਉਹ ਉਥੇ ਖੜੀਆ ਕੁੜੀਆ ਨੂੰ ਨਜ਼ਰਾ ਨਾਲ ਤਾੜਦਾ ਰਿਹਾ ਤੇ ਥੋੜੇ ਚਿਰ ਬਾਅਦ ਉਸਨੇ ਭੀਖ਼ ਮੰਗਣੀ ਸ਼ੁਰੂ ਕਰ ਦਿੱਤੀ ਉਹ ਉਥੇ ਖੜੀਆ ਕੁੜੀਆ ਕੋਲ ਜਾਕੇ ਮੰਗਣ ਲੱਗਾ ਉਹਨਾ ਵਿਚੋ ਕੁੱਝ ਕੁੜੀਆ ਨੇ ਉਸਨੂੰ ਪੈਸੇ ਦੇ ਦਿੱਤੇ ਪਰ ਕੁੱਝ  ਨੇ ਨਹੀ ਦਿੱਤੇ ਜਿਸ ਨੇ ਉਸ ਨੂੰ ਪੈਸੇ ਨਹੀ ਦਿੱਤੇ ਸੀ ਉਹ ਉਹਨਾ ਨੂੰ ਅਵਾ ਤਵਾ ਬੋਲਣ ਲੱਗ ਪਿਆ ਕਿ ਮੈ ਦੁਰਸ਼ੀਸ਼ ਦਿੰਦਾ ਹਾ ਜਿੰਨਾ ਮੈਨੂੰ ਭੀਖ਼ ਨਹੀ ਦਿੱਤੀ ਉਹਨਾ ਦੀਆ ਲੱਤਾ ਬਾਹਾ ਟੁੱਟ ਜਾਣ ਤੇ ਨਾਲੇ ਕੋਈ ਭਿਆਨਕ ਬਿਮਾਰੀ ਲੱਗ ਜਾਵੇ ਇਹ ਸੁਣਦਿਆ ਹੀ ਸਾਰੀਆ ਸਵਾਰੀਆ ਸੁੰਨ ਜਿਹੀਆ ਹੋ ਗਈਆ ਤੇ ਕੁਝ ਡਰ ਦੀਆ ਮਾਰੀਆ ਨੇ ਫਟਾ ਫਟਾ ਪੈਸੇ ਕੱਢੇ ਤੇ ਉਸਨੂੰ ਦੇਣੇ ਸ਼ੁਰੂ ਕਰ ਦਿੱਤੇ ਇਹ ਦੇਖਕੇ  ਸਾਰੇ ਹੀ ਬਹੁਤ ਦੁੱਖੀ ਸਨ ਪਰ ਉਸ ਨੂੰ ਕੋਈ ਰੋਕ ਨਹੀ ਰਿਹਾ ਸੀ ਇੰਨੇ ਨੂੰ ਇੱਕ ਕੁੜੀ ਨੇ ਹਿੰਮਤ ਕੀਤੀ ਉਸ ਸਾਧ ਦੇ ਮੂੰਹ ਤੇ ਲਫੇੜਾ ਮਾਰਿਆ ਤੇ ਉਸਨੂੰ ਕੁਟੱਣਾ ਸ਼ੁਰੂ ਕਰ ਦਿੱਤਾ ਫ਼ਿਰ ਤਾ ਸਾਰੇ ਲੋਕ ਉਧਰ ਹੀ ਹੋ ਤੁਰੇ ਉਸ ਦੀ ਕਾਫ਼ੀ ਛਿੱਤਰ ਪਰੇਡ ਹੋਈ ਇੰਨੇ ਨੂੰ ਸਾਧ ਨੇ ਮੌਕਾ ਦੇਖਿਆ ਤੇ ਲੋਕਾ ਦੇ ਝੁਡ ਵਿਚੋ ਪਤਾ ਨਹੀ ਕਿੱਧਰ ਗਾਇਬ ਹੋ ਗਿਆ ਹੁਣ ਉਥੇ ਖੜੇ ਲੋਕੀ ਉਸ ਕੁੜੀ ਦੀ ਦਾਦ ਦੇ ਰਹੇ ਸੀ ਇੱਕ ਦੂਸਰੇ ਨੂ ਕਹਿ ਰਹੇ ਸੀ ਕਿ ਇਹ ਇਸੇ ਤਰ੍ਹਾ ਹੀ ਅੰਧ ਵਿਸਵਾਸ਼ ਵਿੱਚ ਪਾਕੇ ਲੋਕਾ ਨੂੰ ਲੁੱਟੀ ਜਾਦੇ ਹਨ

ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9878997607

                         

No comments:

Post a Comment