ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Saturday, 8 October 2011

ਅਮਰਦੀਪ ਸਿੰਘ ਗਿੱਲ


ਦਸਤਾਰ ਦਾ ਅਪਮਾਨ : ਕੁੱਝ ਸੰਸੇ ਕੁੱਝ ਸਵਾਲ !


ਗੁਰੂ - ਰੂਪ ਸਾਧ - ਸੰਗਤ ਜੀਓ !

ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !

ਅਮਰਦੀਪ ਸਿੰਘ ਗਿੱਲ
ਸਾਰੇ ਪੰਜਾਬੀਆਂ , ਸਾਰੇ ਸਿੱਖਾਂ ਵਾਂਗ , ਸਾਰੇ ਸੂਝਵਾਨ , ਸੰਵੇਦਨਸ਼ੀਲ ਇਨਸਾਨਾਂ ਵਾਂਗ ਹੀ ਮੈਂ ਮੋਹਾਲੀ ਵਾਲੀ ਦੁਰਘਟਨਾ ਨਾਲ ਡਾਅਢਾ ਦੁੱਖੀ ਹਾਂ , ਇੱਕ ਪੰਜਾਬੀ ਪੁਲਿਸ ਵਾਲਾ , ਇੱਕ ਸਿੱਖ ਪੁਲਿਸ ਵਾਲਾ ਇਹ ਹੁਕਮ ਕਿਵੇਂ ਦੇ ਸਕਦਾ ਕਿ ਇੱਕ ਸਿੱਖ ਨੌਜਵਾਨ ਦੀ ਦਸਤਾਰ ਇੰਝ ਉਤਾਰ ਲਈ ਜਾਵੇ ? ਡੀ. ਐਸ. ਪੀ. ਪ੍ਰੀਤਮ ਸਿੰਘ ਦੇ ਮਨ ਵਿੱਚ ਉਸ ਵੇਲੇ ਕੀ ਚੱਲ ਰਿਹਾ ਸੀ ? ਦਸਤਾਰ ਲਾਹੁਣ ਵਾਲਾ ਕੁਲਭੂਸ਼ਨ ਕੀ ਸਿਰਫ ਆਪਣੇ "ਸਾਬ੍ਹ" ਦਾ ਹੁਕਮ ਹੀ ਵਜਾ ਰਿਹਾ ਸੀ ਜਾਂ ਉਸਦਾ ਨਜ਼ਰੀਆ ਮੁਜ਼ਾਹਰਾਕਾਰੀ ਨੌਜਵਾਨ ਦੇ ਸਿੱਖ ਹੋਣ ਕਾਰਨ ਐਨਾ ਖਤਰਨਾਕ ਹੋ ਗਿਆ ? ਜਗਜੀਤ ਸਿੰਘ ਜਿਸਦੀ ਕਿ ਦਸਤਾਰ ਲਾਹੀ ਗਈ ਉਹ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲਾ ਗੰਭੀਰ ਨੌਜਵਾਨ ਦਿਖਾਈ ਦਿੰਦਾ ਹੈ , ਉਸਦੀ ਉਮਰ ਤੇ ਉਸਦੀ ਦਿੱਖ ਕੋਈ ਬਚਗਾਨਾ ਨਹੀਂ ਹੈ , ਫਿਰ ਕਿਸ ਗੰਦੀ ਸੋਚ ਅਧੀਨ ਇਹ ਕੁਕਰਮ ਕੀਤਾ ਗਿਆ ? ਕੀ ਸਟੇਟ ਦਾ ਹੁਕਮ ਸੀ ਇਹ ? ਕੀ ਇਹ ਕੋਈ ਸਿੱਖ ਵਿਰੋਧੀ ਸਾਜ਼ਿਸ਼ ਹੈ ? ਕੀ ਇਸਦੇ ਪਿੱਛੇ ਕੋਈ ਤੀਜੀ ਤਾਕਤ ਵੀ ਕੰਮ ਕਰ ਰਹੀ ਹੈ ? ਮੇਰੀ ਤੁੱਛ ਬੁੱਧੀ ਕੁੱਝ ਵੀ ਸਾਫ ਸਾਫ ਸਮਝ ਨਹੀਂ ਪਾ ਰਹੀ ਦੋਸਤੋ ! ਮੇਰਾ ਗੁੱਸਾ ਹਰ ਵਾਰ ਇਹ ਵੀਡੀਓ ਵੇਖ ਕੇ ਸਵਾਇਆ ਹੋ ਜਾਂਦਾ ਹੈ , ਜੋ ਲੋਕ ਖੁੱਦ ਦਸਤਾਰ ਨਹੀਂ ਬੰਨਦੇ ਉਨਾਂ ਦੇ ਗੁੱਸੇ ਦਾ ਵੀ ਇਹੋ ਹਾਲ ਹੈ ਕਿਉਂਕਿ ਦਸਤਾਰ ਸਾਡੇ ਸਭਿਆਚਾਰ 'ਚ ਇੱਜ਼ਤ ਦਾ ਚਿੰਨ੍ਹ ਹੈ , ਦਸਤਾਰ ਪੰਜਾਬੀ ਸਭਿਆਚਾਰ 'ਚ ਸਿਰਫ ਸਿੱਖ ਧਰਮ ਨਾਲ ਹੀ ਨਹੀਂ ਜੁੜੀ ਹੋਈ ਸਗੋਂ ਹਿੰਦੂ ਧਰਮ ਵਿੱਚ ਵੀ ਦਸਤਾਰ ਨੂੰ ਮਾਣਯੋਗ ਸਥਾਨ ਪ੍ਰਾਪਤ ਹੈ ਅਤੇ ਮੁਸਲਿਮ ਧਰਮ ਵਿੱਚ ਵੀ । ਇਹ ਦਸਤਾਰ ਉਤਾਰਨ ਵਾਲਾ ਦ੍ਰਿਸ਼ ਮੇਰੇ ਜ਼ਹਿਨ 'ਚ ਡੂੰਘਾ ਛਪ ਗਿਆ ਹੈ , ਨਾ ਕੋਈ ਝਗੜਾ , ਨਾ ਕੋਈ ਭੀੜ , ਨਾ ਹੱਥਾ-ਪਾਈ...ਆਰਾਮ ਨਾਲ ਹੀ ਪੱਗ ਲਾਹ ਰਿਹਾ ਹੈ ਪੁਲਿਸੀਆ...ਕਮਾਲ ਹੈ ! ਇਹ ਗੱਲ ਮੈਨੂੰ ਉਪਰਾਮ ਕਰ ਰਹੀ ਹੈ ਜਦਕਿ ਮੈਂ ਆਪਣੇ ਆਪ ਨੂੰ ਬੜਾ ਧਰਮ-ਨਿਰਪੱਖ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਅੱਜ ਇਸ ਗੱਲ ਨਾਲ ਮੈਂ ਅੰਦਰੋਂ ਹਿੱਲ ਗਿਆ ਹਾਂ । " ਮੈਂ ਸਿੱਖ ਹਾਂ...ਸਿਰਫ ਸਿੱਖ ...ਗੁਰੂ ਦਸਮ ਪਿਤਾ ਦਾ ਸਿੱਖ " , ਇਹ ਆਵਾਜ਼ ਮੇਰੇ ਅੰਦਰ ਗੂੰਜ ਰਹੀ ਹੈ ।

" ਨਾ ਸਿਰਫ ਪਹਿਰਾਵਾ ਹਾਂ ਨਾ ਇੱਕਲੀ ਦਿੱਖ ਹਾਂ

ਮੈਂ ਤਾਂ ਗੁਰੂ ਜੀ ਤੇਰਾ ਅਮਲਾਂ ਤੋਂ ਹੀ ਸਿੱਖ ਹਾਂ "

ਮੈਨੂੰ ਇੱਥੇ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਚੁਰਾਸੀ ਦੇ ਸਿੱਖ ਕਤਲੇਆਮ ਤੋਂ ਬਾਅਦ ਖਾੜਕੂ ਲਹਿਰ 'ਚ ਕੁੱਦਣ ਵਾਲੇ ਸਿੱਖ ਨੌਜਵਾਨਾ ਦੀ ਮਨੋਸਥਿੱਤੀ ਅੱਜ ਮੈਂ ਵਧੇਰੇ ਚੰਗੀ ਤਰਾਂ ਸਮਝ ਪਾ ਰਿਹਾ ਹਾਂ , ਉਨਾਂ ਨੇ ਤਾਂ ਬਹੁਤ ਜ਼ਿਆਦਾ ਜ਼ੁਲਮ ਵੇਖਿਆ ਸੀ , ਉਨਾਂ ਦਾ ਪ੍ਰਤੀਕਰਮ ਉਹੀ ਹੋਣਾ ਸੀ ਜੋ ਉਨਾਂ ਨੇ ਵਿਖਾਇਆ ! ਮੈਂ ਅੱਜ ਪੰਜਾਬ ਸਰਕਾਰ ਨੂੰ ਇਹੋ ਕਹਿਣਾ ਚਾਹੁੰਨਾਂ ;

" ਚੰਗਾ ਨਹੀਂਓ ਕੀਤਾ ਹੱਥ ਪਾ ਕੇ ਪੱਗ ਨੂੰ

ਸਾਂਭਿਆ ਨੀ ਜਾਣਾ ਮੱਚ ਪਈ ਅੱਗ ਨੂੰ

ਤਾਕਤ 'ਚ ਅੰਨੇ ਹੋ ਕੇ ਵੇਲਾ ਭੁੱਲੋ ਨਾ

ਇੱਕੋ ਸ਼ੇਰ ਬੜਾ ਲੇਲ੍ਹਿਆਂ ਦੇ ਵੱਗ ਨੂੰ "

ਮੈ ਇੱਥੇ ਇਹ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਮੈਂ ਪਿਛਲੇ ਦਸ ਬਾਰਾਂ ਸਾਲ ਦਸਤਾਰ ਨਹੀਂ ਬੰਨੀ , ਪਰ ਹੁਣ ਦੁਬਾਰਾ ਸਿੱਖੀ ਸਰੂਪ ਅਖਤਿਆਰ ਕੀਤਾ ਹੈ , ਮੈਂ ਦਸਤਾਰ ਬਾਰੇ ਇੱਕ ਫਿਲਮ ਦੀ ਕਹਾਣੀ ਲਿਖਦੇ ਹੋਏ ਆਪਣੇ ਅੰਦਰ ਇਹ ਬਦਲਾਅ ਮਹਿਸੂਸ ਕੀਤਾ ਕਿ ਹੁਣ ਮੈਂਨੂੰ ਆਪਣੀ ਗੱਲ ਕਹਿਣ ਲਈ ਸਿੱਖੀ ਸਰੂਪ ਨੂੰ ਅਪਨਾਉਣਾ ਚਾਹੀਦਾ ਹੈ । ਸਿੱਖ ਧਰਮ ਹਮੇਸ਼ਾ ਮੇਰਾ ਮਨਪਸੰਦ ਵਿਸ਼ਾ ਰਿਹਾ ਹੈ । ਮੈਂ ਸਿੱਖ ਧਰਮ ਦਾ ਵਿਦਿਆਰਥੀ ਹਾਂ , ਭਾਵੁਕ ਬੰਦਾ ਹਾਂ , ਮੈਂ ਜੇ ਹੁਣ ਸਿੱਖੀ ਸਰੂਪ ਧਾਰਨ ਕੀਤਾ ਹੈ ਤਾਂ ਇਸ ਗੱਲ ਤੇ ਮੈਂ ਇੰਨਾ ਪੱਕਾ ਹਾਂ ਕਿ ਨਾ ਤਾਂ ਮੈਂ ਦਾਹੜੀ ਨੂੰ ਕੈਂਚੀ ਲਾਉਣੀ ਹੈ ਨਾ ਕਦੇ ਖਿਜ਼ਾਬ ਲਾਉਣਾ ਹੈ ! ਮੇਰੇ ਬਾਪੂ ਜੀ ਵੀ ਸਾਰੀ ਉਮਰ ਇੰਝ ਹੀ ਰਹੇ ਹਨ , ਇੱਕ "ਕਾਮਰੇਡ" ਹੁੰਦੇ ਹੋਏ ਉਹ ਅਖੌਤੀ ਸਿੱਖਾਂ ਤੋਂ ਵੱਡੇ ਸਿੱਖ ਹਨ । ਮੇਰੇ ਅਜੋਕੇ ਰੂਪ ਦੀ ਸਭ ਤੋਂ ਪਹਿਲੀ ਖੁਸ਼ੀ ਮੇਰੇ ਬਾਪੂ ਜੀ ਨੂੰ ਹੀ ਹੋਈ ਹੈ ।

