ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Friday 7 October 2011

ਕੁਲਜੀਤ ਖੋਸਾ


ਭੁੱਲਦਾ ਨਹੀ ਪਿਆਰ ਬਾਪੂ ਦਾ.....


ਠੰਡੀ ਬੋਹੜ ਦੀ ਛਾਂ ਨਹੀ ਭੁੱਲਦੀ

ਉਹ ਜੰਨਤ ਵਰਗੀ ਥਾਂ ਨਹੀ ਭੁੱਲਦੀ,

ਭੁੱਲਦਾ ਨਹੀ ਪਿਆਰ ਬਾਪੂ ਦਾ,

ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,

ਭੁੱਲਦੇ ਨਹੀ ਮੇਰੇ ਪਿੰਡ ਦੇ ਹਾਣੀ,

ਮੋਜ ਜਿਨਾ ਸੰਗ ਰਲ ਕੇ ਮਾਣੀ,

ਕੱਠੇ ਹੋ ਮੋੜਾਂ ਤੇ ਖੜਨਾ

ਖੇਡਣਾ ਤਾਸ਼ ਬਣਾ ਕੇ ਢਾਣੀ,

ਜਾਣ ਬੁੱਝ ਕੇ ਗੁੱਸੇ ਹੋਣਾ,

ਰੁੱਸੇ ਤੋਂ ਕਰਵਾਉਣੀ ਹਾਂ ਨਹੀ ਭੁੱਲਦੀ,,

ਭੁੱਲਦਾ ਨਹੀ ਪਿਆਰ ਬਾਪੂ ਦਾ,

ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,

ਭੁੱਲਦੀਆਂ ਨਹੀ ਦਾਦੀ ਦੀਆਂ ਬਾਤਾਂ,

ਸੁਣਦੇ ਸੀ ਜਾਗ ਕੇ ਰਾਤਾਂ,

ਉਹ ਪਾਉਦੀਂ ਨਹੀ ਸੀ ਥੱਕਦੀ ਕਦੇ,

ਸਾਨੂੰ ਬੁੱਝਦਿਆਂ ਹੋ ਜਾਣੀਆਂ ਪ੍ਭਾਤਾਂ,

ਸਭ ਤੋਂ ਸੋਹਣੀ ਦੁਨੀਆਂ ਸੀ ਉਹ

ਖੋਰੇ ਮੈਨੂੰ ਤਾਂ ਨਹੀ ਭੁੱਲਦੀ,,

ਭੁੱਲਦਾ ਨਹੀ ਪਿਆਰ ਬਾਪੂ ਦਾ,

ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,

ਭੁੱਲਦੇ ਨਹੀ ਮੈਨੂੰ ਚਾਚੇ ਤਾਏ,

ਇੱਕ ਸੋਹਣੇ ਵੀਰ ਅੰਮਾ ਦੇ ਜਾਏ,

ਪਈ ਮੁਸੀਬਤ ਜਦ ਵੀ ਸਿਰ ਤੇ

ਹਿੱਕਾਂ ਤਾਣ ਕੇ ਅੱਗੇ ਆਏ,

ਔਖੇ ਵੇਲੇ ਬਣੇ ਜੋ ਮੇਰੀ

ਸੱਜੀ ਖੱਬੀ ਬਾਂਹ ਨਹੀ ਭੁੱਲਦੀ,,

ਭੁੱਲਦਾ ਨਹੀ ਪਿਆਰ ਬਾਪੂ ਦਾ,

ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,

ਭੁੱਲਦੀ ਨਹੀ ਉਹ ਦਿਲ ਦੀ ਰਾਣੀ,

ਪਿਆਰ ਮੇਰੇ ਦੀ ਜੋ ਬਣੀ ਕਹਾਣੀ,,

ਅੱਜ ਵੀ ਜਦ ਉਹ ਚੇਤੇ ਆਉਂਦੀ,

ਛਮ ਛਮ ਡੁੱਲਦਾ ਅੱਖੀਉਂ ਪਾਣੀ,

ਉਹਦੇ ਲਈ ਮੇਰਾ ਅੱਗੇ ਆਉਣਾ,

ਉਹ ਡਰ ਕੇ ਹੋਈ ਪਿਛਾਂਹ ਨਹੀ ਭੁੱਲਦੀ,,

ਭੁੱਲਦਾ ਨਹੀ ਪਿਆਰ ਬਾਪੂ ਦਾ,

ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,

ਸੋਹਣੇ ਪਿੰਡ ਮੇਰੇ ਦੀਆਂ ਗਲੀਆਂ,

ਖੇਡ ਕੇ ਜਿੱਥੇ ਰੀਝਾਂ ਪਲੀਆਂ,

ਕਿਵੇਂ ਭੁੱਲਾਂ ਉਹ ਗੀਤ ਨੁਸਰਤ ਦੇ,

ਸੋਹਣੀਆ ਉਹ ਮਾਣਕ ਦੀਆਂ ਕਲੀਆ,

ਸੀ ਵਿੱਚ ਸਕੂਲੇ ਖੋਸਾ ਗਾਉਂਦਾ

ਉੱਚੀ ਕਰ ਕੇ ਬਾਂਹ ਨਹੀ ਭੁੱਲਦੀ,,,

ਭੁੱਲਦਾ ਨਹੀ ਪਿਆਰ ਬਾਪੂ ਦਾ,

ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,

ਕੁਲਜੀਤ ਖੋਸਾ


1 comment:

  1. ਭੁੱਲਦੀ ਨਹੀ ਉਹ ਦਿਲ ਦੀ ਰਾਣੀ,

    ਪਿਆਰ ਮੇਰੇ ਦੀ ਜੋ ਬਣੀ ਕਹਾਣੀ,,

    ਅੱਜ ਵੀ ਜਦ ਉਹ ਚੇਤੇ ਆਉਂਦੀ,

    ਛਮ ਛਮ ਡੁੱਲਦਾ ਅੱਖੀਉਂ ਪਾਣੀ,

    ਉਹਦੇ ਲਈ ਮੇਰਾ ਅੱਗੇ ਆਉਣਾ,

    ਉਹ ਡਰ ਕੇ ਹੋਈ ਪਿਛਾਂਹ ਨਹੀ ਭੁੱਲਦੀ,,

    ਭੁੱਲਦਾ ਨਹੀ ਪਿਆਰ ਬਾਪੂ ਦਾ,

    ਰੱਬ ਵਰਗੀ ਮੈਨੂੰ ਮਾਂ ਨਹੀ ਭੁੱਲਦੀ,,


    ਬਹੁਤ ਸੋਹਣੀ ਕਵੀਤਾਂ ਹੈ ਵੀਰ ਜੀ
    (ਜੱਸੀ ਕੁੱਕੜ-ਸੂੱਹੀਆਂ)ਕਵੀਤਾਂ ਹੈ

    ReplyDelete