ਮੈਨੂੰ ਉਨਾਂ ਸੱਜਣਾਂ ਤੇ ਬੜਾ ਵੱਡਾ ਵਿਸ਼ਵਾਸ਼ ਹੈ ਜੋ ਦਸਤਾਰ ਲਈ ਕਾਨੂੰਨੀ ਲੜਾਈ ਲੜ ਰਹੇ ਹਨ , ਸਰਦਾਰ ਨਵਕਿਰਨ ਸਿੰਘ ਜੀ ਜਾਂ ਕੋਈ ਵੀ ਹੋਰ ਸਤਿਕਾਰਯੋਗ ਸੱਜਣ । ਕੱਲ ਮੈਨੂੰ ਭਾਈ ਸਾਹਿਬ ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਫੋਨ ਆਇਆ , ਇਸੇ ਵਿਸ਼ੇ ਤੇ ਗੱਲ ਹੋਈ , ਮੈਨੂੰ ਚੰਗਾ ਲੱਗਿਆ ਕਿ ਫੇਸਬੁੱਕ ਤੇ ਕੀਤੀ ਕੋਈ ਵੀ ਗੰਭੀਰ ਗੱਲ ਵੱਡੇ ਅਰਥ ਰੱਖ ਸਕਦੀ ਹੈ । ਮੇਰੀ ਇਹ ਕੋਸ਼ਿਸ਼ ਹਮੇਸ਼ਾਂ ਰਹੇਗੀ ਕਿ ਹੱਕ , ਸੱਚ ਲਈ , ਧਰਮ ਲਈ , ਆਪਣੇ ਲੋਕਾਂ ਲਈ ਮੈਂ ਆਪਣੀਆਂ ਰਚਨਾਵਾਂ 'ਚ ਆਪਣੀ ਸੋਚ ਦੀ ਗੱਲ ਕਰਦਾ ਰਹਾਂ , ਮੇਰੀ ਕਲਮ ਮੇਰੇ ਲੋਕਾਂ ਨੂੰ ਸਮਰਪਿਤ ਹੈ ! ਮੇਰਾ ਧਰਮ , ਮੇਰਾ ਵਿਰਸਾ , ਮੇਰਾ ਇਤਿਹਾਸ , ਮੇਰਾ ਮਾਣਯੋਗ ਸਭਿਆਚਾਰ ਹੀ ਮੇਰੀ ਸ਼ਕਤੀ ਹੈ !

ਹੁਣ ਮੈਨੂੰ ਇਹ ਸਵਾਲ ਵੀ ਬੇਚੈਨ ਕਰ ਰਿਹਾ ਹੈ ਕਿ ਕੀ ਸਰਕਾਰ ਸੱਚਮੁੱਚ ਇੰਨਾਂ ਪੁਲਿਸ ਵਾਲਿਆਂ ਨੂੰ ਸਜ਼ਾ ਦੇਵੇਗੀ ? ਸਿੱਖ ਪ੍ਰਧਾਨ - ਮੰਤਰੀ , ਸਿੱਖ ਮੁੱਖਮੰਤਰੀ ਦੇ ਹੁੰਦੇ ਹੋਏ ਜਿਸ ਨਿਜ਼ਾਮ 'ਚ ਇਹ ਕਾਰਾ ਹੋ ਸਕਦਾ ਹੈ , ਕੀ ਉੱਥੇ ਇਨਸਾਫ ਦੀ ਉਮੀਦ ਰੱਖੀ ਜਾ ਸਕਦੀ ਹੈ ? ਕੀ ਉਹ ਪੁਲਿਸ ਵਾਲੇ ਸਿੱਖ ਜਗਤ ਦੀ ਚੀਸ ਸਮਝ ਸਕਦੇ ਨੇ ? ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ , ਸਿੱਖ ਵੀਰਾਂ ਦੇ ਫੋਨ ਆ ਰਹੇ ਨੇ , ਇਸ ਘਟਨਾ ਦੇ ਵਿਰੁੱਧ ਉਨਾਂ ਦਾ ਗੁੱਸਾ ਬਿਆਨ ਨਹੀਂ ਹੋ ਸਕਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜਨੀਤਕ ਪਾਰਟੀਆਂ ਅਤੇ ਪ੍ਰੈਸ ਦਾ ਯੋਗਦਾਨ ਹਾਲੇ ਕਾਫੀ ਨਹੀਂ ਹੈ ...ਚਲੋ ਖੈਰ ਸਭ ਦੇ ਆਪਣੇ ਆਪਣੇ ਹਿੱਤ ਨੇ.....ਵਿਦੇਸਾਂ 'ਚ ਦਸਤਾਰ ਦੀ ਬੇਇੱਜ਼ਤੀ ਵਿਰੁੱਧ ਬੋਲਣ ਵਾਲੇ ਨੇਤਾ ਹੁਣ ਚੁੱਪ ਹਨ....ਸੁਖਵੀਰ ਬਾਦਲ ਵੱਲੋਂ ਦਿੱਤੇ ਅਦਾਲਤੀ ਜਾਂਚ ਦੇ ਹੁਕਮ ਜਾਂ ਸਿੱਖ ਡੀ. ਐਸ. ਪੀ . ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਗੱਲ , ਮੇਰੇ ਅਨੁਸਾਰ ਸ਼ੱਕ ਦੇ ਘੇਰੇ 'ਚ ਹੈ , ਬਾਕੀ ਤੁਸੀਂ ਆਪ ਸਿਆਣੇ ਹੋ !

ਮੈਂ ਵੀ ਆਪ ਸਭ ਵਾਂਗ ਇਹੋ ਚਾਹੁੰਦਾ ਹਾਂ ਕਿ ਪੁਲਸੀਆਂ ਨੂੰ ਐਸੀ ਸਜ਼ਾ ਮਿਲੇ ਕਿ ਭਵਿੱਖ 'ਚ ਫਿਰ ਐਸੀ ਦੁਰਘਟਨਾ ਨਾ ਹੋਵੇ , ਇਸ ਲਈ ਮੈਂ ਸਿਰਫ ਚਿੰਤਾ ਹੀ ਨਹੀਂ ਕਰਦਾ ਸਗੋਂ ਆਪਣੀ ਸਮਰੱਥਾ ਅਨੁਸਾਰ ਮੈਂ ਇਸ ਧਰਮ ਦੀ ਲੜਾਈ 'ਚ ਇੱਕ ਸਮਰਪਿਤ ਸਿਪਾਹੀ ਵਾਂਗ ਸਦਾ ਹਾਜ਼ਿਰ ਹਾਂ ਆਪਣੇ ਹਿੱਸੇ ਦੀ ਸ਼ਮਸ਼ੀਰ ਲੈ ਕੇ , ਪਰ ਸਰਕਾਰ ਬਾਰੇ ਮੇਰੇ ਵਿਚਾ੍ਰ ਇਹ ਨੇ ;

" ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ,

ਇਸ ਨਗਰੀ ਦੇ ਹਾਕਮ ਤੇ ਰਤਾ ਵਿਸ਼ਵਾਸ਼ ਨਹੀਂ,

ਇਸ ਨਗਰੀ ਦਾ ਹਾਕਮ ਮੁੱਢ ਤੋਂ ਹੀ ਲੁਟੇਰਾ ਹੈ,

ਉਸਦੇ ਮਹਿਲੀਂ ਚਿਣਿਆ ਹੋਇਆ ਹਰ ਸਿਰ ਮੇਰਾ ਹੈ,

ਮੈਂ ਵੀ ਕਦੇ ਉਸ ਕੋਲੋਂ ਪਰ ਹਾਰ ਨਹੀਂ ਮੰਨੀ ,

ਹਰ ਯੁੱਗ ਵਿੱਚ ਮੈਂ ਹੀ ਉਸਦੀ ਧੌਣ ਹੈ ਭੰਨੀ ,

ਵੇਖ ਲਉ ਇਤਹਾਸ ਚੁੱਕ ਕੇ ਬੋਸ਼ੱਕ ਸਦੀਆਂ ਦਾ,

ਮਿਲ ਜਾਵੇਗਾ ਲੇਖਾ ਜੋਖਾ ਇਸਦੀਆਂ ਬਦੀਆਂ ਦਾ,

ਇਸ ਯੁੱਗ ਦੇ ਵਿੱਚ ਵੀ ਮੈਂ ਜੂਝਦੇ ਰਹਿਣਾ ਹੈ,

ਦਸ਼ਮ ਪਿਤਾ ਦੇ ਸਿੰਘ ਨੇ ਕਦ ਜ਼ੁਲਮ ਸਹਿਣਾ ਹੈ,

ਸੰਘਰਸ਼ ਨਾਲ ਹੀ ਕੌਮਾਂ ਦੀ ਤਕਦੀਰ ਬਦਲਦੀ ਹੈ,

ਇਤਹਾਸ ਬਦਲਦੇ ਨੇ, ਤਸਵੀਰ ਬਦਲਦੀ ਹੈ,

ਚਾਂਦਨੀ ਚੌਂਕ ਤੋਂ ਪੁੱਛ ਲਉ ਜਾਂ ਕੰਧ ਸਰਹੰਦ ਕੋਲੋਂ,

ਪੁੱਛ ਵੇਖਣਾ ਮਾਛੀਵਾੜੇ ਦੇ ਬਿਖੜੇ ਪੰਧ ਕੋਲੋਂ,

ਜਿਸ ਯੁੱਗ ਵਿੱਚ ਸ਼ਮਸ਼ੀਰ ਮਿਆਨੋਂ ਬਾਹਰ ਆਉਂਦੀ ਹੈ

ਓਸ ਯੁੱਗ ਨੂੰ ਦੁਨੀਆ ਸਾਰੀ ਸੀਸ ਨਿਵਾਉਂਦੀ ਹੈ,

ਇਸ ਹਾਕਮ ਦੇ ਦਰ ਤੇ ਮੈਂ ਹੱਥ ਬੰਨ ਨਹੀਂ ਖੜਨਾ,

ਇਸ ਹਾਕਮ ਦਾ ਦਿੱਤਾ ਹੋਇਆ ਸਬਕ ਨਹੀਂ ਪੜਨਾ,

ਇਸ ਹਾਕਮ ਨੂੰ ਜਦ ਮੇਰੇ ਦੁੱਖ ਦਾ ਅਹਿਸਾਸ ਨਹੀਂ,

ਮੈਨੂੰ ਵੀ ਫਿਰ ਉਸ ਉੱਤੇ ਰਤਾ ਵਿਸ਼ਵਾਸ਼ ਨਹੀਂ,

ਇਸ ਨਗਰੀ ਦੇ ਹਾਕਮ ਤੋਂ ਮੈਨੂੰ ਕੋਈ ਆਸ ਨਹੀਂ...!"

ਮੈਂ ਚਾਹੁੰਦਾ ਹਾਂ ਕਿ ਇਹ ਲੜਾਈ ਰੁਕਣੀ ਨਹੀਂ ਚਾਹੀਦੀ , ਸਾਨੂੰ ਇਹ ਦੁਰਘਟਨਾ ਭੁੱਲਣੀ ਨਹੀਂ ਚਾਹੀਦੀ । ਹੋ ਸਕਦਾ ਮੈਂ ਗਲਤ ਹੋਵਾਂ , ਹੋ ਸਕਦਾ ਮੈਂ ਭਾਵੁਕ ਹੋਵਾਂ....ਪਰ ਮੈਂ ਤਾਂ ਅਜਿਹਾ ਹੀ ਹਾਂ , ਮੈਂ ਤਾਂ ਇੰਝ ਹੀ ਸੋਚਦਾ ਹਾਂ ! ਇੱਕ ਆਖਰੀ ਗੱਲ , ਇਹ ਬੇਇੱਜ਼ਤੀ ਇੱਕਲੇ ਜਗਜੀਤ ਸਿੰਘ ਦੀ ਨਹੀਂ ਸਾਡੀ ਸਭ ਦੀ ਹੈ ਪੂਰੀ ਸਿੱਖ ਕੌਮ ਦੀ ਹੈ , ਜਗਜੀਤ ਸਿੰਘ ਤਾਂ ਇੱਕ ਬਿੰਬ ਹੈ , ਬਿਲਕੁਲ ਉਵੇਂ ਜਿਵੇਂ "ਜਲ੍ਹਿਆਂ ਵਾਲਾ ਬਾਗ " ਇੱਕ ਬਿੰਬ ਹੈ , ਜਿਵੇਂ " ਸੰਨ ਚੁਰਾਸੀ " ਇੱਕ ਬਿੰਬ ਹੈ । ਬੇਸ਼ੱਕ ਜਗਜੀਤ ਸਿੰਘ ਇਹ ਲੜਾਈ ਲੜੇ ਜਾਂ ਨਾ ਲੜੇ ਇਹ ਲੜਾਈ ਜਾਰੀ ਰਹਿਣੀ ਚਾਹੀਦੀ ਹੈ ! ਇਹ ਲੜਾਈ ਜਾਰੀ ਰਹੇਗੀ... ਇਹ ਮੇਰੀ ਸੋਚ ਹੈ ਮੇਰੀ ਭਾਵੁਕਤਾ ਹੈ ....ਜੋ ਵੀ ਹੈ ਇਹੋ ਮੇਰੇ ਅੰਦਰਲਾ ਸੱਚ ਹੈ ! ਆਖਿਰ 'ਚ ਬੱਸ ਇਹੋ ਕਹਿਣਾ ਹੈ ;

" ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ !

ਇਹੋ ਤੇਰੇ ਲਈ ਅੱਜ ਮੁੱਢਲਾ ਸਵਾਲ ਓਏ !

ਪੱਗੜੀ ਏ ਸਿਰ ਉੱਤੇ ਤਾਂ ਹੀ ਸਿਰਦਾਰ ਤੂੰ

ਅਣਖ ਨਾਲ ਜੀਣ ਦਾ ਸੱਚਾ ਹੱਕਦਾਰ ਤੂੰ

ਕਾਇਮ ਰੱਖ ਸਿਰ ਦੇ ਕੇ ਏਸਦਾ ਜਲਾਲ ਓਏ !

ਪੱਗੜੀ ਸੰਭਾਲ ਸਿੰਘਾ ਪੱਗੜੀ ਸੰਭਾਲ ਓਏ ! "

*******************************************

ਵਾਹਿਗੁ੍ਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !
***********************************************

ਅਮਰਦੀਪ ਸਿੰਘ ਗਿੱਲ
9988262870

ਵਿਸ਼ਵ ਸਿੰਘ


ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ.


ਵਿਸ਼ਵ ਸਿੰਘ
ਕਿਵੇ ਪਲ ਪਲ ਮਰ ਰਿਹਾ ਮੈਂ ਤੇਰੀ ਜੁਦਾਈ ਵਿਚ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੇ ਹੋਕੇ ਆਏ ਤੇ ਕਿਨੇ ਹੰਜੂ ਆਏ ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੀ ਵਾਰੀ ਤੇਰੀ ਫੋਟੋ ਨੂ ਦੇਖਿਆ,

ਤੇ ਕਿਨੀ ਵਾਰੀ ਉਸ ਨੂੰ ਚੁਮਿਆ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੀ ਵਾਰੀ ਤੂ ਆਈ ਮੇਰੇ ਸੁਪਨਿਆ ਵਿਚ,

ਤੇ ਕਿਨੀ ਵਾਰੀ ਮੈਂ ਤੇਰੇ ਕੋਲ ਬੈਠ ਰੋਇਆ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਕਿਨੀ ਵਾਰੀ ਲੋਕਾਂ ਕਿਹਾ ਪਾਗਲ ਮੈਨੂ,

ਤੇ ਕਿਨੀ ਵਾਰੀ ਮੈਂ ਹੱਸ ਕੇ ਟਾਲ ਦਿੱਤਾ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ,

ਜੇ ਕੀਤੇ ਤੂ ਮੁੜ ਆ ਜਾਵੇ ਵਾਪਸ ਮੇਰੇ ਕੋਲ,

ਤੈਨੂੰ ਕਿਨਾ ਚਾਹਾ ਤੇ ਪਿਆਰ ਕਰਾ,

ਸ਼ਾਇਦ ਤੈਨੂੰ ਇਸ ਗਲ ਦਾ ਅੰਦਾਜ਼ਾ ਵੀ ਨਾ ਹੋਵੇ.

ਵਿਸ਼ਵ ਸਿੰਘ

ਨਿੰਦਰ ਘੁਗਿਆਣਵੀ

ਘਰ ਫੂਕ ਤਮਾਸ਼ਾ ਦੇਖਦੇ ਗਾਇਕਾਂ ਦੇ ਪ੍ਰਮੋਟਰ

ਨਿੰਦਰ ਘੁਗਿਆਣਵੀ
ਆਸਟ੍ਰੇਲੀਆ ਵਿੱਚ ਪੰਜਾਬ ਦੇ ਗਾਇਕ ਵਹੀਰਾਂ ਘੱਤ-ਘੱਤ ਕੇ ਆ ਰਹੇ ਨੇ। ਆਏ ਦਿਨ ਸ਼ੋਅ ਹੋ ਰਹੇ ਹਨ। ਗਿੱਪੀ ਗਰੇਵਾਲ, ਸ਼ੈਰੀ ਮਾਨ, ਨੀਰੂ ਬਾਜਵਾ ਤੇ ਗੀਤਾ ਜ਼ੈਲਦਾਰ ਦੇ ਸ਼ੋਅ ਹੋਏ। ਵਾਰਿਸ ਭਰਾਵਾਂ ਤੇ ਬੱਬੂ ਮਾਨ ਦੇ ਸ਼ੋਅ ਹੋ ਰਹੇ ਨੇ। ਜੈਜੀ ਬੈਂਸ ਆ ਰਿਹਾ ਹੈ। ਫਿਰ ਸਰਤਾਜ ਦੀ ਵਾਰੀ ਹੈ। ਫਿਰ ਦਿਲਜੀਤ ਤੇ ਹਨੀ ਸਿੰਘ ਦੀ ਤੇ ਉਸ ਬਾਅਦ ਗੁਰਪ੍ਰੀਤ ਘੁੱਗੀ, ਨਛੱਤਰ ਗਿੱਲ ਤੇ ਸਿੱਪੀ ਗਿੱਲ ਆ ਰਹੇ ਹਨ। ਆਸਟ੍ਰੇਲੀਆ ਵਿੱਚ ਗਾਇਕਾਂ ਦੀ ਬੱਲੇ-ਬੱਲੇ ਹੈ ਪਰ ਪ੍ਰਮੋਟਰਾਂ ਵੱਲ ਦੇਖ ਕੇ ਤਰਸ ਜਿਹਾ ਆਇਆ ਹੈ। ਇਸੇ ਬਹਾਨੇ ਪਾਠਕਾਂ ਨਾਲ ਕੁਝ ਗੱਲਾਂ ਕਰਨ 'ਤੇ ਦਿਲ ਕਰ ਆਇਆ ਹੈ।
ਪਹਿਲਾ ਸੁਆਲ ਮਨ ਵਿੱਚ ਇਹ ਪੈਦਾ ਹੁੰਦਾ ਹੈ ਕਿ ਇਹ ਸਾਰੇ ਆਸਟ੍ਰੇਲੀਆ ਵੱਲ ਹੀ ਕਿਉਂ ਵਹੀਰਾਂ ਘੱਤੀ ਆ ਰਹੇ ਨੇ? ਕੀ ਆਸਟ੍ਰੇਲੀਆ ਦੇ ਲੋਕਾਂ ਕੋਲ ਬਹੁਤੇ ਪੈਸੇ ਹਨ? ਕੀ ਖੁੱਲ੍ਹਾ ਵਕਤ ਵੀ ਹੈ? ਕੀ ਹਰ ਹਫ਼ਤੇ ਉਹ ਉਪਰੋ-ਥੱਲੀ ਹੋ ਰਹੇ ਗਾਇਕਾਂ ਨੂੰ ਸੁਣਨ ਜਾ ਸਕਣ ਦੇ ਸਮਰੱਥ ਵੀ ਹਨ, ਸੌ-ਸੌ ਡਾਲਰਾਂ ਦੀਆਂ ਟਿਕਟਾਂ ਲੈ ਕੇ? ਜਿਵੇਂ ਕਿ ਆਸਟ੍ਰੇਲੀਆ ਵਿੱਚ ਬਹੁਤੇ ਨੌਜੁਆਨ ਮੁੰਡੇ-ਕੁੜੀਆਂ ਵਿਦਿਆਰਥੀ ਵੀਜ਼ਿਆ 'ਤੇ ਗਏ ਹੋਏ ਨੇ, ਉਹ ਸਖ਼ਤ ਮਿਹਨਤ ਕਰਦੇ ਹਨ। ਪੜ੍ਹਦੇ ਵੀ ਹਨ ਤੇ ਕੰਮ ਵੀ ਕਰਦੇ ਹਨ। ਆਪਣੇ ਖਰਚੇ ਵੀ ਕੱਢਦੇ ਹਨ ਤੇ ਪਿੱਛੇ ਇੰਡੀਆ ਪੈਸੇ ਵੀ ਭੇਜਦੇ ਹਨ ਤੇ ਉਪਰੋਂ ਪੱਕੇ ਹੋਣ ਦੇ ਨਿਯਮਾਂ ਵਿੱਚ ਆਈਆਂ ਭਾਰੀ ਤਬਦੀਲੀਆਂ ਕਾਰਨ ਹਾਲੇ ਉਹ ਨਾ ਏਧਰ ਦੇ ਹਨ ਤੇ ਨਾਂ ਓਧਰ ਦੇ ਹਨ। ਕੀ ਇਹ ਪੰਜਾਬੀ ਮੁੰਡੇ-ਕੁੜੀਆਂ ਏਨੇ ਪੈਸੇ ਖਰਚਣ ਦੇ ਸਮਰੱਥ ਹਨ? ਇਹ ਸਾਰੇ ਸੁਆਲ ਮਨ ਵਿੱਚ ਖ਼ਲਲ ਪਾਉਣ ਲੱਗੇ। ਸਭ ਤੋਂ ਵੱਡਾ ਤੇ ਅਹਿਮ ਸੁਆਲ ਸੀ ਕਿ ਕੀ ਪ੍ਰਮੋਟਰਾਂ ਦੇ ਹੱਥ ਪੱਲੇ ਵੀ ਕੁਝ ਪੈਂਦਾ ਹੈ, ਜਾਂ ਫਿਰ ਉਹ ਆਪਣੀ ਫ਼ੋਕੀ ਵਾਹ-ਵਾਹ ਹਾਸਲ ਕਰਨ ਲਈ ਘਰ ਫੂਕ ਤਮਾਸ਼ਾ ਦੇਖਦੇ ਹਨ?
ਆਪਣੀ ਇਸ ਆਸਟ੍ਰੇਲੀਆ ਯਾਤਰਾ ਸਮੇਂ ਉਥੋ ਦੇ ਕੁਝ ਪ੍ਰਮੋਟਰਾਂ ਨੂੰ ਮਿਲਣ ਤੇ ਗਾਇਕਾਂ ਦੇ ਸ਼ੋਅ ਦੇਖਣ ਤੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ
ਹੈ। ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਬਹੁਤੇ ਪ੍ਰਮੋਟਰ ਤਾਂ ਗਾਇਕਾਂ ਦੇ ਮੋਹ ਜਾਲ ਵਿੱਚ ਫਸ ਕੇ ਆਪਣਾ ਝੁੱਗਾ ਚੌੜ ਕਰਵਾ ਬੈਠੇ ਹਨ। ਉਹ ਗਾਇਕਾਂ ਦੀ ਕਲਾ ਦੇ ਸ਼ੈਦਾਈ ਹੋ ਗਏ ਅਤੇ ਉਹਨਾਂ ਦੇ ਸ਼ੋਅ ਖ਼ਰੀਦ ਬੈਠੇ। ਮੈਂ ਦੇਖਿਆ ਕਿ ਗਾਇਕਾਂ ਦੀ ਆਓ-ਭਗਤ ਕਰਨ ਵਿੱਚ ਤੇ ਉਹਨਾਂ ਨੂੰ ਆਪਣੀਆਂ ਅੱਖਾਂ ਦੀਆਂ ਪਲਕਾਂ ਉੱਤੇ ਬਿਠਾਉਣ ਲਈ ਇਹ ਪ੍ਰਮੋਟਰ ਕੋਈ ਕਸਰ ਬਾਕੀ ਨਹੀਂ ਛੱਡਦੇ। ਪਹਿਲੀ ਗੱਲ, ਮਾੜੇ ਤੋਂ ਮਾੜੇ ਗਾਇਕ ਦਾ ਇੱਕ ਸ਼ੋਅ ਪ੍ਰਮੋਟਰ ਨੂੰ ਲੱਗਭਗ ਪੰਜਾਹ ਹਜ਼ਾਰ ਡਾਲਰ (ਭਾਰਤੀ ਕ੍ਰੰਸੀ ਪੱਚੀ ਲੱਖ ਰੁਪੈ) ਵਿੱਚ ਪੈ ਜਾਂਦਾ ਹੈ। ਜਦ ਗਾਇਕ ਏਅਰਪੋਰਟ 'ਤੇ ਉਤਰਦਾ ਹੈ ਤਾਂ ਪ੍ਰਮੋਟਰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ (ਲਿਮੋਜ਼ੀਨ, ਲੈਂਬਰ ਗਿੰਨੀ ਅਤੇ ਹਮਰ) ਵਿੱਚ ਗਾਇਕਾਂ ਨੂੰ ਲੈਣ ਲਈ ਜਾਂਦੇ ਹਨ। ਫਾਈਵ ਸਟਾਰ ਹੋਟਲਾਂ ਵਿੱਚ ਉਹਨਾਂ ਦਾ ਉਤਾਰਾ ਕਰਵਾਉਂਦੇ ਹਨ। ਇਹ ਗਗਨਚੁੰਬੀ ਹੋਟਲ ਕਿਸੇ ਸਮੁੰਦਰੀ ਕਿਨਾਰੇ ਜਾਂ ਸ਼ਹਿਰ ਦੀ ਹਿੱਕ 'ਤੇ ਵਹਿ ਰਹੀ ਕਿਸੇ ਬੀਚ ਕੰਢੇ ਬਣੇ ਹੁੰਦੇ ਹਨ। ਮਹਿੰਗੀ ਤੋਂ ਮਹਿੰਗੀ ਥਰੀ ਕੋਰਸ ਕੋਜ਼ੀਨ ਦਾ ਖਾਣਾ ਤਿੰਨ ਵਕਤ ਖੁਵਾਉਣਾ ਤੇ ਗਾਇਕਾਂ ਦੇ ਨਾਲ ਆਏ (ਘੱਟੋ ਘੱਟ 12 ਤੋਂ 18) ਸਾਜ਼ੀਆਂ ਦੇ ਨਿੱਜੀ ਚਾਅ ਵੀ ਪੂਰੇ ਕਰਨੇ, ਜਿਵੇਂ ਕਿ ਸਿਡਨੀ ਦੇ ਕਿੰਗਜ਼ ਕਰੌਸ ਇਲਾਕੇ ਵਿੱਚ ਮਨ-ਲੁਭਾਊ ਨਜ਼ਾਰਿਆਂ ਦਾ ਅਨੰਦ ਲੈਣਾ, ਕਈ-ਕਈ ਮੰਜ਼ਿਲੇ ਵੈੱਸਟ ਫ਼ੀਲ਼ਡ ਸ਼ੌਪਿੰਗ ਸੈਂਟਰਾਂ ਵਿੱਚ ਜਾ ਕੇ ਖ਼ਰੀਦੋ-ਫਰੋਖ਼ਤ ਅਤੇ ਸਮੁੰਦਰ ਦੀ ਹਿੱਕ 'ਤੇ ਸੱਪ ਵਾਂਗ ਮੇਲਦੇ ਅਗਨ ਬੋਟਾਂ (ਕਰੂਜ਼ਾਂ) ਵਿੱਚ ਝੂਟੇ ਦਿਵਾਉਣੇ ਅਤੇ ਭੁੰਨੇ ਲਜੀਜ਼ ਸਮੁੰਦਰੀ ਕੇਕੜਿਆਂ ਦਾ ਮਜ਼ਾ ਚਖਾਉਣਾ। ਆਸਟ੍ਰੇਲੀਆ ਦੇ ਕੁਦਰਤੀ ਨਜ਼ਾਰਿਆਂ ਦੀਆਂ ਗੋਦਾਂ ਵਿੱਚ ਵੱਸੇ ਫ਼ਾਰਮ ਹਾਊਸਾਂ ਦੀ ਸੈਰ ਕਰਾਵਉਣਾ, ਬਲਿਯੂ ਮੌਨਟੇਨਜ਼ ਵਰਗੀਆਂ ਪਰਬਤੀ ਚੋਟੀਆਂ (ਨੀਲੀਆਂ ਪਹਾੜੀਆਂ) 'ਤੇ ਘੁਮਾਉਣਾ-ਫਿਰਾਉਣਾ ਆਦਿਕ ਮੁੱਖ ਹਨ।
ਮੈਂ ਦੇਖਿਆ ਕਿ ਬਹੁਤੇ ਪ੍ਰਮੋਟਰ ਸਥਾਨਕ ਪ੍ਰੈੱਸ ਨੂੰ ਗਾਇਕਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਬੁਲਾ ਕੇ ਜਿਵੇਂ ਪ੍ਰੈੱਸ 'ਤੇ ਕੋਈ ਅਹਿਸਾਨ ਕਰ ਰਹੇ ਹੋਣ ਕਿ ਆਹ ਦੇਖੋ ਪ੍ਰੈੱਸ ਵਾਲਿਓ, ਅਸਾਂ ਏਡਾ ਵੱਡਾ ਗਾਇਕ ਸੱਦਿਆ ਹੈ! ਇੱਕ ਹੋਰ ਗੱਲ ਸਾਹਮਣੇ ਆਈ ਕਿ ਚੰਗੇ ਰੈਸਟੋਰੈਂਟਾਂ ਦੇ ਮਾਲਕ ਪ੍ਰਮੋਟਰਾਂ ਨੂੰ ਗੰਢ ਲੈਂਦੇ ਹਨ ਕਿ ਸਾਡੇ ਰੈਸਟੋਰੈਂਟ 'ਤੇ ਆਪਣੇ ਬੁਲਾਏ ਗਾਇਕ ਨੂੰ ਲਿਆਓ, ਉਹ ਪ੍ਰਮੋਟਰ ਨੂੰ ਪੱਲਿਓਂ ਪੈਸੇ ਇਸ ਲਈ ਦਿੰਦੇ ਹਨ ਕਿ ਉਹਨਾਂ ਦੇ ਰੈਸਟੋਰੈਂਟ 'ਤੇ ਗਾਇਕ ਦੇ ਆਉਣ ਕਾਰਨ ਉਸਦੇ ਰੈਸਟੋਰੈਂਟ ਦੀ ਠੁੱਕ ਬੱਝ ਜਾਵੇਗੀ। ਦੂਜੇ ਪਾਸੇ ਕੁਝ ਅਜਿਹੇ ਰੈਸਟੋਰੈਟਾਂ ਵਾਲੇ ਦੇਖੇ, ਜੋ ਗਾਇਕ ਨੂੰ ਬੁਲਾਉਂਦੇ ਹਨ ਤੇ ਵੀਹ-ਵੀਹ ਡਾਲਰ ਦਾ ਖਾਣਾ ਦੌ-ਦੌ ਸੌ ਡਾਲਰ ਵਿੱਚ ਸੱਦ ਕੇ ਲੋਕਾਂ ਨੂੰ ਖੁਵਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਸਾਡੇ ਰੈਸਰਟੋਰੈਂਟ ਵਿਚ ਆਓ, ਗਾਇਕ ਨਾਲ ਫ਼ੋਟੋ ਖਿਚਵਾਓ! ਆਟੋਗ੍ਰਾਫ਼: ਲਓ। ਇੰਝ ਇਹਨਾਂ ਦਾ ਵੀ ਚੰਗਾਾ ਤੋਰੀ-ਫੁਲਕਾ ਬਣ ਜਾਂਦਾ ਹੈ।
ਪ੍ਰਮੋਟਰਾਂ ਦੇ ਘਰ ਫੂਕ ਤੇ ਤਮਾਸਾ ਦੇਖਣ ਵਾਲੀ ਗੱਲ ਵਾਰ-ਵਾਰ ਮੇਰੇ ਮਨ ਵਿੱਚ ਖੌਰੂ ਪਾਉਂਦੀ ਰਹੀ। ਮੈਨੂੰ ਕਈ ਪ੍ਰਮੋਟਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਇਉਂ ਉਹਨਾਂ ਦੇ ਵਿਚਾਰ ਬੜੀ ਨੇੜਿਓਂ ਜਾਣੇ ਹਨ। ਇੱਕ ਨੇ ਕਿਹਾ ਕਿ ਪੱਲਿਓਂ ਪੈਸੇ ਖਰਚ ਕੇ ਆਪਣੇ ਭਾਈਚਾਰੇ ਵਿੱਚ ਪੱਿਸੱਧੀ ਪ੍ਰਾਪਤ ਕਰਨ ਦਾ ਇਹ ਇੱਕ ਵਧੀਆ ਢੰਗ ਹੈ। ਮੈਂ ਹੈਰਾਨੀ ਨਾਲ ਪੁੱਛਿਆ ਕਿ ਕਿਉਂ? ਅਜਿਹੀ ਪੱਿਸੱਧੀ ਤੋਂ ਕੀ ਖੱਟਿਆ? ਤਾਂ ਉਸਦਾ ਕਥਨ ਸੀ ਕਿ ਗਾਇਕ ਦੇ ਮੂੰਹੋ ਆਪਣਾ ਨਾਂ ਸੁਣ ਕੇ ਉਸਨੂੰ ਜੋ ਲੁਤਫ਼ ਆਉਂਦਾ ਹੈ, ਉਹ ਲੁਤਫ਼ ਉਸਨੂੰ ਆਪਣੀ ਪੱਤਨੀ ਦੇ ਮੂੰਹੋਂ ਉਸਦਾ ਨਾਂ ਸੁਣ ਕੇ ਭੋਰਾ ਵੀ ਨਹੀਂ ਆਉਂਦਾ। ਮੈਂ ਬਹੁਤ ਹੈਰਾਨ ਹੋਇਆ, ਇੱਕ ਹੋਰ ਪ੍ਰਮੋਟਰ ਸੱਜਣ ਦੀ ਇਹ ਗੱਲ ਸੁਣ ਕੇ। ਜਦ ਉਸਨੇ ਨੇ ਆਖਿਆ ਕਿ ਉਹ ਸਾਲ ਭਰ ਦਿਹਾੜੀਆਂ ਲਾ ਕੇ ਜੋ ਵੀ ਬੱਚਤ ਕਰਦਾ ਹੈ, ਉਹ ਬੱਚਤ ਇੱਕ ਗਾਇਕ ਦਾ ਸ਼ੋਅ ਕਰਵਾ ਕੇ ਤਿੰਨ ਘੰਟਿਆਂ ਵਿੱਚ ਰੋੜ੍ਹ ਦਿੰਦਾ ਹੈ। ਗੱਲੀਂ-ਗੱਲੀਂ ਪਤਾ ਚੱਲਿਆ ਕਿ ਕੁਝ ਪ੍ਰਮੋਟਰ ਤਾਂ ਆਪਣਾ ਘਰ ਬਹੁਤ ਬੁਰੀ ਤਰਾਂ ਉਜਾੜ ਚੁੱਕੇ ਹਨ, ਉਹਨਾਂ ਕੇਵਲ ਆਰਥਿਕ ਘਾਟਾ ਨਹੀਂ ਖਾਧਾ, ਸਗੋਂ ਪੱਤਨੀਆਂ ਰੁੱਸ ਗਈਆਂ ਤੇ ਨੌਬਤ ਤਲਾਕਾਂ ਤੱਕ ਆ ਪੁੱਜੀ। ਉਹ ਪ੍ਰਮੋਟਰ ਹੁਣ ਵਕਤ ਨੂੰ ਝੂਰ ਰਹੇ ਹਨ, ਨਾ ਘਰ ਦੇ ਰਹੇ ਤੇ ਨਾ ਘਾਟ ਦੇ । ਗਾਇਕ ਆਪਣੇ ਲੱਖਾਂ ਰੁਪਏ ਬਟੋਰ ਕੇ ਅਹੁ ਗਏ ਅਹੁ ਗਏ!
ਇਸ ਲੇਖ ਨੂੰ ਸਮੇਟਣ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਅੱਖੀਂ ਡਿੱਠੀ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਜਿੱਥੇ ਕੁਝ ਪ੍ਰਮੋਟਰ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਦੇ ਹਨ, ਉਥੇ ਕੁਝ ਪ੍ਰਮੋਟਰ ਲੋਕਾਂ ਦਾ ਘਰ ਫੂਕ ਆਪਣਾ ਮਹੱਲ ਕਿਵੇਂ ਉਸਾਰਦੇ ਹਨ, ਤੁਸੀ ਇਸ ਘਟਨਾ ਤੋਂ ਬੜੀ ਸੌਖ ਨਾਲ ਅੰਦਾਜ਼ਾ ਲਗਾ ਸਕਦੇ ਹੋ। ਇੱਕ ਸ਼ਾਮ ਮੈਂ ਆਪਣੇ ਦੋਸਤ ਅਮਰਜੀਤ ਖੇਲਾ ਦੇ ਕਾਲਜ ਵਿੱਚ ਬੈਠਾ ਸਾਂ ਕਿ ਉਹਨਾਂ ਮੈਨੂੰ ਉਹਨਾਂ ਪਾਸ ਆਏ ਇੱਕ ਨੌਜਵਾਨ ਸੱਜਣ ਨਾਲ ਮਿਲਵਾਉਂਦਿਆ ਦੱਸਿਆ ਕਿ ਇਹ ਸੱਜਣ ਚੌਥ ਨੂੰ ਬੱਬੂ ਮਾਨ ਦਾ ਸ਼ੋਅ ਸਿਡਨੀ ਵਿੱਚ ਕਰਵਾ ਰਹੇ ਹਨ ਤੇ ਆਪਾਂ ਨੂੰ ਉਸ ਸ਼ੋਅ ਲਈ ਸੱਦਾ ਅਤੇ ਟਿਕਟਾਂ ਦੇਣ ਲਈ ਆਏ ਹਨ। ਦੇਖਣ ਨੂੰ ਉਹ ਨੌਜਵਾਨ ਬੜਾ ਹੀ ਭੋਲਾ-ਭਾਲਾ, ਮਲੂਕੜਾ ਜਿਹਾ ਤੇ ਚੁੱਪ-ਚਾਪ ਸੀ। ਜਦ ਉਸਨੇ ਜਾਣ-ਪਛਾਣ ਦੌਰਾਨ ਮੈਨੂੰ ਦੱਸਿਆ ਕਿ ਉਹ ਪੰਜਾਬ ਤੋਂ ਇੱਕ ਫਲਾਣੇ ਸਾਹਿਤਕ ਪਰਿਵਾਰ ਨਾਲ ਸਬੰਧਤ ਹੈ ਤਾਂ ਮੈਂ ਬੜਾ ਹੀ ਖੁਸ਼ ਹੋਇਆ, ਕਿਉਂਕਿ ਮੈਂ ਤਾਂ ਉਸ ਪਰਿਵਾਰ ਦੇ ਵੀ ਬਹੁਤ ਨੇੜੇ ਸਾਂ ਤੇ ਹੁਣ ਵੀ ਹਾਂ। ਜਦ ਉਸਨੂੰ ਇਸ ਨੇੜਤਾ ਦਾ ਪਤਾ ਚੱਲਿਆ, ਤਾਂ ਉਹ ਕਹਿਣ ਲੱਗਾ ਕਿ ਮੇਰੇ ਡੈਡੀ ਜੀ ਅਤੇ ਲੰਡਨ ਰਹਿੰਦੇ ਅੰਟੀ ਜੀ ਵੀ ਆਪ ਦਾ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਹਨ। ਇਹ ਸਭ ਕੁਝ ਜਾਣ ਕੇ ਤੇ ਸੁਣ ਕੇ ਮੈਨੂੰ ਉਸ ਨਾਲ ਇਸ ਗੱਲ ਦੀ ਹਮਦਰਦੀ ਜਿਹੀ ਜਾਗ ਪਈ ਕਿਉਂਕਿ ਮੇਰੇ ਮਿੱਤਰਾਂ ਦੇ ਦੱਸਣ ਅਨੁਸਾਰ ਕਿ ਉਸ ਵੱਲੋਂ ਕਰਵਾਏ ਜਾ ਰਹੇ ਬੱਬੂ ਮਾਨ ਦੇ ਇਸ ਸ਼ੋਅ ਦੀ ਚਰਚਾ ਤੇ ਪ੍ਰਸਿੱਧੀ ਸ਼ਹਿਰ ਵਿੱਚ ਬਹੁਤ ਘੱਟ ਹੋਈ ਸੀ। ਮੈਨੂੰ ਖ਼ਦਸ਼ਾ ਹੋਇਆ ਕਿ ਹੋ ਸਕਦੈ ਕਿ ਕਿਤੇ ਇਸ ਨੌਜਵਾਨ ਮਿੱਤਰ ਨੂੰ ਚੋਖਾ ਚੂਨਾ ਹੀ ਨਾ ਲੱਗ ਜਾਵੇ। ਇਸ ਲਈ ਇਸ ਦੀ ਵੱਧ ਤੋ ਵੱਧ ਮੱਦਦ ਕਰ ਕੇ ਸ਼ੋਅ ਨੂੰ ਕਾਮਯਾਬ ਕਰ ਦੇਈਏ। ਮੇਰੀ ਇਸ ਫ਼ਿਕਰਮੰਦੀ ਨਾਲ ਸਹਿਮਤ ਹੁੰਦੇ ਹੋਏ ਖੇਲਾ ਜੀ ਨੇ ਆਪਣੇ ਸਾਰੇ ਸਟਾਫ਼ ਨੂੰ ਕੋਲ ਸੱਦਿਆ ਤੇ ਕਿਹਾ ਕਿ ਤੁਰੰਤ ਹੀ ਆਪਣੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਈਮੇਲਾਂ ਕਰ ਦਿਓ ਕਿ ਉਹ ਇਸ ਸ਼ੋਅ 'ਤੇ ਜ਼ਰੂਰ ਪੁੱਜਣ, ਉਹਨਾਂ ਨੂੰ ਕਿਫ਼ਾੲਤੀ ਮੁੱਲ 'ਤੇ ਟਿਕਟਾਂ ਦਿੱਤੀਆਂ ਜਾਣਗੀਆਂ। ਉਸ ਨੌਜਵਾਨ ਪ੍ਰਮੋਟਰ ਨੇ ਕਿਹਾ ਕਿ ਉਹ ਸਵੇਰ ਨੂੰ ਬਹੁਤ ਜਲਦੀ ਆਣ ਕੇ ਸ਼ੋਅ ਦੀਆਂ ਟਿਕਟਾਂ ਦੇ ਜਾਵੇਗਾ। ਈਮੇਲਾਂ ਪੜ੍ਹ ਕੇ, ਟਿਕਟਾਂ ਲੈਣ ਲਈ ਵਿਦਿਆਰਥੀ ਸ੍ਰੋਤਿਆਂ ਦੀਆਂ ਕਤਾਰਾਂ ਬੱਝਣ ਲੱਗੀਆਂ। ਪ੍ਰੰਤੂ ਖੇਲਾ ਵੱਲੋਂ ਉਸ ਨੌਜਵਾਨ ਪ੍ਰਮੋਟਰ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਹ ਟਿਕਟਾਂ ਦੇਣ ਲਈ ਨਾ ਆਇਆ। ਖੈ:ਰ! ਦੂਜੇ ਦਿਨ ਉਹਨੇ ਟਿਕਟਾਂ ਕਿਸੇ ਦੇ ਹੱਥੀਂ ਭੇਜ ਦਿੱਤੀਆਂ।
ਸ਼ੋਅ ਹੋਣ ਵਿੱਚ ਇੱਕ ਦਿਨ ਬਾਕੀ ਰਹਿ ਗਿਆ ਸੀ। ਵਿਦਿਆਰਥੀ ਟਿਕਟਾਂ ਲੈ ਗਏ ਸਨ। ਉਸੇ ਦਿਨ ਸ਼ਾਮ ਨੂੰ ਬੱਬੂ ਮਾਨ ਦੇ ਮੁੱਖ ਪ੍ਰਮੋਟਰ ਬੌਬੀ ਗਿੱਲ ਦਾ ਫ਼ੋਨ ਆਇਆ। ਬੌਬੀ ਬਹੁਤ ਹੀ ਮਿਲਣ ਸਾਰ, ਪੜ੍ਹਿਆ ਲਿਖਿਆ ਅਤੇ ਤਹਿਜ਼ੀਬ ਵਾਲਾ ਦੋਸਤ ਹੈ। ਉਹ ਬਹੁਤ ਹੀ ਉਦਾਸਮਈ ਸੁਰ ਵਿੱਚ ਦੱਸਣ ਲੱਗਿਆ ਕਿ ਬੱਬੂ ਮਾਨ ਵਾਲਾ ਸ਼ੋਅ ਮੁਲਤਵੀ ਇਸ ਲਈ ਹੋ ਗਿਆ ਹੈ ਕਿਉਕਿ ਉਸ ਨੌਜਵਾਨ ਪ੍ਰਮੋਟਰ ਨੇ ਹਾਲ ਵਾਲਿਆਂ ਨੂੰ ਪੈਸੇ ਹੀ ਅਦਾ ਨਹੀਂ ਕੀਤੇ ਹਨ ਤੇ ਹੁਣ ਖੜ੍ਹੇ ਪੈਰ ਕੋਈ ਵੀ ਹਾਲ ਸਿਡਨੀ ਭਰ ਵਿੱਚ ਨਹੀਂ ਮਿਲ ਸਕਦਾ। ਉਸਨੇ ਕਿਹਾ ਕਿ ਹੁਣ ਕੀ ਕੀਤਾ ਜਾਵੇ? ਇਸ ਬਾਰੇ ਵਿਚਾਰ ਕਰਨੀ ਹੈ ਤੇ ਤੁਸੀਂ ਫਟਾ-ਫਟ ਹੋਟਲ ਵਿੱਚ ਆਓ। ਮੈਂ ਅਤੇ ਖੇਲਾ ਭਰਾ ਉਥੇ ਪੁੱਜ ਗਏ। ਸਾਰੇ ਸਾਜ਼ੀਆਂ ਤੇ ਬੱਬੂ ਮਾਨ ਦੇ ਮੈਨੇਜਰਾਂ ਦੇ ਚਿਹਰੇ ਉੱਤਰੇ ਹੋਏ ਸਨ। ਉਹ ਨੌਜਵਾਨ ਪ੍ਰਮੋਟਰ ਕਮਰੇ ਦੀ ਇੱਕ ਨੁੱਕਰੇ ਲੱਗਾ ਖਲੋਤਾ ਆਪਣੇ ਮੋਬਾਇਲ ਫ਼ੋਨ ਤੋਂ ਕਿਸੇ ਨੂੰ ਸੁਨੇਹਾ ਲਿਖ ਰਿਹਾ ਸੀ। ਉਹ ਬੜਾ ਸ਼ਾਂਤ ਤੇ ਠੰਢਾ ਸੀ। ਉਸ ਨੂੰ ਕੁਝ ਵੀ ਪੁੱਛਿਆ ਜਾਂਦਾ ਤਾਂ ਉਹ ਧੌਣ ਹੇਠਾਂ ਨੂੰ ਸੁੱਟ ਲੈਂਦਾ। ਕੁਝ ਵੀ ਨਾ ਬੋਲਦਾ। ਉਸ ਨੇ ਅਮਰਜੀਤ ਖੇਲਾ ਦੇ ਫੋ:ਨ 'ਤੇ ਸੁਨੇਹਾ ਲਿਖਿਆ ਕਿ ਭਾਜੀ ਔਖੇ ਸੌਖੇ ਮੈਨੂੰ ਇਹਨਾਂ ਵਿੱਚੋਂ ਕੱਢ ਕੇ ਲੈ ਜਾਓ...ਮੇਰਾ ਇੱਥੇ ਸਾਹ ਘੁੱਟ ਰਿਹਾ ਹੈ। ਮੈਨੂੰ ਉਸ 'ਤੇ ਫਿਰ ਤਰਸ ਆਇਆ ਕਿ ਇਹ ਕਸੂਤਾ ਫਸ ਗਿਆ ਲੱਗਦਾ ਹੈ। ਪਰ ਥੋੜ੍ਹੀ ਦੇਰ ਬਾਅਦ ਜਦ ਬਿੱਲੀ ਥੈਲੇ ਵਿੱਚੋ ਬਾਹਰ ਆਈ ਤਾਂ ਪਤਾ ਲੱਗਿਆ ਕਿ ਇਸ ਨੇ ਤਾਂ ਸਭ ਨੂੰ ਫਸਾ ਲਿਆ ਹੈ! ਦੋ ਵਿਦਿਆਰਥੀ ਹੋਟਲ ਦੀਆਂ ਕੰਧਾਂ ਵਿੱਚ ਵੱਜਦੇ ਫਿਰਦੇ ਸਨ, ਪਤਾ ਲੱਗਾ ਕਿ ਉਹ ਇਸ ਨੌਜਵਾਨ ਪ੍ਰਮੋਟਰ ਦੇ ਹੀ ਹਿੱਸੇਦਾਰ ਹਨ ਤੇ ਇਹਨਾਂ ਨੇ ਆਪਣੇ ਹਿਸੇ ਆਉਂਦਾ ਵੀਹ-ਵੀਹ ਹਜ਼ਾਰ ਡਾਲਰ ਵੀ ਉਸ ਨੌਜਵਾਨ ਨੂੰ ਦੇ ਦਿੱਤਾ ਹੈ ਤੇ ਹੁਣ ਉਹ ਸਾਫ਼ ਹੀ ਮੁੱਕਰ ਗਿਆ ਹੈ ਕਿ ਇਸਦਾ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਸੀਂ ਮੈਨੂੰ ਡਾਲਰ ਦਿੱਤੇ ਹਨ? ਪਤਾ ਚੱਲਿਆ ਕਿ ਇਸ ਤੋਂ ਇਲਾਵਾ ਉਸਨੇ ਬਹੁਤ ਸਾਰੀਆਂ ਟਿਕਟਾਂ ਵੇਚ ਕੇ ਵੀ ਹਜ਼ਾਰਾਂ ਡਾਲਰ ਇਕੱਠੇ ਕਰ ਲਏ ਸਨ ਤੇ ਵਿਦਿਆਰਥੀ ਮੁੰਡੇ ਕੁੜੀਆਂ ਨੂੰ ਉਚੇਚਾ ਕਹਿ ਦਿੱਤਾ ਹੋਇਆ ਸੀ ਕਿ ਜੇਕਰ ਤੁਸੀਂ ਸੌ ਡਾਲਰ ਵਾਲੀ ਟਿਕਟ ਦੌ ਸੌ ਵਿੱਚ ਖ਼ਰੀਦੋਗੇ ਤਾਂ ਉਹ ਬੱਬੂ ਮਾਨ ਨਾਲ ਉਹਨਾਂ ਦੀ ਫੋਟੋ ਵੀ ਕਰਵਾ ਦੇਵੇਗਾ ਤੇ ਆਟੋਗ੍ਰਾਫ਼ ਵੀ ਲੈ ਦੇਵੇਗਾ। ਇਸ ਪ੍ਰਕਾਰ ਦੌ ਦੌ ਸੌ ਡਾਲਰ ਵਿੱਚ ਕਈ ਲੋਕਾਂ ਨੂੰ ਉਸਨੇ ਰਗੜਾ ਫੇਰ ਸੁੱਟਿਆ ਸੀ। ਦੇਰ ਰਾਤ ਤੀਕ ਘੈਂਸ-ਘੈਸ ਹੁੰਦੀ ਰਹੀ ਪਰ ਮਸਲੇ ਦਾ ਹੱਲ ਕੋਈ ਨਹੀਂ ਸੀ ਨਿਕਲ ਰਿਹਾ ਤੇ ਸਾਰੇ ਸ਼ਹਿਰ ਵਿੱਚ ਸ਼ੋਅ ਮੁਲਤਵੀ ਹੋਣ ਦਾ ਰੌਲਾ ਪੈ ਗਿਆ ਸੀ।
ਅਮਰਜੀਤ ਖੇਲਾ ਨੇ ਕਿਹਾ ਕਿ ਸਿਡਨੀ ਵਿੱਚ ਬੱਬੂ ਮਾਨ ਦਾ ਸ਼ੋਅ ਮੁਲਤਵੀ ਹੋਣਾ ਸਾਰੇ ਸਿਡਨੀ ਦੇ ਪੰਜਾਬੀਆਂ ਲਈ ਹੇਠੀ ਵਾਲੀ ਗੱਲ ਹੋਵੇਗੀ। ਉਸ ਨੇ ਆਪਣੇ ਅਣਥੱਕ ਯਤਨਾਂ ਨਾਲ ਔਖੇ-ਸੌਖੇ ਇੱਕ ਹਜ਼ਾਰ ਦੇ ਲੋਕਾਂ ਦਾ ਰਸ਼ ਸਮਾਉਣ ਵਾਲਾ ਹਾਲ ਲੱਭ ਹੀ ਲਿਆ ਤੇ ਰਾਤੋ-ਰਾਤ ਲੋਕਾਂ ਨੂੰ ਸੁਨੇਹੇ ਭੇਜ ਕੇ ਸ਼ੋਅ ਦੀ ਬਹਾਲੀ ਲਈ ਸੂਚਿਤ ਕਰ ਦਿੱਤਾ। ਉਧਰ ਨੌਜਵਾਨ ਪ੍ਰਮੋਟਰ ਘੰਟਿਆਂ ਬੱਧੀ ਹੋਟਲ ਦੇ ਕਮਰੇ ਦੀ ਨੁੱਕਰੇ ਲੱਗਾ ਨਿਸ਼ਚਿੰਤ ਹੋ ਕੇ ਫ਼ੋਨ ਸੁਣ ਰਿਹਾ ਤੇ ਸੁਨੇਹੇ ਲਿਖ ਰਿਹਾ ਸੀ ਤੇ ਕਿਸੇ ਦੇ ਪਿੜ ਪੱਲੇ ਕੁਝ ਨਹੀਂ ਸੀ ਪਾ ਰਿਹਾ ਕਿ ਹੁਣ ਅੱਗੇ ਕੀ ਹੋਣਾ ਹੈ? ਗੱਲ ਰੁਪਏ ਜਾਂ ਦੋ ਰੁਪਏ ਦੀ ਨਹੀਂ, ਸਗੋਂ ਲੱਖਾਂ ਦੀ ਸੀ। ਆਖ਼ਿਰ ਇੰਝ ਹੋਇਆ ਕਿ ਉਸ ਨੌਜਵਾਨ ਪ੍ਰਮੋਟਰ ਨੇ ਪੇਪਰ 'ਤੇ ਇਹ ਲਿਖ ਦਿੱਤਾ ਕਿ ਕੱਲ੍ਹ ਬਾਰਾਂ ਵਜੇ ਤੀਕ ਆਣ ਕੇ ਉਹ ਬਣਦੀ ਲੱਗਭਗ ਚਾਲੀ ਹਜ਼ਾਰ ਡਾਲਰ ਦੀ ਰਕਮ ਦੇ ਜਾਵੇਗਾ। ਕੋਲ ਖਲੋਤੇ ਗਵਾਹੀਆਂ ਨੇ ਦਸਤਖ਼ਤ ਕੀਤੇ ਤੇ ਘਰੋ-ਘਰੀ ਚੱਲ ਪਏ। ਸਵੇਰ ਨੂੰ ਬਾਰਾਂ ਵਜੇ ਤੀਕ ਉਡੀਕਣ ਬਾਅਦ ਜਦ ਬੌਬੀ ਗਿੱਲ ਨੇ ਉਸਨੂੰ ਫ਼ੋਨ ਕੀਤਾ ਤਾਂ ਉਹ ਨੌਜਵਾਨ ਬੜੀ ਤਲਖੀ ਨਾਲ ਬੋਲਿਆ, ''ਰਾਤ ਜੋ ਮੈਂ ਤੁਹਾਨੂੰ ਲਿਖਤ ਕਰ ਕੇ ਦਿੱਤੀ ਸੀ ਉਹ ਤਾਂ ਮੇਰਾ ਉਸ ਵੇਲੇ ਹੋਟਲ ਵਿੱਚ ਤੁਹਾਡੇ ਤੋਂ ਖਹਿੜਾ ਛੁਡਾਉਣ ਦਾ ਇੱਕ ਬਹਾਨਾ ਹੀ ਸੀ...ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕਦੇ...ਮੈਂ ਤਾਂ ਰਾਤ ਹੀ ਫ਼ਲਾਈਟ ਲੈ ਕੇ ਆਪਣੇ ਸ਼ਹਿਰ ਪੁੱਜ ਗਿਆ ਸੀ।" ਇਹ ਕਹਿਕੇ ਉਸ ਨੇ ਫ਼ੋਨ ਬੰਦ ਕਰ ਦਿੱਤਾ। ਚੁੱਪ ਕੀਤੇ ਜਿਹੇ ਉਸ ਮੁੰਡੇ ਨੇ ਲੋਕਾਂ ਦੇ ਡਾਲਰ ਫੂਕ ਕੇ ਆਪਣਾ ਮਹੱਲ ਉਸਾਰ ਲਿਆ ਸੀ!

ਨਿੰਦਰ ਘੁਗਿਆਣਵੀ

Friday, 7 October 2011

ਅੰਜਨਾ ਮੈਨਨ


shI cox

kox nhIN chuMdw ik ausdw dyS KuShwl hovy[jdoN dyS dI KuShwlI nUM rwjsI  nyqwvW dw gRihx ligAw hovy qW EQoN dI nOjvwn pIVI jy Awpxy leI shI rwh dI cox nhIN krdI qW nqIjy Kqrnwk ho skdy hn[AzwdI dy ShIdW dIAW fierIAW gvwh hn ik izMdgI ijaux dy iqMn rwh hn-

           ਅੰਜਨਾ ਮੈਨਨ
pihlw rwh hY-sB du`KW-su~KW Aqy jlwlq nMU sihMidAW vI DOx su`tky,iksmq dw iliKAw mMn ky, 84l`K dI jUn  BoZI jwxw qy brdwSq krI jwxw[

dUjw rwh hY-izMMdgIy dy dojK c`kr iv`coN inkl ky k~uJ plW dI rwhq leI AvwrwgrdI,niSAW dw shwrw,smwizk ivgwV, ASlIl bilaU iPlmW,jUuAw,lwtrIAwN qy zurmW dw shwrw jW iPr kmzor AwqmwvW kwrn pwKMfI DrmgurUAwN qy bwibAW dy crnI l`Z ky krm–kWfW,vihmW-BrmW,qWqirkW,joqSIAW Aqy pMun-dwn,pwTW Awid nwl aupwA d`sx vwilAW dy qrly krny[

qIjw rwh hY-ivigAwnk  sUJ-bUJ  Aqy  shI  rwjnIqk  idRStIkox  Apxw  ky  lokW  dw ivSwl  Aqy mjbUq jQybMdk FwcW auswrky, gLI-sVI  ivvsQw  ivru`D  sMGrS  krky,  smwijk  Aqy  rwjsI qbdIlI  dw  inSwnw  pRwpq  krnw[

         myry dyS dy nOjvwnoN kI qusIN vI iehnw iqMnW rWhW ivcoN koeI rwsqw cuxogy?jy qusIN Awpxy Awp nUM ShId  BZq dy vwirs mMndy ho qW Awpxw rwh EhI cuxoo jo ausdw supnw sI… EhI jo auhnW ny Awpxy lhU nwl isMijAw sI[ isrP qy isrP qIjw  rwh……[                          

                           jnm idn mubwrk ShId Bgq isMG 29 sqMbr
ਅੰਜਨਾ ਮੈਨਨ

ਜਸਵਿੰਦਰ ਜਲਾਲ

ਦਿਲ ਅੰਦਰ ਅਰਮਾਨ ਬੜੇ ਨੇ
ਜਸਵਿੰਦਰ ਜਲਾਲ
ਦਿਲ ਅੰਦਰ ਅਰਮਾਨ ਬੜੇ ਨੇ ।
ਗਜ਼ਲਾਂ ਦੇ ਇਮਕਾਨ ਬੜੇ ਨੇ ।
ਖੁਦਕੁਸ਼ੀਆਂ ਦੀ ਖੇਤੀ ਛੱਡੀਏ ,
ਸੋਚ ਰਹੇ ਕਿਰਸਾਨ ਬੜੇ ਨੇ ।
ਲਭਦਾ ਨਹੀ ਕੋਈ ਘਰ "ਘਰ" ਵਰਗਾ ,
...
ਉਂਝ ਤਾਂ ਸ਼ਹਿਰ ਮਕਾਨ ਬੜੇ ਨੇ।
ਸਦੀਆਂ ਬਾਅਦ ਵੀ ਲੂਣਾ ਨੂੰ ਤਾਂ ,
ਭੋਗ ਰਹੇ ਸਲਵਾਨ ਬੜੇ ਨੇ ।
ਚਿੰਤਾ,ਦੁਬਿਧਾ,ਇੱਛਾ ,ਪੀੜਾ ,
ਮਨ ਅੰਦਰ ਮਹਿਮਾਨ ਬੜੇ ਨੇ ।
ਸਚ ਨੂੰ ਫਾਂਸੀ ,ਗੋਲੀ ,ਖੰਜ਼ਰ ,
ਮਿਲ ਜਾਂਦੇ ਸਨਮਾਨ ਬੜੇ ਨੇ ।
ਦੇਸ ਮੇਰੇ ਵਿਚ ਸੜਕਾਂ ਸਦਕਾ ,
ਨਿੱਤ ਬਲਦੇ ਸ਼ਮਸ਼ਾਨ ਬੜੇ ਨੇ ।
ਜਸਵਿੰਦਰ ਜਲਾਲ

ਰਿੰਕੂ ਸੈਣੀ


ਧਰਤੀ

ਰਿੰਕੂ ਸੈਣੀ
ਕੀ ਹੋਇਆ ਧਰਤੀ ਭੈਣੇ,

ਤੂੰ ਕਾਹਨੂੰ ਅੱਖ ਵਹਾਹਵੇ,

ਪਹਿਲਾਂ ਤਾਂ ਸੀ ਹੱਸੀ ਖੇਡੀ,

ਹੁਣ ਕਿਉਂ ਸੁੱਕਦੀ ਜਾਵੇ।

ਕੀ ਦੱਸਾਂ ਦੁਖੜੇ ਚੰਨ ਵੀਰਾ,

ਮੈਨੂੰ ਸਮਝ ਕੋਈ ਨਾ ਆਵੇ,

ਜਿਨਾਂ ਨੂੰ ਮੈਂ ਜੀਵਨ ਦਿੱਤਾ,

ਉਹੀ ਬੰਦਾ ਮੈਨੂੰ ਉਜਾੜਣਾ ਚਾਹੇ।

ਹਰ ਪਾਸੇ ਮੈਂ ਬੰਜਰ ਹੋਈ,

ਕੋਈ ਪੋਦਾ ਨਜਰ ਨਾ ਆਵੇ,

ਧੁੰਆ ਧੁੰਆ ਹਰ ਪਾਸੇ ਦੇਖਾ,

ਮੈਨੂੰ ਸਾਹ ਰੱਤਾ ਨਾ ਆਵੇ।

ਬੰਦਾ ਜਾਤ ਬੜੀ ਮਤਲਬਖੋਰੀ,

ਕੋਣ ਇਸ ਨੂੰ ਸਮਝਾਵੇ,

ਜਿਨਾਂ ਸਾਹ ਤੇ ਛਾਵਾਂ ਬਖਸੇ,

ਉਨਾਂ ਦਰੱਖਤਾਂ ਨੂੰ ਕੱਟਦਾ ਜਾਵੇ।

ਪਾਣੀ ਵੀ ਮੇਰਾ ਸੁੱਕ ਗਿਆ ਹੈ,

ਫਿਰ ਵੀ ਮੇਰੀ ਛਾਤੀ ਨੂੰ ਪੁੱਟਦਾ ਜਾਵੇ,

ਮੈਂ ਖੁਦ ਅੱਜ ਨਿਢਾਲ ਹੋਈ ਹਾਂ,

ਕੋਈ ਆਕੇ ਮੈਨੂੰ ਬਚਾਵੇ ।

****************

ਮਿੰਨੀ ਕਹਾਣੀ- ਗਰੀਬੀ

"ਡਾਕਟਰ ਜੀ ਕੀ ਹੋਇਆ ਮੁੰਡੇ ਨੂੰ,ਕੋਈ ਘਬਰਾਉਣ ਵਾਲੀ ਗੱਲ ਤਾਂ ਨਹੀ……?"

"ਨਹੀ ਨਹੀ ਹਜੇ ਤਾਂ ਕੋਈ ਇੰਨੀ ਜਿਆਦਾ ਘਬਰਾਉਣ ਵਾਲੀ ਗੱਲ ਨਹੀ,ਪਰ ਜੇ ਤੁਸੀਂ ਸਮੇਂ ਸਿਰ ਇਲਾਜ ਨਾ ਕਰਾਇਆ ਫਿਰ ਖਤਰਾ ਹੋ ਸਕਦਾ।ਮਲੇਰੀਆ ਹੈ ਤੁਹਾਡੇ ਮੁੰਡੇ ਨੂੰ।ਤੁਹਾਨੂੰ ਮੈਂ ਦਿਵਾਈਆਂ ਲਿਖ ਦਿੰਨਾ ਆਹ ਜਰੂਰ ਸੁਰੂ ਕਰ ਦੇਣਾ ਅੱਜ ਤੋਂ" ਡਾਕਟਰ , ਗਰੀਬਦਾਸ ਦੇ ਮੁੰਡੇ ਨੂੰ ਚੈੱਕ ਕਰਨ ਤੋਂ ਬਾਅਦ ਪਰਚੀ ਕੱਟਦਾ ਹੋਇਆ ਬੋਲਿਆ।

ਗਰੀਬਦਾਸ ਡਾਕਟਰ ਦੀ ੫੦ ਰੁਪਏ ਫੀਸ ਦੇਕੇ ਆਪਣੇ ਪੰਜ ਸਾਲ ਦੇ ਬਿਮਾਰ ਮੁੰਡੇ ਨੂੰ ਚੱਕੀ ਹਸਪਤਾਲ ਤੋਂ ਬਾਹਰ ਆ ਗਿਆ।ਗਰੀਬ ਦਾਸ ਦੀ ਜੇਬ ਵਿੱਚ ਇੱਕ ਸੌ ਵੀਹ ਰੁਪਏ ਸਨ ਜਿੰਨਾ ਵਿੱਚੌ ਪੰਜਾਹ ਰੁਪਏ ਡਾਕਟਰ ਨੂੰ ਦੇਣ ਤੋ ਬਾਅਦ ਬਾਕੀ ਸੱਤਰ ਰੁਪਏ ਹੀ ਬਾਕੀ ਰਹਿ ਗਏ ਸਨ।ਦਵਾਈਆਂ ਵਾਲੀ

ਦੁਕਾਨ ਤੋ ਪਰਚੀ ਦਿਖਾਈ ਤਾਂ ਦੁਕਾਨਦਾਰ ਨੇ ਦੱਸਿਆ ਕਿ ਪੂਰੇ ਦੋ ਸੋ ਦੱਸ ਰੁਪਏ ਦੀ ਦਿਵਾਈ ਹੈ।ਗਰੀਬ ਦਾਸ ਪੈਸੇ ਨਾ ਹੋਣ ਕਾਰਣ ਬਿਨਾਂ ਦਿਵਾਈ ਲਿੱਤੇ ਘਰ ਵਾਪਸ ਆ ਗਿਆ।

"ਲੈ ਆਏ ਦਿਵਾਈ..? ਕੀ ਕਹਿੰਦਾ ਡਾਕਟਰ….? ਗਰੀਬ ਦਾਸ ਦੀ ਘਰਵਾਲੀ ਗਰੀਬ ਦਾਸ ਦੇ ਘਰ ਵੜਦੇ ਸਾਰ ਹੀ ਪੁੱਛਣਾ ਸੁਰੂ ਕਰ ਦਿੱਤਾ।

"ਡਾਕਟਰ ਕਹਿੰਦਾ ਵੈਸੇ ਤਾਂ ਸਭ ਠੀਕ ਐ।ਪਰ ਦਿਵਾਈ ਖਾਣੀ ਪੈਣੀ ਐ ਅੱਜ ਤੋ।ਪਰ…….।

"ਪਰ ਕੀ…..? ਦਿਵਾਈ ਤਾਂ ਲੈ ਆਏ ਨਾ ….. ?

"ਨਹੀ ਭਾਗਵਾਨੇ ਮੇਰੇ ਕੋਲ ਦਿਵਾਈ ਲਈ ਪੈਸੇ ਨਹੀ ਸਨ।ਮੈਂ ਕੰਮ ਤੇ ਚੱਲਿਆ ਹਾਂ ਸ਼ਾਮ ਨੂੰ ਲੈ ਆਂਵਾਗਾ"

"ਤੁਸੀ ਦੁਖੀ ਨਾ ਹੋਵੋ ਮੇਰੇ ਕੰਨ ਦੀਆਂ ਵਾਲੀਆਂ ਵੇਚ ਦਵੋ ਜਾਂ ਗਹਿਣੇ ਰੱਖ ਦੋ….ਜਾਨ ਤੋ ਵੱਧ ਕੇ ਕੁਝ ਨੀ"

"ਨਹੀ ਨਹੀ ਇੰਨਾ ਵਾਲੀਆਂ ਤੋ ਬਿਨਾ ਤੇਰੇ ਕੋਲ ਹੈ ਹੀ ਕੀ। ਮੈ ਆਪੇ ਲੈ ਆਉ ਦਿਵਾਈ।

ਗਰੀਬਦਾਸ ਨੇ ਆਪਣੀ ਰੇਹੜੀ ਚੁੱਕੀ ਤੇ ਕੰਮ ਨੂੰ ਚੱਲ ਪਿਆ।

"ਅਮਰੂਦ ਲੈ ਲੋ ਅਮਰੂਦ " ਗਰੀਬਦਾਸ ਹਰ ਗਲੀ ਹਰ ਸੜਕ ,ਭਰੀ ਦੁਪਿਹਰ ਹੋਕੇ ਮਾਰ ਰਿਹਾ ਸੀ।ਪਰ ਬਹੁਤ ਹੀ ਘੱਟ ਲੋਕ ਗਰਮੀ ਹੋਣ ਕਾਰਣ ਘਰੌ ਬਾਹਰ ਨਿਕਲ ਰਹੇ ਸਨ।ਸ਼ਾਮ ਪੈਂਦੇ ਤੱਕ ਉਸ ਨੇ ਅੱਸੀ ਰੁਪਏ ਹੋਰ ਵੱਟ ਲਏ ਸਨ, ਜੋ ਦਵਾਈਆਂ ਲਈ ਹਜੇ ਵੀ ਘੱਟ ਸਨ।ਵਾਰ ਵਾਰ ਗਰੀਬਦਾਸ ਪੈਸਿਆ ਦੀ ਗਿਣਤੀ ਕਰਦਾ ਤੇ aੁੱਚੀ aੁੱਚੀ ਬਿਨਾਂ ਰੁਕੇ "ਅਮਰੂਦ ਲੈ ਲੌ ਅਮਰੂਦ" ਦੇ ਹੋਕੇ ਮਾਰ ਰਿਹਾ ਸੀ।ਬਸ ਹੁਣ ਦੇਰ ਸ਼ਾਮ ਉਸ ਕੋਲ ਇੱਕ ਸੋ ਨੱਬੇ ਰੁਪਏ ਇਕੱਠੇ ਹੋ ਗਏ।ਜਿਸ ਨਾਲ ਉਸ ਨੂੰ ਕਾਫੀ ਹੋਂਸਲਾ ਮਿਲਿਆ ਤੇ ਥੋੜਾ ਖੁਸ਼ ਸੀ।ਪਰ ਉਦੋਂ ਹੀ ਮਿਉਸ਼ੀਪਲ ਕਮੇਟੀ ਦੇ ਬੰਦਿਆ ਨੇ ਹੱਥ 'ਚ ਕਿਤਾਬ ਫੜੀ ਉਸ ਦੀ ਰੇਹੜੀ ਨੂੰ ਘੇਰ ਲਿਆ।

"ਉਏ ਪਰਚੀ ਕਟਾਈ ਸੀ ਇੱਥੇ ਰੇਹੜੀ ਖੜੀ ਕਰਨ ਦੀ"

"ਨਹੀ ਜਨਾਬ ਮੈਨੂੰ ਪਤਾ ਨਹੀ ਸੀ ਮੈਂ ਤਾਂ ਹੁਣੇ ਆਇਆ ਹਾਂ।ਅੱਜ ਪਹਿਲੀ ਵਾਰ ਸਹਿਰ ਆਇਆ ਸੀ"

"ਉਏ ਤੈਨੂੰ ਤਾਂ ਜੁਰਮਾਨਾ ਲੱਗੂ ਫਿਰ ਜਾਂ ਤੇਰੀ ਰੇਹੜੀ ਲੈ ਜਾਣੇ ਆ।ਦੱਸ ਕੀ ਚਹਾਉਣਾ ਤੂੰ…."

"ਜਨਾਬ ਬਖਸ਼ ਦੋ ਗਰੀਬ ਬੰਦਾ ਜਾਣ ਦੋ ਮੈਨੂੰ ਅੱਗੇ ਤੋਂ ਨੀ ਆਉਦਾ।ਮੇਰੇ ਨਿੱਕੇ ਨਿੱਕੇ………।

"ਆਹ ਸਾਰੇ ਹੀ ਰੇਹੜੀ ਵਾਲੇ ਗਰੀਬ ਐ ਤੇ ਸਭ ਦੇ ਨਿੱਕ ਨਿੱਕੇ ਬੱਚੇ ਆ।ਫਿਰ ਤਾਂ ਸਭ ਨੂੰ ਛੱਡਣ ਲੱਗ ਜਾਈਏ।ਲਿਆ ਕੀ ਹੈ ਤੇਰੇ ਕੋਲ ਜਲਦੀ ਕਰ ਤਿੰਨ ਸੋ ਜੁਰਮਾਨਾ ਬਣਦਾ"

"ਜਨਾਬ ਬਖਸ ਦਿਉ ਮੇਰਾ ਪੁੱਤ ਬਿਮਾਰ ਏ ਛੱਡ ਦੋ……"

"ਉਏ ਇੰਨੇ ਪਿਆਰ ਨਾਲ ਨੀ ਮੰਨਣਾ ਚੱਕੋ ਇਹਦੀ ਰੇਹੜੀ ਨੂੰ ਤੇ ਪਾ ਲਵੋ ਕੈਂਟਰ 'ਚ"

"ਨਾ ਨਾ ਜਨਾਬ ਆਹ ਲਵੋ ਇੱਕ ਸੋ ਨੱਬੇ ਰੁਪਏ ਹੀ ਨੇ ਮੇਰੇ ਕੋਲ ਰੇਹੜੀ ਨਾ ਚੁੱਕੋ……"

ਬੰਦੇ ਉਸ ਤੋਂ ਰੁਪਏ ਲੈ ਚਲੇ ਗਏ। ਤੇ ਇੱਧਰ ਵਿਚਾਰਾ ਦੁੱਖੀ ਗਰੀਬਦਾਸ ਵੀ ਘਰ ਵੱਲ ਚੱਲ ਪਿਆ।

"ਲੈ ਆਏ ਦਿਵਾਈ…? ਕੀ ਹੋਇਆ ਰੋ ਕਿਉਂ ਰਹੇ ਹੋ।ਸਭ ਠਕਿ ਤਾਂ ਹੈ…..?

"ਭਾਗਵਾਨੇ ਮੈਨੂੰ ਅੱਜ ਚੋਰਾਂ ਨੇ ਲੁਟ ਲਿਆ ।ਦਿਵਾਈ ਨਹੀ ਲਿਆ ਸਕਿਆ।ਮੈਨੂੰ ਮਾਫ ਕਰਦੇ।ਲਿਆ ਤੇਰੀਆ ਵਾਲੀਆਂ ਕਿੱਥੇ ਨੇ"

ਗਰੀਬਦਾਸ ਘਰਵਾਲੀ ਦੀਆਂ ਵਾਲੀਆਂ ਲੈ ਸੁਨਿਆਰੇ ਦੀ ਦੁਕਾਨ ਵੱਲ ਚੱਲ ਪਿਆ।ਅੱਜ ਗਰੀਬਦਾਸ ਨੂੰ ਗਰੀਬੀ ਨੇ ਝੰਜੋੜ ਕੇ ਰੱਖ ਦਿੱਤਾ ਸੀ।ਗਰੀਬੀ ਇੱਕ ਸ਼ਰਾਪ ਵਾਲੀ ਕਹਾਵਤ ਸੱਚ ਲੱਗ ਰਹੀ ਸੀ।ਗਰੀਬਦਾਸ

ਅਪਣੀ ਗਰੀਬੀ ਤੋ ਕਦੇ ਇੰਨਾ ਦੁਖੀ ਨਹੀ ਸੀ ਹੋਇਆ ਜਿੰਨਾ ਅੱਜ ਸੀ।ਉਹ ਉਨਾਂ ਸਰਕਾਰੀ ਲੁਟੇਰਿਆ ਨੂੰ ਵੀ ਕੋਸ ਰਿਹਾ ਸੀ ਜੋ ਇਸ ਗੱਲ ਦੇ ਦੋਸ਼ੀ ਸਨ।


ਰਿੰਕੂ ਸੈਣੀ 

ਰਵੀ ਸਚਦੇਵਾ


ਮੈਂ ਚੰਨ ਹੁੰਦਾ..

ਰਵੀ ਸਚਦੇਵਾ

ਕਾਸ਼ ਮੈਂ ਚੰਨ ਹੁੰਦਾ..

ਰਾਤੀ ਸੋਣ ਤੋਂ ਪਹਿਲਾਂ,

ਮੈਂਨੂੰ ਵੇਖਣ ਦਾ ਤੇਰਾ ਮਨ ਹੁੰਦਾ

ਬਦਲਾਂ ਵਿਚ ਮੈਂ ਲੁਕਦਾ ਛਿੱਪਦਾ

ਆਸਮਾਨ'ਚ ਕਿਤੇ ਖੋ ਜਾਦਾਂ

ਵੇਲਾ ਹੁੰਦਾ ਤੇਰੇ ਉਠਣ ਦਾ

ਤੇਰੇ ਉਠਣ ਤੋਂ ਪਹਿਲਾ ਮੈ ਸੋਂ ਜਾਦਾਂ

ਕਰਦੀ ਉਡੀਕ ਤੂੰ ਖੜਕੇ ਬਨੇਰੇ ਤੇ

ਕਿੰਨੇ ਹੀ ਸਵਾਲ ਹੁੰਦੇ ਤੇਰੇ ਚੇਹਰੇ ਤੇ

ਕਦੇ ਪੂਰਾ ਕਦੇ ਅਧੂਰਾ ਬਣਕੇ ਖੜ ਜਾਦਾਂ

ਕਦੇ ਨਾ ਨਿਕਲਨ ਦੀ ਜ਼ਿਦ ਤੇ ਅੜ ਜਾਦਾਂ

ਤੂੰ ਭਾਵੇਂ ਕਿਸੇ ਹੋਰ ਦੀ ਹੋ ਜਾਦੀਂ..

ਮੈ ਤੈਥੋਂ ਬਿਨਾ ਵੀ ਰਹਿ ਜਾਦਾਂ

ਸਾਲ ਵਿਚ ਇਕ ਵਾਰ ਤੂੰ ਕਰੇਗੀਂ ਮੇਰਾ ਇੰਤਜ਼ਾਰ

ਬਸ ਇਹ ਸੋਚ ਕੇ ਹਰ ਦੁੱਖ

ਹਸਦੇ ਹਸਦੇ ਸਹਿ ਜਾਦਾਂ..!..

ਰਵੀ ਸਚਦੇਵਾ